ਵੱਖ-ਵੱਖ ਜੰਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਲੱਕ ਤੋੜ ਮਹਿੰਗਾਈ ਵਰਗੇ ਮੁੱਦਿਆਂ ਦੇ ਖਿਲਾਫ ਭਾਰਤ ਬੰਦ ਦੇ ਸੱਦੇ ‘ਤੇ ਜ਼ਿਲਾ ਪ੍ਰਧਾਨ ਕ੍ਰਾਂਤੀਕਾਰੀ ਯੂਨੀਅਨ ਰੇਸ਼ਮ ਸਿੰਘ ਮਿੱਢਾ ਦੀ ਅਗੁਵਾਈ ਹੇਠ ਸਥਾਨਕ ਮਾਰਕੀਟ ਕਮੇਟੀ ਵਿਖੇ ਵੱਖ-ਵੱਖ ਜੰਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਸੈਕੜੇ ਮਜ਼ਦੂਰਾਂ, ਕਿਸਾਨਾਂ ਦੇ ਨਾਲ ਹੋਰ ਭਾਰਤਰੀ ਜੰਥੇਬੰਦੀਆਂ ਦੇ ਵੱਲੋਂ ਜਲਾਲਾਬਾਦ ਦੇ ਬਜ਼ਾਰਾਂ ‘ਚ ਰੋਸ ਮਾਰਚ ਕੱਢ ਕੇ ਨਾਅਰੇਬਾਜੀ ਕੀਤੀ । ਇਸਦੇ ਨਾਲ ਵੱਡੀ ਗਿਣਤੀ ‘ਚ ਇਕਤਰ ਹੋਏ ਕਿਸਾਨਾਂ , ਮਜ਼ਦੂਰਾਂ , ਮੁਲਾਜ਼ਮਾਂ ਜੰਥੇਬੰਦੀਆਂ ਦੇ ਵੱਲੋਂ ਫਾਜ਼ਿਲਕਾ ਫਿਰੋਜਪੁਰ ਰੋਡ ‘ਤੇ ਸ਼ਹੀਦ ਊਧਮ ਸਿੰਘ ਚੌਕ ਦੇ ਚੱਕਾ ਜਾਮ ਵੀ ਕੀਤਾ । ਇਸ ਮੌਕੇ ਵੱਖ-ਵੱਖ ਬੁਲਾਰਿਆਂ ‘ਚ ਕ੍ਰਾਂਤੀਕਾਰੀ ਯੂਨੀਅਨ (ਪੰਜਾਬ ) ਦੇ ਜ਼ਿਲਾ ਪ੍ਰਧਾਨ ਰੇਸ਼ਮ ਸਿੰਘ ਮਿੱਢਾ, ਕੁੱਲ ਹਿੰਦ ਕਿਸਾਨ ਸਭਾ ਭੁਪਿੰਦਰ ਸਿੰਘ ਸਕੱਤਰ, ਜ਼ਿਲਾ ਪ੍ਰਧਾਨ ਸੁਰਿੰਦਰ ਸਿੰਘ ਢੰਡੀਆ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਂਹ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ, ਨਿਊ ਐਂਟੀ ਕੁਰੱਪਸ਼ਨ ਸੁਸਾਇਟੀ ਦੇ ਚੇਅਰਮੈਨ ਅਸ਼ੋਕ ਕੰਬੋਜ, ਮੰਨੇਵਾਲਾ, ਪਿੱਪਲ ਸਿੰਘ ਘਾਂਗਾ , ਸਤਪਾਲ ਸਿੰਘ ਭੋਡੀਪੁਰ, ਕਾ. ਆਗੂ ਹੰਸ ਰਾਜ ਗੋਲਡਨ , ਐਡਵੋਕੇਟ ਪਰਮਜੀਤ ਸਿੰਘ ਢਾਬਾਂ , ਭਾਰਤੀ ਕਿਸਾਨ ਯੂਨੀਅਨ ਉਗਰਾਂਹ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਮੰਨੇਵਾਲਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ, ਆਂਗਣਵਾੜੀ ਵਰਕਰਜ਼ ਯੂਨੀਅਨ ਸਰੋਜ ਛੱਪੜੀ ਵਾਲਾ, ਪ੍ਰਧਾਨ ਨਿਰਮਲਜੀਤ ਸਿੰਘ ਬਰਾੜ ਪੰਜਾਬ ਪੈਨਸ਼ਨਰਜ਼ ਯੂਨੀਅਨ ਪੰਜਾਬ, ਜਲ ਸਪਲਾਈ ਅਤੇ ਸਨਟੇਸ਼ਨੀ ਕੰਟਰੈਕਟਰ ਵਰਕਰ ਯੂਨੀਅਨ ਰਜਿ. ਜ਼ਿਲਾ ਪ੍ਰਧਾਨ ਜਸਵਿੰਦਰ ਸਿੰਘ ਚੱਕ ਜਾਨੀਸਰ, ਜ਼ਿਲਾ ਸਕੱਤਰ ਸੁਖਚੈਨ ਸਿੰਘ ਸੋਢੀ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਜ਼ਿਲਾ ਪ੍ਰਧਾਨ ਰਮਨ ਧਰਮੂਵਾਲਾ, ਜ਼ਿਲਾ ਸਕੱਤਰ ਸਟਾਲਿਨ ਲਮੋਚੜ•, ਸਰਬ ਭਾਰਤ ਨੌਜ਼ਵਾਨ ਸਭਾ ਜ਼ਿਲਾ ਪ੍ਰਧਾਨ ਹਰਭਜਨ ਸਿੰਘ ਛੱਪੜੀ ਵਾਲਾ, ਜ਼ਿਲਾ ਆਗੂ ਨਰਿੰਦਰ ਢਾਬਾਂ, ਟੈਕਨੀਕਲ ਸਰਵਸਿਜ਼ ਯੂਨੀਅਨ ਮੰਡਲ ਸਕੱਤਰ ਜਲਾਲਾਬਾਦ ਕੇਵਲ ਸੁੱਲਾ, ਪੈਨਸ਼ਨਰ ਸੂਨੀਅਨ ਟੈਕਨੀਕਲ ਸਰਵਿਸਜ਼ ਯੂਨੀਅਨ ਭਗਵਾਨ ਚੰਦ ਆਲਮ ਕੇ, ਆਸ਼ਾ ਵਰਕਰਜ਼ ਦੁਰਗਾ, ਸੀਨੀਅਰ ਮੀਤ ਪ੍ਰਧਾਨ ਪੰਜਾਬ ਦੁਰਗਾ ਬਾਈ, ਜ਼ਿਲਾ ਸਕੱਤਰ ਨੀਲਮ ਰਾਣੀ, ਕ੍ਰਿਸ਼ਨ ਧਰਮੂ ਵਾਲਾ ਪੰਜਾਬ ਪ੍ਰਧਾਨ ਏ.ਆਈ.ਐਸ.ਵਾਈ.ਐਫ, ਸੁਖਦੇਵ ਸਿੰਘ ਧਰਮੂਵਾਲਾ, ਸੰਦੀਪ ਜੋਧਾ, ਜਰਨੈਲ ਢਾਬਾਂ, ਬਲਵੰਤ ਚੋਹਾਣਾ, ਛਿੰਦਰ ਛੱਪੜੀਵਾਲਾ, ਗੁਰਦੀਪ ਘੂਰੀ, ਗੁਰਮੀਤ ਹਜਾਰਾ, ਪਾਲ ਸਬਾਜ ਕੇ, ਸੁਭਾਸ਼ ਥਾਰਾ , ਮਾਨਵ ਢਾਬਾਂ ਤੋਂ ਇਲਾਵਾ ਹੋਰ ਕਈ ਜੰਥੇਬੰਦੀਆਂ ਦੇ ਆਗੂਆਂ ਨੇ ਕੇਂਦਰ ਸਰਕਾਰ ਖਿਲਾਫ ਭੜਾਸ ਕੱਢੀ । ਇਸ ਮੌਕੇ ਅੱਜ ਦੇ ਰੋਸ ਧਰਨੇ ਦੀ ਅਗੁਵਾਈ ਕਰ ਰਹੇ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੇ ਜ਼ਿਲਾ ਪ੍ਰਧਾਨ ਰਸ਼ੇਮ ਸਿੰਘ ਮਿੱਢਾ ਨੇ ਕਿਹਾ ਕਿ ਸਰਕਾਰ ਵੱਲੋਂ ਆਏ ਦਿਨ ਕਿਸਾਨ ਵਿਰੋਧੀ ਨੀਤੀਆ ਅਪਣਾਈਆ ਜਾ ਰਹੀਆਂ ਹਨ ਜਿਵੇਂ ਕਿ ਬੇਰੁਜਗਾਰੀ, ਨਿੱਜੀਕਰਨ ਵਰਗੀਆਂ ਸਮੱਸਿਆਵਾ ਨੂੰ ਠੱਲ• ਪਾਉਣ ਲਈ ਭਾਰਤ ਬੰਦ ਦੇ ਸੱਦੇ ‘ਤੇ ਕਿਸਾਨ ਜੰਥੇਬੰਦੀਆਂ ਦੇ ਨਾਲ ਹੋਰ ਵੀ ਭਰਾਤਰੀ ਜੰਥੇਬੰਦੀਆਂ ਨੇ ਆਪਣਾ ਸਮਰਥਨ ਦਿੱਤਾ ਹੈ। ਉਨ•ਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਅਤੇ ਆਮ ਵਰਗ ਦੀਆਂ ਮੰਗਾਂ ਨੂੰ ਤੁਰੰਤ ਲਾਗੂ ਨਾ ਕੀਤਾ ਤਾਂ ਆਉਣ ਵਾਲੇ ਸਮੇਂ ‘ਚ ਇਹ ਸਘੰਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ।