PreetNama
ਖਾਸ-ਖਬਰਾਂ/Important News

ਭਾਰਤ ਮਗਰੋਂ ਚੀਨੀ ਨੂੰ ਵੱਡਾ ਝਟਕਾ ਦੇਵੇਗਾ ਕੈਨੇਡਾ, 80 ਫੀਸਦ ਲੋਕ ਬਾਈਕਾਟ ਲਈ ਤਿਆਰ

ਕੈਨੇਡਾ-ਚੀਨ ਵਿਵਾਦ ਦੇ ਚੱਲਦਿਆਂ ਇੱਕ ਸਰਵੇਖਣ ਮੁਤਾਬਕ ਕੈਨੇਡਾ ਦੇ 80 ਫੀਸਦ ਤੋਂ ਵੱਧ ਲੋਕਾਂ ਨੇ ਚੀਨੀ ਵਸਤਾਂ ਦਾ ਬਾਈਕਾਟ ਕੀਤਾ ਹੈ। ਕੈਨੇਡਾ-ਚੀਨ ਵਿਚਾਲੇ ਮੌਜੂਦਾ ਵਿਵਾਦ ਨੂੰ 91 ਫੀਸਦ ਕੈਨੇਡੀਅਨ ਨਾਗਰਿਕਾਂ ਨੇ ਗੰਭੀਰ ਮੰਨਿਆ ਹੈ। ਜਦਕਿ 93 ਫੀਸਦ ਲੋਕਾਂ ਦਾ ਕਹਿਣਾ ਹੈ ਕਿ ਚੀਨ ‘ਤੇ ਮਨੁੱਖੀ ਅਧਿਕਾਰਾਂ ਦੇ ਸਿਲਸਿਲੇ ‘ਚ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ।

ਸਰਵੇਖਣ ਕਰਨ ਵਾਲੀ ਏਜੰਸੀ ਆਂਗਸ ਰੀਡ ਇੰਸਟੀਟਿਊਟ ਨੇ ਦੱਸਿਆ ਸਰਵੇਖਣ ‘ਚ ਸ਼ਾਮਲ 81 ਫੀਸਦ ਲੋਕਾਂ ਨੇ ਮੰਨਿਆ ਚੀਨੀ ਵਸਤਾਂ ਦਾ ਬਾਈਕਾਟ ਕਰਕੇ ਚੀਨ ਨੂੰ ਸਖ਼ਤ ਸੰਦੇਸ਼ ਦੇਣਾ ਚਾਹੀਦਾ ਹੈ। ਚੀਨ ਪ੍ਰਤੀ ਲੋਕਾਂ ਦੀ ਨਰਾਜ਼ਗੀ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਦੋ ਕੈਨੇਡੀਅਨ ਨਾਗਰਿਕਾਂ ਨੂੰ ਚੀਨ ਦੇ ਜਾਸੂਸੀ ਦੇ ਇਲਜ਼ਾਮਾਂ ‘ਚ ਬੰਦ ਕਰ ਦਿੱਤਾ ਹੈ। ਜੇਲ੍ਹ ‘ਚ ਬੰਦ ਦੋ ਜਣਿਆਂ ‘ਚ ਇੱਕ ਸਾਬਕਾ ਰਾਜਨਾਇਕ ਵੀ ਸ਼ਾਮਲ ਹੈ।

ਕੈਨੇਡਾ ਸਰਕਾਰ ਨੇ ਚੀਨ ਦੇ ਇਸ ਕਦਮ ਦਾ ਵਿਰੋਧ ਕਰਦਿਆਂ ਚੀਨੀ ਕਾਰਵਾਈ ਨੂੰ ਮਨਮਾਨੀ ਦੱਸਿਆ ਹੈ। ਕੈਨੇਡਾ ਨੇ ਚੀਨ ‘ਤੇ ਬੰਧਕ ਬਣਾਓ ਕੂਟਨੀਤੀ ਦੇ ਇਲਜ਼ਾਮ ਲਾਏ ਹਨ। ਉਸ ਨੇ ਚੀਨ ਦੀ ਦੂਰਸੰਚਾਰ ਕੰਪਨੀ ਹੁਆਈ ਦੇ ਇੱਕ ਅਧਿਕਾਰੀ ਦੀ ਗ੍ਰਿਫਤਾਰੀ ਤੇ ਆਪਣੇ ਦੋ ਨਾਗਰਿਕਾਂ ਦੀ ਗ੍ਰਿਫਤਾਰੀ ਨੂੰ ਬਦਲੇ ਦੀ ਕਾਰਵਾਈ ਆਖਿਆ ਹੈ।

ਚੀਨੀ ਕੰਪਨੀ ਦੇ ਅਧਿਕਾਰੀ ਨੂੰ 2018 ‘ਚ ਬੈਂਕ ਧੋਖਾਧੜੀ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਤਰ੍ਹਾਂ ਦੀ ਅਦਲਾ ਬਦਲੀ ਦੀ ਕਾਰਵਾਈ ਦਾ ਵਿਰੋਧ ਕੀਤਾ ਸੀ।

Canada’s Prime Minister Justin Trudeau speaks during Question Period in the House of Commons on Parliament Hill in Ottawa, Ontario, Canada, April 3, 2019. REUTERS/Chris Wattie – RC19040B9D40

Related posts

10ਵੀਂ ਮੰਜ਼ਿਲ ਤੋਂ ਹੇਠਾਂ ਸੁੱਟਿਆ ਬੱਚਾ

On Punjab

ਆਸਟ੍ਰੇਲੀਆ ’ਚ ਖ਼ਾਲਿਸਤਾਨੀ ਰੈਫਰੈਂਡਮ ਦੌਰਾਨ ਹੰਗਾਮਾ, ਖ਼ਾਲਿਸਤਾਨੀਆਂ ਤੇ ਭਾਰਤ ਪ੍ਰਸਤਾਂ ਵਿਚਾਲੇ ਟਕਰਾਅ ’ਚ ਦੋ ਜ਼ਖ਼ਮੀ

On Punjab

ਐਂਟਨੀ ਬਲਿੰਕੇਨ ਹੋਣਗੇ ਅਮਰੀਕਾ ਦੇ ਨਵੇਂ ਵਿਦੇਸ਼ ਮੰਤਰੀ, ਜੋਅ ਬਾਇਡੇਨ ਨੇ ਕੀਤਾ ਐਲਾਨ

On Punjab