Prithvi-2 missile night trial: ਭਾਰਤ ਵੱਲੋਂ ਮੰਗਲਵਾਰ ਰਾਤ ਨੂੰ ਪ੍ਰਮਾਣੂ ਸਮਰੱਥਾ ਨਾਲ ਲੈਸ ਦੇਸ਼ ਵਿੱਚ ਹੀ ਤਿਆਰ ਪ੍ਰਿਥਵੀ-2 ਮਿਸਾਇਲ ਦਾ ਸਫ਼ਲ ਪਰੀਖਣ ਕੀਤਾ ਗਿਆ । ਭਾਰਤ ਵੱਲੋਂ ਇਹ ਪਰੀਖਣ ਓੜੀਸ਼ਾ ਦੇ ਸਮੁੰਦਰੀ ਕੰਢੇ ‘ਤੇ ਹਥਿਆਰਬੰਦ ਬਲਾਂ ਦੀ ਵਰਤੋਂ ਲਈ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਦੇ ਸਮਰੱਥ ਇਸ ਮਿਸਾਇਲ ਦੇ ਪਰੀਖਣ ਤੋਂ ਪਹਿਲਾਂ ਪ੍ਰਿਥਵੀ–2 ਦਾ ਰਾਤ ਸਮੇਂ ਇਸੇ ਟੈਸਟ ਰੇਂਜ ਵਿਖੇ ਸਫ਼ਲ ਪਰੀਖਣ ਕੀਤਾ ਗਿਆ ਸੀ ।
ਦੱਸਿਆ ਜਾ ਰਿਹਾ ਹੈ ਕਿ ਪ੍ਰਿਥਵੀ-2 ਦਾ ਪਰੀਖਣ ਸਫਲ ਰਿਹਾ ਤੇ ਇਹ ਪਰੀਖਣ ਸਾਰੇ ਮਾਪਦੰਡਾਂ ‘ਤੇ ਖਰਾ ਉੱਤਰਿਆ । ਇਸ ਪ੍ਰਿਥਵੀ-2 ਮਿਸਾਈਲ ਦੀ ਸਮਰੱਥਾ 350 ਕਿਲੋਮੀਟਰ ਦੀ ਦੂਰੀ ਤੱਕ ਹੈ । ਮਿਲੀ ਜਾਣਕਾਰੀ ਅਨੁਸਾਰ ਇਹ ਮਿਸਾਇਲ 500–1000 ਕਿਲੋਗ੍ਰਾਮ ਵਜ਼ਨ ਦੀ ਹੈ, ਜੋ ਦੋ ਇੰਜਣਾਂ ਨਾਲ ਚੱਲਦੀ ਹੈ । ਇਹ ਮਿਸਾਇਲ ਭਾਰਤ ਦੀਆਂ ਹਥਿਆਰਬੰਦ ਫ਼ੌਜਾਂ ਲਈ ਬਹੁਤ ਕੰਮ ਦੀ ਚੀਜ਼ ਹੈ ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਅਗਨੀ-3 ਬੈਲਿਸਟਿਕ ਮਿਸਾਇਲ ਜੋ ਕਿ ਪ੍ਰਮਾਣੂ ਹਥਿਆਰ ਲਿਜਾਣ ਸਮਰੱਥ ਦਾ ਇੱਕ ਮੋਬਾਇਲ ਲਾਂਚਰ ਨਾਲ ਪਹਿਲੀ ਵਾਰ ਰਾਤ ਨੂੰ ਪ੍ਰੀਖਣ ਕੀਤਾ ਗਿਆ ਸੀ । ਸੂਤਰਾਂ ਅਨੁਸਾਰ ਓਡੀਸ਼ਾ ਤੱਟ ‘ਤੇ APJ ਅਬਦੁਲ ਕਲਾਮ ਟਾਪੂ ਸਥਿਤ ਇੰਟੀਗ੍ਰੇਟਿਡ ਟੈਸਟ ਰੇਂਜ ਤੋਂ 7.20 ਵਜੇ ਇਸ ਦਾ ਪ੍ਰੀਖਣ ਕੀਤਾ ਗਿਆ ਸੀ ।
ਅਗਨੀ-3 ਮਿਜ਼ਾਈਲ 3500 ਕਿਲੋਮੀਟਰ ਤੋਂ ਵੱਧ ਦੂਰੀ ਤੱਕ ਦੇ ਟੀਚੇ ਨੂੰ ਵਿੰਨ੍ਹਣ ਵਿੱਚ ਸਮਰੱਥ ਹੈ । ਦੱਸਿਆ ਜਾ ਰਿਹਾ ਸੀ ਕਿ ਮਿਜ਼ਾਈਲ ਦੀ ਲੰਬਾਈ 17 ਮੀਟਰ ਅਤੇ ਵਿਆਸ 2 ਮੀਟਰ ਹੈ । ਇਹ ਚੌਥੀ ਯੂਜ਼ਰ ਪ੍ਰੀਖਣ ਹੈ ਜੋ ਮਿਜ਼ਾਈਲ ਦੇ ਕੰਮ ਪ੍ਰਦਰਸ਼ਨ ਨੂੰ ਦੁਹਰਾਉਣ ਲਈ ਕੀਤਾ ਗਿਆ ਸੀ ।