Cororna virus: ਅਮਰੀਕਾ, ਭਾਰਤ ਤੇ ਬ੍ਰਾਜ਼ੀਲ ਜਿਹੇ ਦੁਨੀਆਂ ਦੇ ਤਾਕਤਵਰ ਦੇਸ਼ ਕੋਰੋਨਾ ਮਹਾਮਾਰੀ ਤੋਂ ਜ਼ਿਆਦਾ ਪ੍ਰਭਾਵਿਤ ਹਨ। ਇਨ੍ਹਾਂ ਤਿੰਨਾਂ ਦੇਸ਼ਾਂ ‘ਚ ਦੁਨੀਆਂ ਦੇ 54 ਫੀਸਦ ਯਾਨੀ 1.48 ਕਰੋੜ ਤੋਂ ਜ਼ਿਆਦਾ ਲੋਕ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਤੇ 44 ਫੀਸਦ ਯਾਨੀ ਤਿੰਨ ਲੱਖ, 92 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪਿਛਲੇ 24 ਘੰਟਿਆਂ ‘ਚ ਅਮਰੀਕਾ, ਭਾਰਤ ਤੇ ਬ੍ਰਾਜ਼ੀਲ ‘ਚ ਕ੍ਰਮਵਾਰ 31,073, 90,802 ਤੇ 14,606 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ ਮੌਤਾਂ ਕ੍ਰਮਵਾਰ 428, 1,008 ਅਤੇ 456 ਹੋਈਆਂ। ਹਰ ਦਿਨ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਭਾਰਤ ‘ਚ ਸਾਹਮਣੇ ਆ ਰਹੇ ਹਨ ਤੇ ਮੌਤਾਂ ਦਾ ਅੰਕੜਾ ਵੀ ਭਾਰਤ ‘ਚ ਤੇਜ਼ੀ ਨਾਲ ਵਧ ਰਿਹਾ ਹੈ।
ਕੁੱਲ ਕੇਸ ਤੇ ਮੌਤ ਦਰ:
ਵਰਲਡੋਮੀਟਰ ਮੁਤਾਬਕ ਅਮਰੀਕਾ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਸੰਖਿਆ 7 ਸਤੰਬਰ ਸਵੇਰ ਤਕ 64 ਲੱਖ, 60 ਹਜ਼ਾਰ ਹੋ ਗਈ ਹੈ। ਇਨਾਂ ‘ਚੋਂ ਇੱਕ ਲੱਖ, 93 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ‘ਚ 42 ਲੱਖ ਲੋਕ ਕੋਰੋਨਾ ਤੋਂ ਪੀੜਤ ਹੋ ਚੁੱਕੇ ਹਨ। ਇਨ੍ਹਾਂ ‘ਚੋਂ 71,642 ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਬ੍ਰਾਜ਼ੀਲ ‘ਚ ਕੁੱਲ ਕੇਸ 41 ਲੱਖ, 37 ਹਜ਼ਾਰ ਹੈ ਅਤੇ ਇਨ੍ਹਾਂ ‘ਚੋਂ ਇਕ ਲੱਖ, 26 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਤ ਦਰ ਸਭ ਤੋਂ ਜ਼ਿਆਦਾ ਬ੍ਰਾਜ਼ੀਲ ‘ਚ ਹੈ। ਭਾਰਤ ‘ਚ ਮੌਤ ਦਰ 1.70%, ਅਮਰੀਕਾ ‘ਚ 2.99% ਅਤੇ ਬ੍ਰਾਜ਼ੀਲ ‘ਚ 3.06 ਫੀਸਦ ਹੋ ਗਈ ਹੈ।
ਐਕਟਿਵ ਕੇਸ ਤੇ ਰਿਕਵਰੀ ਰੇਟ:
ਅਮਰੀਕਾ ‘ਚ ਹੁਣ ਤਕ 37 ਲੱਖ ਲੋਕ ਠੀਕ ਹੋ ਚੁੱਕੇ ਹਨ, ਜੋ ਕੁੱਲ ਮਰੀਜ਼ਾਂ ਦਾ 58 ਫੀਸਦ ਹੈ। ਅਮਰੀਕਾ ‘ਚ 25 ਲੱਖ, 40 ਹਜ਼ਾਰ ਐਕਟਿਵ ਕੇਸ ਹਨ। ਇਨ੍ਹਾਂ ਦੀ ਦਰ 39 ਫੀਸਦ ਹੈ। ਭਾਰਤ ‘ਚ ਰਿਕਵਰੀ ਰੇਟ 77 ਫੀਸਦ ਹੈ। ਯਾਨੀ ਕੁੱਲ ਮਰੀਜ਼ਾਂ ‘ਚੋਂ 32 ਲੱਖ ਲੋਕ ਠੀਕ ਹੋ ਚੁੱਕੇ ਹਨ। ਮੌਜੂਦਾ ਸਮੇਂ 9 ਲੱਖ ਯਾਨੀ 21 ਫੀਸਦ ਐਕਟਿਵ ਕੇਸ ਹਨ।