ਕੋਰੋਨਾ ਮਹਾਮਾਰੀ ਦੇ ਪ੍ਰਕੋਪ ਦੌਰਾਨ ਚੀਨ ਨੇ ਸਰਹੱਦੀ ਪਾਬੰਦੀਆਂ ’ਚ ਢਿੱਲ ਦੇਣ ਦਾ ਫੈਸਲਾ ਲਿਆ ਹੈ। ਨਾਲ ਹੀ ਇਕ ਸ਼ਰਤ ਵੀ ਰੱਖੀ ਹੈ ਕਿ ਜੋ ਲੋਕ ਉੱਥੇ ਆਉਣ ਲਈ ਵੀਜ਼ਾ ਚਾਹੁੰਦੇ ਹਨ ਉਨ੍ਹਾਂ ਨੂੰ ਚੀਨੀ ਕੋਵਿਡ ਵੈਕਸੀਨ ਲਗਵਾਉਣੀ ਪਵੇਗੀ। ਨਵੀਂ ਦਿੱਲੀ ’ਚ ਚੀਨੀ ਦੂਤਘਰ ਵੱਲੋਂ ਜਾਰੀ ਇਕ ਨੋਟਿਸ ਮੁਤਾਬਕ ਭਾਰਤ ਸਮੇਤ 20 ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਚੀਨੀ ਵੈਕਸੀਨ ਲਗਾਉਣਾ ਜ਼ਰੂਰੀ ਹੈ।
ਇਸ ’ਚ ਕਿਹਾ ਗਿਆ ਹੈ ਕਿ ਇਕ ਦੇਸ਼ ਤੋਂ ਦੂਜੇ ’ਚ ਲੋਕਾਂ ਦੀ ਆਵਾਜਾਈ ਫਿਰ ਤੋਂ ਸ਼ੁਰੂ ਕਰਨ ਦੇ ਉਦੇਸ਼ ਨਾਲ ਭਾਰਤ ’ਚ ਚੀਨੀ ਦੂਤਘਰ ਤੇ ਵਪਾਰਕ ਦੂਤਘਰ ਲੋਕਾਂ ਨੂੰ ਚੀਨ ਤੋਂ ਸ਼ੁਰੂ ਹੋਇਆ ਕੋਵਿਡ-19 ਵੈਕਸੀਨ ਦੇਵੇਗਾ ਤੇ ਉਨ੍ਹਾਂ ਲੋਕਾਂ ਨੂੰ ਟੀਕਾਕਰਨ ਦਾ ਪ੍ਰਮਾਣ ਵੀ ਪ੍ਰਦਾਨ ਕੀਤਾ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਜੋ ਵਿਦੇਸ਼ੀ ਲੋਕ ਭਾਰਤ ਤੋਂ ਚੀਨ ਜਾਣਗੇ ਉਨ੍ਹਾਂ ਨੂੰ ਯਾਤਰਾ ਤੋਂ ਪਹਿਲਾਂ Electronic Health Declaration ਵੀ ਜਮ੍ਹਾ ਕਰਨਾ ਹੋਵੇਗਾ। ਇਸ ਤੋਂ ਇਲਾਵਾ ਚੀਨ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੁਦ ਨੂੰ Quarantine ਵੀ ਕਰਨਾ ਹੋਵੇਗਾ।
ਦੱਸਣਯੋਗ ਹੈ ਕਿ ਪਾਕਿਸਤਾਨ, ਬ੍ਰਾਜ਼ੀਲ ਤੇ ਕਈ ਹੋਰ ਦੇਸ਼ਾਂ ਸਮੇਤ ਦੁਨੀਆ ਦੇ ਕਈ ਦੇਸਾਂ ’ਚ ਲੋਕਾਂ ਨੂੰ ਚੀਨ ਦੁਆਰਾ ਬਣਾਈ ਗਈ ਵੈਕਸੀਨ ਲਗਾਈ ਜਾ ਰਹੀ ਹੈ। ਸੰਯੁਕਤ ਅਰਬ ਅਮੀਰਾਤ ਤੇ ਬਹਰੀਨ ਸਿਨੋਫਾਰਮਾ ਦੀ ਕੋਰੋਨਾ ਵੈਕਸੀਨ ਨੂੰ ਦਸੰਬਰ ’ਚ ਹੀ ਮਨਜ਼ੂਰੀ ਮਿਲ ਗਈ ਸੀ। ਸਿਨੋਫਾਰਮਾ ਚੀਨ ਦੀ ਸਰਕਾਰੀ ਕੰਪਨੀ ਹੈ।