36.52 F
New York, US
February 23, 2025
PreetNama
ਰਾਜਨੀਤੀ/Politics

ਭਾਰਤ ਸਰਕਾਰ ਮੁੜ ਸ਼ੁਰੂ ਕਰੇਗੀ ਅੰਤਰਰਾਸ਼ਟਰੀ ਉਡਾਣਾਂ

ਨਵੀਂ ਦਿੱਲੀ: ਸਿਵਲ ਐਵੀਏਸ਼ਨ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਇੱਕ ਪ੍ਰੈੱਸ ਬ੍ਰੀਫਿੰਗ ਵਿੱਚ ਕਿਹਾ ਕਿ ਅੰਤਰਰਾਸ਼ਟਰੀ ਉਡਾਣਾਂ ਕੁਝ ਦੇਸ਼ਾਂ ਨਾਲ ਬਾਈਲੇਟਰਲ ਏਅਰ ਬੱਬਲ ਹੇਠ ਮੁੜ ਸ਼ੁਰੂ ਹੋ ਸਕਦੀਆਂ ਹਨ। ਭਾਰਤ ਸਮੇਤ ਬਹੁਤ ਸਾਰੇ ਮੁਲਕ ਹਾਲੇ ਵੀ ਕੋਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਪ੍ਰਵੇਸ਼ ਪਾਬੰਦੀਆਂ ਲਾ ਰਹੇ ਹਨ।

ਪੂਰੀ ਨੇ ਟਵੀਟ ਕਰ ਕਿਹਾ ਕਿ,
” ਅਸੀਂ ਤਿੰਨ ਦੇਸ਼ਾਂ ਦੇ ਵਿਚਕਾਰ ਇੱਕ ਬਹੁਤ ਹੀ ਉੱਨਤ ਪੜਾਅ ‘ਤੇ ਹਾਂ ਤੇ ਇਹ ਇੱਕ ਕੰਮ-ਵਿੱਚ-ਪ੍ਰਗਤੀ ਹੈ। ਉਦਾਹਰਣ ਵਜੋਂ, ਏਅਰ ਫਰਾਂਸ 18 ਜੁਲਾਈ ਤੋਂ 1 ਅਗਸਤ ਤੱਕ ਦਿੱਲੀ, ਮੁੰਬਈ, ਬੰਗਲੁਰੂ ਤੇ ਪੈਰਿਸ ਵਿਚਕਾਰ 28 ਉਡਾਣਾਂ ਦਾ ਸੰਚਾਲਨ ਕਰੇਗੀ। ਸਾਡੀ ਜਰਮਨ ਕੈਰੀਅਰਸ ਤੋਂ ਬੇਨਤੀ ਹੈ ਕਿ ਉਹ ਭਾਰਤ ਲਈ ਉਡਾਣਾਂ ਦੀ ਆਗਿਆ ਦੇਵੇ ਤੇ ਅਸੀਂ ਇਸ ‘ਤੇ ਕਾਰਵਾਈ ਕਰ ਰਹੇ ਹਾਂ, ਜਦੋਂਕਿ ਅਮਰੀਕਾ 17 ਤੋਂ 31 ਜੁਲਾਈ ਦਰਮਿਆਨ 18 ਉਡਾਣਾਂ ਚਾਲਾ ਰਿਹਾ ਹੈ, ਪਰ ਇਹ ਇਕ ਅੰਤਰਿਮ ਹੈ। “ਟ੍ਰੈਵਲ ਬੱਬਲ ਦੋ ਦੇਸ਼ਾਂ ਦੇ ਵਿਚਕਾਰ ਇੱਕ ਯਾਤਰਾ ਲਾਂਘਾ ਹੁੰਦਾ ਹੈ ਜੋ ਆਪਣੀਆਂ ਸਰਹੱਦਾਂ ਨੂੰ ਖੋਲ੍ਹਣਾ ਚਾਹੁੰਦੇ ਹਨ ਤੇ ਇੱਕ ਦੂਜੇ ਨਾਲ ਸੰਪਰਕ ਸਥਾਪਤ ਕਰਨਾ ਚਾਹੁੰਦੇ ਹਨ।

Related posts

ਆਈਟੀ ਸ਼ੇਅਰਾਂ ਦੀ ਖਰੀਦਦਾਰੀ ਅਤੇ ਮਜ਼ਬੂਤ ​​ਰੁਝਾਨ ਦੇ ਚਲਦਿਆਂ ਸ਼ੁਰੂਆਤੀ ਕਾਰੋਬਾਰ ‘ਚ ਸੈਂਸੈਕਸ, ਨਿਫ਼ਟੀ ਵਧੇ

On Punjab

Bharat Jodo Yatra : ਰਾਹੁਲ ਨੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ, ਕਿਹਾ ਭਾਰਤ ਨੂੰ ਬੇਇਨਸਾਫ਼ੀ ਵਿਰੁੱਧ ਕਰਾਂਗੇ ਇੱਕਜੁੱਟ

On Punjab

ਕਿਸਾਨਾਂ ਨਾਲ ਡਟੇ ਕੇਜਰੀਵਾਲ, ਦਿੱਲੀ ਪੁਲਿਸ ਦੀ ਸਟੇਡੀਅਮਾਂ ਨੂੰ ਜੇਲ੍ਹਾਂ ਬਣਾਉਣ ਦੀ ਮੰਗ ਰੱਦ

On Punjab