ਯਾਂਗੁਨ: ਮਿਆਂਮਾਰ ਦੇ ਕਚਿਨ ਸੂਬੇ ਵਿੱਚ ਭਾਰੀ ਮੀਂਹ ਕਾਰਨ ਇੱਕ ਖਦਾਨ ‘ਚ ਵੀਰਵਾਰ ਸਵੇਰੇ 8 ਵਜੇ ਜ਼ਮੀਨ ਖਿਸਕਣ ਦੀ ਖ਼ਬਰ ਸਾਹਮਣੇ ਆਈ ਹੈ।ਇਸ ਹਾਦਸੇ ਵਿੱਚ 110 ਲੋਕਾਂ ਦੀ ਮੌਤ ਹੋ ਗਈ ਹੈ।ਕਈ ਮਜ਼ਦੂਰਾਂ ਦੇ ਅਜੇ ਵੀ ਦਬੇ ਹੋਣ ਦਾ ਖ਼ਦਸ਼ਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਜ਼ਦੂਰ 250 ਫੁੱਟ ਉੱਪਰ ਕੰਮ ਕਰ ਰਹੇ ਸਨ। ਜ਼ਮੀਨ ਖਿਸਕਣ ਤੋਂ ਬਾਅਦ, ਮਜ਼ਦੂਰ ਉਥੇ ਬਣਾਈ ਝੀਲ ਵਿੱਚ ਡਿੱਗ ਗਏ। ਵਾਈ ਖਾਰ ਜ਼ਿਲ੍ਹੇ ਦੇ ਪ੍ਰਸ਼ਾਸਕ ਯੂ ਕਵਾ ਮਿਨ ਨੇ ਕਿਹਾ, “ਇਸ ਹਾਦਸੇ ਵਿੱਚ ਘੱਟੋ ਘੱਟ 200 ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ।” ਇਸ ਖੇਤਰ ਵਿੱਚ ਪਿਛਲੇ ਇੱਕ ਹਫਤੇ ਤੋਂ ਭਾਰੀ ਬਾਰਸ਼ ਹੋ ਰਹੀ ਹੈ। ਮਿਨ ਦਾ ਕਹਿਣਾ ਹੈ ਕਿ ਭਾਰੀ ਬਾਰਸ਼ ਬਚਾਅ ਕਾਰਜਾਂ ਨੂੰ ਚੁਣੌਤੀ ਭਰੀਆ ਬਣਾ ਰਹੀ ਹੈ।
ਪਿਛਲੇ ਸਾਲ ਜ਼ਮੀਨ ਖਿਸਕਣ ਨਾਲ 59 ਦੀ ਹੋਈ ਮੌਤ
ਪਿਛਲੇ ਸਾਲ ਅਗਸਤ ਵਿੱਚ ਦੱਖਣੀ-ਪੂਰਬੀ ਮਿਆਂਮਾਰ ਵਿੱਚ ਜ਼ਮੀਨ ਖਿਸਕੀ ਸੀ। ਇਸ ਵਿਚ 59 ਲੋਕ ਮਾਰੇ ਗਏ।
Tags: