best way to lose weight: ਬਹੁਤ ਸਾਰੇ ਲੋਕ ਆਪਣੇ ਵੱਧ ਰਹੇ ਭਾਰ ਤੋਂ ਪਰੇਸ਼ਾਨ ਹਨ। ਬਹੁਤੇ ਲੋਕ ਇਸ ਲਈ ਦਵਾਈਆਂ, ਫ਼ੂਡ ਸਪਲੀਮੈਂਟਸ ਵੀ ਲੈਂਦੇ ਹਨ। ਫਿਰ ਵੀ ਉਹ ਆਪਣਾ ਭਾਰ ਸਹੀ ਨਹੀਂ ਕਰ ਪਾਂਦੇ। ਸਿਹਤਮੰਦ ਰਹਿਣ ਲਈ ਡਾਕਟਰ ਹਰੀਆਂ ਸਬਜ਼ੀਆਂ ਖਾਣ ਦੀ ਸਲਾਹ ਦਿੰਦੇ ਹਨ। ਸਬਜ਼ੀਆਂ ਨਾ ਸਿਰਫ ਤੁਹਾਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੀਆਂ ਹਨ, ਬਲਕਿ ਇਹ ਭਾਰ ਘਟਾਉਣ ਵਿੱਚ ਵੀ ਸਹਾਇਤਾ ਕਰਦੀਆਂ ਹਨ। ਨਾਲ ਹੀ ਇਹ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਬਣਾਉਂਦੀਆਂ ਹਨ। ਇਹ ਤੁਹਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦੀਆਂ ਹਨ। ਵਧਿਆ ਭਾਰ ਨਾ ਸਿਰਫ ਪਰਸਨੈਲਿਟੀ ਨੂੰ ਖਰਾਬ ਕਰਦਾ ਹੈ ਬਲਕਿ ਇਹ ਬਿਮਾਰੀਆਂ ਦਾ ਵੀ ਕਾਰਨ ਬੰਦਾ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਕਸਰਤ ਬਾਰੇ ਦੱਸਾਗੇ ਜੋ ਨਾ ਸਿਰਫ ਭਾਰ ਘਟਾਵੇਗਾ ਬਲਕਿ ਇਹ ਤੁਹਾਡੀ ਪਰਸਨੈਲਿਟੀ ਨੂੰ ਵੀ ਬਰਕਰਾਰ ਰੱਖੇਗੀ :
ਫਿੱਟ ਅਤੇ ਭਾਰ ਘਟਾਉਣ ਲਈ ਅੱਜਕਲ ਦੇ ਲੋਕਾਂ ਵਿੱਚ ਪਲੈਂਕਿੰਗ ਦਾ ਕਰੇਜ਼ ਵੇਖਣ ਨੂੰ ਮਿਲਦਾ ਹੈ। ਬਹੁਤ ਸਾਰੇ ਐਕਟਰ ਵੀ ਇਸ ਨੂੰ ਕਰਨਾ ਪਸੰਦ ਕਰਦੇ ਹਨ। ਇਹ ਇਕ ਬਹੁਤ ਵਧੀਆ ਵਰਕਆਉਟ ਹੈ ਜੋ ਕਿ ਅਸਾਨੀ ਨਾਲ ਕੀਤਾ ਜਾ ਸਕਦਾ ਹੈ। ਇਸ ਕਸਰਤ ਨੂੰ ਕਰਨ ਨਾਲ ਤੁਹਾਨੂੰ ਹੋਰ ਵੀ ਬਹੁਤ ਸਾਰੇ ਫਾਇਦੇ ਮਿਲਦੇ ਹਨ। ਅਕਸਰ ਕਈ ਔਰਤਾਂ ਦੀ ਸ਼ਿਕਾਇਤ ਹੁੰਦੀਆਂ ਹੈ ਕਿ ਉਨ੍ਹਾਂ ਦੇ ਬੱਡੀ ਪਾਸ਼ਚਰ ਠੀਕ ਨਹੀਂ ਹੁੰਦੇ। ਬੌਡੀ ਪੋਸ਼ਚਰ ਨੂੰ ਸਹੀ ਕਰਨਾ ਹੈ ਤਾਂ ਤੁਸੀਂ ਪਲੈਂਕ ਦਾ ਸਹਾਰਾ ਲੈ ਸਕਦੇ ਹੋ। ਪਲੈਂਕ ਇਕ ਤਰ੍ਹਾਂ ਦੀ ਕਸਰਤ ਹੈ ਜੋ ਸਾਨੂੰ ਬਹੁਤ ਫਾਇਦੇ ਦਿੰਦੀ ਹੈ।
ਇਸ ਕਸਰਤ ਨੂੰ ਕਰਨ ਦਾ ਸਹੀ ਤਰੀਕਾ :
ਪਲੈਂਕ ਕਸਰਤ 10 ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ ਪਰ ਅੱਜ ਅਸੀਂ ਤੁਹਾਨੂੰ ਇਸ ਨੂੰ ਕਰਨ ਦਾ ਸਬ ਤੋਂ ਸੌਖਾ ਤਰੀਕਾ ਦੱਸਦੇ ਹਾਂ। ਜੋ ਕਿ ਤੁਹਾਨੂੰ ਫਿੱਟ ਰੱਖਣ ‘ਚ ਸਹਾਇਤਾ ਕਰੇਗਾ।
-ਸਿਮਪਲ ਫੂਲ ਪਲੈਨਕ ਆਰਮ exercise ਲਈ ਸਭ ਤੋਂ ਪਹਿਲਾਂ ਪੁਸ਼-ਅਪਸ ਪੋਜਿਸ਼ਨ ਵਿਚ ਆਓ। ਧਿਆਨ ਦਿਓ ਕਿ ਸਰੀਰ ਦੇ ਵਿਚਕਾਰ ਤੋਂ ਨਾ ਚੁਕੇ ਹੁਣ ਜਿਨ੍ਹਾਂ ਟਾਈਮ ਹੋ ਸਕੇ ਇਸੇ ਸਥਿਤੀ ‘ਚ ਰਹਿਣ ਦੀ ਕੋਸ਼ਿਸ਼ ਕਰੋ। ਸਾਂਹ ਵੀ ਰੋਕਣ ਦੀ ਕੋਸ਼ਿਸ਼ ਕਰੋ।
-ਪੈਰਾ ਨੂੰ ਉੱਪਰ ਰੱਖਕੇ ਪਲੈਂਕ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਪਲੈਂਕ ਪੋਜਿਸ਼ਨ ‘ਚ ਜਾਓ ਅਤੇ ਪੈਰਾ ਨੂੰ ਕਿਸੇ ਕੁਰਸੀ ਆਦਿ ‘ਤੇ ਇਕ ਫੁੱਟ ਦੀ ਉਚਾਈ ‘ਤੇ ਰੱਖੋ। ਹੁਣ ਸਧਾਰਨ ਤਰੀਕੇ ਨਾਲ ਪਲੈਂਕ ਕਰੋ।