PreetNama
ਸਮਾਜ/Social

ਭਾਲੂ ਨੇ ਸੈਲਫੀ ਲੈ ਰਹੀ ਕੁੜੀ ਨਾਲ ਕੀਤਾ ਕੁਝ ਅਜਿਹਾ, ਜਿਸ ਨਾਲ ਮੱਚ ਗਈ ਸਨਸਨੀ, ਦੇਖੋ ਹੈਰਾਨ ਕਰਨ ਵਾਲਾ ਵੀਡੀਓ

ਇੱਕ ਭਾਲੂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਕੁਝ ਕੁੜੀਆਂ ਪਾਰਕ ‘ਚ ਘੁੰਮਦੀਆਂ ਵੇਖੀਆਂ ਜਾ ਸਕਦੀਆਂ ਹਨ। ਇਸ ਦੌਰਾਨ ਉਨ੍ਹਾਂ ਵਿਚਕਾਰ ਇੱਕ ਭਾਲੂ ਪਹੁੰਚ ਜਾਂਦਾ ਹੈ। ਵੀਡੀਓ ਨੂੰ ਰੇਕਸ ਚੈਪਮੈਨ ਦੇ ਟਵਿੱਟਰ ਹੈਂਡਲ ‘ਤੇ ਸਾਂਝਾ ਕੀਤਾ ਗਿਆ ਹੈ। ਉਸ ਨੇ ਵੀਡੀਓ ਸ਼ੇਅਰ ਕਰਦਿਆਂ ਲਿਖਿਆ, “ਇਸ ਲੜਕੀ ਦੀਆਂ ਨਾੜਾਂ ਸਟੀਲ ਦੀਆਂ ਬਣੀਆਂ ਹਨ। ਉਸ ਨੇ ਇੰਨੇ ਵੱਡੇ ਵਿਅਕਤੀ ਨਾਲ ਸੈਲਫੀ ਲਈ ਹੈ।”

ਵੀਡੀਓ ਵਿੱਚ ਭਾਲੂ ਨੂੰ ਇੱਕ ਕੁੜੀ ਨੂੰ ਸੁੰਘਦੇ ਹੋਏ ਵੇਖਿਆ ਜਾ ਸਕਦਾ ਹੈ। ਭਾਲੂ ਕੁੜੀਆਂ ਦੇ ਵਿਚਕਾਰ ਪਹੁੰਚਦਾ ਹੈ, ਪੈਰ ਤੋਂ ਸਿਰ ਤਕ ਖੜ੍ਹੇ ਹੋ ਕੇ ਲੜਕੀ ਨੂੰ ਸੁੰਘਦਾ ਹੈ। ਇਸ ਦੌਰਾਨ ਲੜਕੀ ਆਪਣੇ ਆਪ ਨੂੰ ਬਹੁਤ ਸ਼ਾਂਤ ਰੱਖਦੀ ਹੋਈ ਉਸ ਨਾਲ ਨਾਲ ਸੈਲਫੀ ਲੈਂਦੇ ਵੇਖੀ ਗਈ। ਲੜਕੀ ਨੂੰ ਸੁੰਘਣ ਤੋਂ ਬਾਅਦ, ਭਾਲੂ ਜ਼ਮੀਨ ‘ਤੇ ਹੇਠਾਂ ਆ ਗਿਆ ਪਰ ਉੱਥੋਂ ਹਟਣ ਦੀ ਬਜਾਏ, ਉਹ ਦੁਬਾਰਾ ਵਾਪਸ ਆਇਆ ਤੇ ਉਸ ਦੇ ਪੈਰ ਨੂੰ ਵੱਢਣ ਦੀ ਕੋਸ਼ਿਸ਼ ਕਰਦਾ ਹੈ।ਰੇਕਸ ਚੈਪਮੈਨ ਨੇ ਵੀਡੀਓ ਨੂੰ ਦੂਜੇ ਐਂਗਲ ਤੋਂ ਵੀ ਸ਼ੇਅਰ ਕੀਤਾ ਹੈ। ਵੀਡੀਓ ਮੈਕਸੀਕੋ ਦੇ ਚਿਪਿਨਕ ਇਕੋਲਾਜੀਕਲ ਪਾਰਕ ਦਾ ਦੱਸਿਆ ਗਿਆ ਹੈ। ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਨੇ ਵੱਖੋ ਵੱਖਰੀ ਪ੍ਰਤੀਕਿਰਿਆ ਦੇਣਾ ਸ਼ੁਰੂ ਕਰ ਦਿੱਤਾ ਹੈ। ਇੱਕ ਯੂਜ਼ਰ ਨੇ ਲਿਖਿਆ ਕਿ ਲੜਕੀ ਨੇ ਨਾ ਭੱਜ ਕੇ ਚੰਗਾ ਕੀਤਾ।

Related posts

ਬਾਲ ਕਵਿਤਾ

Pritpal Kaur

ਅਮਰੀਕੀ ਨਾਗਰਿਕ ਹੋਟਲ ’ਚ ਮ੍ਰਿਤ ਮਿਲਿਆ

On Punjab

‘ਬੰਗਲਾਦੇਸ਼ ‘ਚ ਹਿੰਦੂਆਂ ‘ਤੇ ਹਮਲਿਆਂ ਦਾ ਮਾਸਟਰਮਾਈਂਡ ਹੈ ਮੁਹੰਮਦ ਯੂਨਸ’, ਬੋਲੀ ਸ਼ੇਖ ਹਸੀਨਾ – ਮੇਰਾ ਤਾਂ ਕਤਲ ਹੋ ਜਾਣਾ ਸੀ

On Punjab