Michael D. Higgins Dogs: Michael D. Higgins ਇੱਕ ਸਧਾਰਨ ਰਾਸ਼ਟਰਪਤੀ ਨਹੀਂ। ਆਪਣੀ ਦਿਆਲੂ ਅਤੇ ਨਿਰਸਵਾਰਥ ਸ਼ਖਸੀਅਤ ਦੇ ਕਾਰਨ ਬਹੁਤ ਪ੍ਰਸਿੱਧ ਹਨ। ਇਸ ਤੋਂ ਇਲਾਵਾ, ਉਹਨਾਂ ਨੇ ਆਪਣੀ ਇੱਕ ਖਾਸ ਅਦਾ ਕਾਰਨ ਲੋਕਾਂ ਦੇ ਦਿਲਾਂ ‘ਚ ਆਪਣੀ ਖਾਸ ਜਗ੍ਹਾ ਬਣਾਈ ਹੈ।
ਦਰਅਸਲ, ਮਾਈਕਲ ਡੀ. ਹਿਗਿੰਸ ਇਕ ਅਜਿਹੇ ਇਕਲੋਤੇ ਰਾਸ਼ਟਰਪਤੀ ਹਨ ਜੋ ਆਪਣੇ ਦੋ ਦੋਸਤਾਂ ਬਿਨ੍ਹਾ ਕੀਤੇ ਨਹੀਂ ਜਾਂਦੇ ਇਹ ਖਾਸ ਦੋਸਤ ਹਨ ਉਹਨਾਂ ਦੇ 2 ਬਰਨੀਜ ਮਾਉਂਟੇਨ ਕੁੱਤੇ ਬੋਰਡ ਅਤੇ ਸੋਇਡਾ ਤੋਂ ਬਿਨਾਂ ਕਿਤੇ ਵੀ ਨਹੀਂ ਜਾਂਦਾ ਚਾਹੇ ਕੋਈ ਸਰਕਾਰੀ ਸਮਾਗਮ ਹੀ ਕਿਉਂ ਨਾ ਹੋਵੇ। ਕਿਸੇ ਨਾਲ ਮੁਲਾਕਾਤ ਹੋਵੇ ਜਾਂ ਮਹੱਤਵਪੂਰਣ ਭਾਸ਼ਣ ਹਿਗਿੰਸ ਹਮੇਸ਼ਾ ਆਪਣੇ ਵਫ਼ਾਦਾਰ ਮਿੱਤਰਾਂ ਨਾਲ ਹੀ ਦਿਖਾਈ ਦਿੰਦੇ ਹਨ। ਰਾਸ਼ਟਰਪਤੀ ਨੂੰ ਇੰਝ ਆਪਣੇ ਦੋਸਤਾਂ ਨਾਲ ਪਿਆਰ ਕਰਦਿਆਂ ਦੇਖਦਿਆਂ ਹਰ ਕਿਸੇ ਨੂੰ ਆਪਣਾ ਮੁਰੀਦ ਬਣਾ ਲੈਂਦਾ ਹੈ।
ਦੱਸ ਦੇਈਏ ਕਿ ਹਿਗਿਨ ਇੱਕ ਜਾਨਵਰ ਪ੍ਰੇਮੀ ਹਨ ਜਿਸ ਕਾਰਨ ਉਹ ਬਾਕੀਆਂ ਵਾਂਗ ਆਪਣੇ ਕੁੱਤਿਆਂ ਨੂੰ ਘਰ ਛੱਡਣ ਦਾ ਸੋਚ ਵੀ ਨਹੀਂ ਸਕਦੇ। ਆਮ ਤੌਰ ‘ਤੇ ਜ਼ਿਆਦਾਤਰ ਰਾਸ਼ਟਰਪਤੀ ਕੋਲ ਕੁੱਤੇ ਹੁੰਦੇ ਹਨ ਪਰ ਅਜਿਹਾ ਪਿਆਰ ਕਿਸੇ ਦਾ ਨਹੀਂ ਦੇਖਿਆ ਗਿਆ।