ਸਿਵਲ ਸਰਜਨ ਡਾ. ਸੰਜੇ ਕਪੂਰ ਨੇ ਦੱਸਿਆ ਕਿ ਗਰਮ ਪਾਣੀ ਦਾ ਸੇਵਨ ਚੰਗੀ ਗੱਲ ਹੈ ਪ੍ਰੰਤੂ ਕੋਰੋਨਾ ਵਾਇਰਸ ਮੁੱਢਲੇ 3 ਤੋਂ 4 ਦਿਨ ਤਕ ਸਾਡੇ ਨੱਕ ਤਕ ਹੀ ਸੀਮਤ ਰਹਿੰਦਾ ਹੈ। ਇਸ ਲਈ ਮੁੱਢਲੇ ਲੱਛਣ ਪਾਏ ਜਾਣ ‘ਤੇ ਗਰਮ ਪਾਣੀ ਦਾ ਸੇਵਨ ਜੋ ਨੱਕ ਤਕ ਨਹੀਂ ਪੁੱਜ ਸਕਦਾ ਦੀ ਬਜਾਏ, ਜਲਦ ਸਿਹਤਮੰਦ ਹੋਂਣ ਲਈ ਭਾਫ਼ ਲੈਣਾ ਆਰੰਭ ਕਰ ਦੇਣਾ ਚਾਹੀਦਾ ਹੈ। ਮਾਹਰਾਂ ਅਨੁਸਾਰ ਵਾਇਰਸ 4 ਤੋਂ 5 ਦਿਨਾਂ ‘ਚ ਸਾਡੇ ਫ਼ੇਫ਼ੜਿਆਂ ਤਕ ਟ੍ਰੈਵਲ ਕਰ ਜਾਂਦਾ ਹੈ ਇਸ ਲਈ ਜੇਕਰ ਸਾਨੂੰ ਵਾਇਰਸ ਨੂੰ ਆਪਣੇ ਨੱਕ ‘ਚ ਹੀ ਖ਼ਤਮ ਕਰਨਾ ਹੈ ਤਾਂ ਇਸ ਲਈ ਭਾਫ਼ ਲੈਣਾ ਹੀ ਉੱਤਮ ਉਪਾਅ ਮੰਨਿਆ ਗਿਆ ਹੈ।
ਡਾ. ਪ੍ਰਭਦੀਪ ਸਿੰਘ ਚਾਵਲਾ ਨੇ ਦੱਸਿਆ ਕਿ ਜੇਕਰ ਸਿੱਧੇ ਰੂਪ ‘ਚ ਇਹ ਕਹਿ ਲਿਆ ਜਾਵੇ ਕਿ ਇਹ ਵਾਇਰਸ 50 ਡਿਗਰੀ ਸੈਲਸੀਅਸ ਤਾਪਮਾਨ ‘ਤੇ ਲਕਵੇ ਦੀ ਸਥਿੱਤੀ ਵਿੱਚ ਹੋ ਜਾਂਦਾ ਹੈ ਕਿਉਂਕਿ ਇਸ ਤਾਪਮਾਨ ‘ਤੇ ਇਹ ਬਿਲਕੁੱਲ ਨਾਮਾਤਰ ਟ੍ਰੈਵਲ ਕਰਨ ਦੀ ਸਥਿੱਤੀ ਵਿੱਚ ਹੁੰਦਾ ਹੈ ਜਦਕਿ 60 ਡਿਗਰੀ ਸੈਲਸੀਅਸ ਤਾਪਮਾਨ ‘ਤੇ ਇਹ ਬਹੁਤ ਹੀ ਕਮਜੋਰ ਹੋ ਜਾਂਦਾ ਹੈ ਅਤੇ ਲੜਣ ਦੇ ਕਾਬਲ ਨਹੀਂ ਰਹਿੰਦਾ ਜਦਕਿ 70 ਡਿਗਰੀ ਸੈਲਸੀਅਸ ਤਾਪਮਾਨ ‘ਤੇ ਇਹ ਬਿਲਕੁੱਲ ਮਰ ਜਾਂਦਾ ਹੈ, ਜਿਸ ਲਈ ਭਾਫ਼ ਲੈਣ ਦੀ ਪ੍ਰਕਿਰਿਆ ਹੀ ਵਧੇਰੇ ਕਾਰਗਰ ਮੰਨੀ ਗਈ ਹੈ।
ਸੀਨੀਅਰ ਮੈਡੀਕਲ ਅਫਸਰ ਡਾ. ਚੰਦਰ ਸ਼ੇਖਰ ਨੇ ਕਿਹਾ ਕਿ ਸਿਹਤ ਵਿਭਾਗ ਇਸ ਪੱਖੋਂ ਭਲੀ ਪ੍ਰਕਾਰ ਜਾਣੂ ਹੈ ਕਿ ਲੋਕਾਂ ਜੋ ਲਾਕਡਾਊਨ ਦੀ ਸਥਿੱਤੀ ਵਿੱਚ ਘਰ ਤੱਕ ਹੀ ਸੀਮਤ ਰਹਿੰਦੇ ਹਨ ਉਹਨਾਂ ਨੂੰ ਦਿਨ ਵਿੱਚ ਇੱਕ ਵਾਰ, ਉਹ ਲੋਕ ਜੋ ਕਿਸੇ ਮਜਬੂਰੀ ਵੱਸ ਘਰ ਦੇ ਸਮਾਨ ਦੀ ਖ੍ਰੀਦੋ ਫ਼ਰੋਖ਼ਤ ਅਤੇ ਸਬਜੀ ਆਦਿ ਖ੍ਰੀਦਣ ਲਈ ਬਾਹਰ ਜਾਂਦੇ ਹਨ ਨੂੰ ਦਿਨ ਵਿੱਚ ਦੋ ਵਾਰ ਅਤੇ ਆਪਣੇ ਕੰਮਾਂਕਾਰਾਂ ਸਬੰਧੀ ਜ਼ਿਆਦਾ ਸਮਾਂ ਬਾਹਰ ਰਹਿਣ ਵਾਲੇ ਲੋਕਾਂ ਨੂੰ ਦਿਨ ਵਿੱਚ ਤਿੰਨ ਵਾਰ ਜਰੂਰ ਭਾਫ਼ ਲੈਣ ਸਬੰਧੀ ਜਾਗਰੂਕ ਕਰਨਾ ਚਾਹੀਦਾ ਹੈ ਕਿਉਂਕਿ ਮਾਹਰ ਦਾ ਇਹ ਮੰਨਣਾ ਹੈ ਕਿ ਭਾਫ਼ ਲੈਣ ਨਾਲ ਅਸੀਂ ਇਸ ਵਾਇਰਸ ਨੂੰ ਮੂੰਹ ਅਤੇ ਨੱਕ ਵਿੱਚ ਹੀ ਖ਼ਤਮ ਕਰ ਸਕਦੇ ਹਾਂ ਅਤੇ ਜੇਕਰ ਹਰ ਵਿਅਕਤੀ ਇਹ ਪ੍ਰਕਿਰਿਆ ਅਪਣਾ ਲਵੇ ਤਾਂ ਅਸੀਂ ਯਕੀਨਨ ਹੀ ਕੋਰੋਨਾ ਕੇਸਾਂ ਵਿੱਚ ਭਾਰੀ ਗਿਰਾਵਟ ਲਿਆਉਣ ਵਿੱਚ ਸਹਾਈ ਸਾਬਤ ਹੋ ਸਕਦੇ ਹਾਂ।