ਮੁੰਬਈ: ਅਕਸਰ ਲੋਕ ਸੜਕ ‘ਤੇ ਬੈਠੇ ਭਿਖਾਰੀਆਂ ਦੀ ਹਾਲਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਪੈਸੇ ਦਿੰਦੇ ਹਨ ਪਰ ਕੁਝ ਭਿਖਾਰੀ ਲੱਖਪਤੀ ਵੀ ਹੁੰਦੇ ਹਨ। ਮੁੰਬਈ ‘ਚ ਇੱਕ ਭਿਖਾਰੀ ਦੇ ਲੱਖਪਤੀ ਹੋਣ ਦਾ ਅਜੀਬ ਮਾਮਲਾ ਸਾਹਮਣੇ ਆਇਆ ਹੈ। ਕੁਝ ਦਿਨ ਪਹਿਲਾਂ ਮੁੰਬਈ ਦੇ ਗੋਵੰਡੀ ਰੇਲਵੇ ਸਟੇਸ਼ਨ ‘ਤੇ ਰੇਲ ਹਾਦਸੇ ਵਿੱਚ ਇੱਕ ਭਿਖਾਰੀ ਦੀ ਮੌਤ ਹੋ ਗਈ ਸੀ। ਜਦੋਂ ਪੁਲਿਸ ਉਸ ਦੇ ਪਰਿਵਾਰਕ ਮੈਂਬਰਾਂ ਦੀ ਭਾਲ ਕਰ ਰਹੀ ਸੀ ਤਾਂ ਹੈਰਾਨ ਕਰਨ ਵਾਲਾ ਸੱਚ ਸਾਹਮਣੇ ਆਇਆ।
ਜਦੋਂ ਪੁਲਿਸ ਪੜਤਾਲ ਕਰਨ ਲਈ ਭਿਖਾਰੀ ਦੀ ਝੌਂਪੜੀ ‘ਤੇ ਪਹੁੰਚੀ ਤਾਂ ਉਥੇ ਪੈਸੇ ਨਾਲ ਭਰੇ ਬੈਗ ਮਿਲੇ, ਜਿਸ ਵਿੱਚ ਤਕਰੀਬਨ ਦੋ ਲੱਖ ਰੁਪਏ ਦੇ ਸਿੱਕੇ ਸਨ। ਇੰਨਾ ਹੀ ਨਹੀਂ, ਇੱਥੇ ਬੈਂਕ ਦੀ ਇੱਕ ਪਾਸਬੁੱਕ ਵੀ ਮਿਲੀ ਜਿਸ ਵਿੱਚ ਕੁੱਲ 8 ਲੱਖ 77 ਹਜ਼ਾਰ ਰੁਪਏ ਜਮ੍ਹਾ ਹਨ।
ਪੁਲਿਸ ਅਜੇ ਵੀ ਭਿਖਾਰੀ ਦੇ ਪਰਿਵਾਰ ਦੀ ਭਾਲ ਕਰ ਰਹੀ ਹੈ ਤੇ ਨਾਲ ਹੀ ਪੈਸੇ ਦੇ ਬੈਗਾਂ ਵਾਲੇ ਸਿੱਕਿਆਂ ਦੀ ਗਿਣਤੀ ਕਰਨ ਦਾ ਵੀ ਕੰਮ ਕੀਤਾ
ਜਾ ਰਿਹਾ ਹੈ।