ਨਵੀਂ ਦਿੱਲੀ: ਐਂਬੂਲੈਂਸ ਦਾ ਇਸਤੇਮਾਲ ਮਰੀਜ਼ਾਂ ਨੂੰ ਜਲਦ ਤੋਂ ਜਲਦ ਹਸਪਤਾਲ ਪਹੁੰਚਾਉਣ ਲਈ ਕੀਤਾ ਜਾਂਦਾ ਹੈ ਪਰ ਇਨ੍ਹੀਂ ਦਿਨੀਂ ਇਰਾਨ ‘ਚ ਕੁਝ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ। ਇਰਾਨ ‘ਚ ਕੁਝ ਅਮੀਰ ਲੋਕ ਆਪਣੀ ਅਵਾਰਾਗਰਦੀ ਦੀ ਇੰਤਹਾ ਨੂੰ ਪਾਰ ਚੁੱਕੇ ਹਨ। ਟ੍ਰੈਫਿਕ ਜਾਮ ਤੋਂ ਨਿਜਾਤ ਪਾਉਣ ਲਈ ਗੈਰ ਕਾਨੂੰਨੀ ਢੰਗ ਨਾਲ ਉਹ ਐਂਬੂਲੈਂਸ ਨੂੰ ਟੈਕਸੀ ਦੀ ਤਰ੍ਹਾਂ ਇਸਤੇਮਾਲ ਕਰ ਰਹੇ ਹਨ।
ਦੱਸ ਦਈਏ ਕਿ ਤਹਿਰਾਨ, ਇਰਾਨ ਦਾ ਸਭ ਤੋਂ ਜ਼ਿਆਦਾ ਆਬਾਦੀ ਵਾਲਾ ਸ਼ਹਿਰ ਹੈ। ਜਿੱਥੇ ਦੀ ਆਬਾਦੀ ਕਰੀਬ ਇੱਕ ਕਰੋੜ 40 ਲੱਖ ਹੈ। ਹਾਲ ਹੀ ‘ਚ ਇੱਕ ਫੁਟਬਾਲਰ ਨੇ ਪ੍ਰਾਈਵੇਟ ਕੰਪਨੀ ਨੂੰ ਫੋਨ ਕਰ ਆਪਣੇ ਘਰ ਐਂਬੁਲੈਂਸ ਭੇਜਣ ਨੂੰ ਕਿਹਾ।
ਫੋਨ ‘ਤੇ ਗੱਲਬਾਤ ਕਰਨ ਦੌਰਾਨ ਉਸ ਨੇ ਸਾਫ਼ ਕਰ ਦਿੱਤਾ ਕਿ ਉਸ ਨੂੰ ਐਂਬੂਲੈਂਸ ਇੱਕ ਟੈਕਸੀ ਦੇ ਤੌਰ ‘ਤੇ ਚਾਹੀਦੀ ਹੈ। ਉਸ ਦੇ ਘਰ ਕੋਈ ਬਿਮਾਰ ਨਹੀਂ। ਅਮਰੀਕੀ ਅਖ਼ਬਾਰ ਨਿਊਯਾਰਕ ਟਾਈਮਸ ਦੀ ਰਿਪੋਰਟ ਮੁਤਾਬਕ, ਇੱਕ ਪ੍ਰਾਈਵੈਟ ਐਂਬੁਲੈਂਸ ਸਰਵਿਸ ਦੇ ਅਧਿਕਾਰੀ ਮਹਿਮੂਦ ਰਹਿਮੀ ਨੇ ਦੱਸਿਆ ਕਿ ਸਾਨੂੰ ਐਕਟਰ, ਖਿਡਾਰੀ ਤੇ ਅਮੀਰ ਲੋਕ ਇਸੇ ਤਰ੍ਹਾਂ ਫੋਨ ਕਰਦੇ ਹਨ।