ਮੈਲਬਰਨ: ਤਕਨੀਕੀ ਕੰਪਨੀ ਊਬਰ ਨੇ ਟੈਕਸੀ ਤੇ ਫੂਡ ਸਰਵਿਸ ‘ਚ ਸਾਰੀ ਦੁਨੀਆ ‘ਚ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ। ਕੰਪਨੀ ਹੁਣ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਨਿਊਯਾਰਕ ਦੀਆਂ ਭੀੜ ਭਰੀਆਂ ਸੜਕਾਂ ‘ਤੇ ਯੂਜ਼ਰਸ ਨੂੰ ਹੈਲੀਕਾਪਟਰ ਸੁਵਿਧਾ ਮੁਹੱਈਆ ਕਰਾਵੇਗੀ। ਆਸਟ੍ਰੇਲੀਆ ‘ਚ ਵੀ ਊਬਰ ਸੈਲਾਨੀਆਂ ਨੂੰ ਸਮੁੰਦਰ ਦੀਆਂ ਗਹਿਰਾਈਆਂ ਦਾ ਅਹਿਸਾਸ ਕਰਾਉਣ ਲਈ ਅੰਡਰਵਾਟਰ ਸਬਮਰੀਨ ਸ਼ੁਰੂ ਕਰਨ ਵਾਲੀ ਹੈ।
ਲੋਕ ਪਣਡੁੱਬੀ ਦਾ ਮਜ਼ਾ ਲੈਣ ਲਈ ਇਸ ਨੂੰ ਐਪ ਰਾਹੀਂ ਹੀ ਬੁੱਕ ਕਰ ਸਕਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਊਬਰ ਆਪਣੀ ਹੈਲੀਕਾਪਟਰ ਟੈਕਸੀ ਸੇਵਾ ਨੂੰ ਨਿਊਯਾਰਕ ਦੇ ਮੈਨਹਟਨ ਤੋਂ ਜਾਨ ਅੱਫ਼ ਕੈਨੇਡੀ ਏਅਰਪੋਰਟ ਤਕ ਲਈ ਸ਼ੁਰੂ ਕਰੇਗੀ। ਯਾਤਰੀਆਂ ਲਈ ਇਹ ਉਡਾਣ ਕਰੀਬ ਅੱਠ ਮਿੰਟ ਦੀ ਹੋਵੇਗੀ। 9 ਜੁਲਾਈ ਤੋਂ ਸ਼ੁਰੂ ਹੋ ਰਹੀ ਇਸ ਸੇਵਾ ਲਈ ਯਾਰਤੀਆਂ ਨੂੰ 200 ਡਾਲਰ (ਕਰੀਬ 14 ਹਜ਼ਾਰ ਰੁਪਏ) ਚੁਕਾਉਣੇ ਪੈਣਗੇ।
ਇਸ ਸੁਵਿਧਾ ਦਾ ਲਾਭ ਸਿਰਫ ਭੀੜ ਤੋਂ ਬਾਹਰ ਨਿਕਲਣ ਲਈ ਹੀ ਲਿਆ ਜਾ ਸਕੇਗਾ। ਸ਼ੁਰੂਆਤ ‘ਚ ਇਹ ਸੁਵਿਧਾ ਸਿਰਫ ਐਕਟਿਵ ਯੂਜ਼ਰਸ ਨੂੰ ਹੀ ਦਿੱਤੀ ਜਾਵੇਗੀ ਜਦਕਿ ਸਬਮਰੀਨ ਲਈ ਦੋ ਲੋਕਾਂ ਨੂੰ ਇੱਕ ਰਾਈਡ ਦੇ ਲਈ ਕਰੀਬ 3 ਹਜ਼ਾਰ ਅਸਟ੍ਰੇਲੀਅਨ ਡਾਲਰ ਯਾਨੀ ਕਰੀਬ 1.5 ਲੱਖ ਰੁਪਏ ਦੇਣੇ ਪੈਣਗੇ।