White Discharge solution: ਅੱਜ ਦੇ ਸਮੇਂ ‘ਚ ਹਰ ਕਿਸੇ ਨੂੰ ਸਿਹਤ ਸੰਬੰਧੀ ਕਈ ਸਮੱਸਿਆਵਾਂ ਹੁੰਦੀਆਂ ਹਨ…ਪਰ ਕਈ ਅਜਿਹੀਆਂ ਸਮੱਸਿਆਵਾਂ ਹੁੰਦੀਆਂ ਹਨ ਜੋ ਜ਼ਿਆਦਾਤਰ ਔਰਤਾਂ ‘ਚ ਹੀ ਦੇਖਣ ਨੂੰ ਮਿਲਦੀਆਂ ਹਨ, ਜਿਵੇਂ ਅਨੀਮਿਆ, ਗਰਭ ਅਵਸਥਾ ਦੌਰਾਨ ਹਾਰਮੋਨਲ ਬਦਲਾਅ, ਆਦਿ। ਇਸ ਤਰਾਂ ਦਾ ਹੀ ਇਕ ਸਮੱਸਿਆ ਹੈ ਲਕੂਰੀਆ……ਲਕੂਰੀਆ ਔਰਤਾਂ ‘ਚ ਹੋਣ ਵਾਲਾ ਇੱਕ ਰੋਗ ਹੈ। ਇਸ ਰੋਗ ਨਾਲ ਔਰਤਾਂ ਦੇ ਗੁਪਤ ਅੰਗ ‘ਚ ਜ਼ਿਆਦਾ ਮਾਤਰਾ ‘ਚ ਸਫੇਦ ਬਦਬੂਦਾਰ ਪਾਣੀ ਨਿਕਲਦਾ ਹੈ। ਜਿਸ ਨੂੰ ਵੇਜਾਈਲ ਡਿਸਚਾਰਜ ਦੇ ਨਾਲ-ਨਾਲ White Discharge ਵੀ ਕਹਿੰਦੇ ਹਨ। ਇਸ ਪਰੇਸ਼ਾਨੀ ਦੇ ਕਾਰਨ ਔਰਤਾਂ ਦੇ ਸਰੀਰ ‘ਚ ਕਮਜ਼ੋਰੀ ਆ ਜਾਂਦੀ ਹੈ।
ਇਸ ਰੋਗ ਨੂੰ ਅਸੀਂ ਬਿਮਾਰੀ ਨਹੀਂ ਕਹਿ ਸਕਦੇ। ਇਹ ਇੱਕ ਤਰ੍ਹਾਂ ਦੀ ਗੁਪਤ ਅੰਗ ਅਤੇ ਪ੍ਰਜਣਨ ਅੰਗਾਂ ‘ਚ ਸੋਜ ਦੀ ਨਿਸ਼ਾਨੀ ਹੈ ਇਸ ਨਾਲ ਕਈ ਹੋਰ ਰੋਗ ਵੀ ਹੋ ਜਾਂਦੇ ਹਨ। ਭਾਰਤੀ ਔਰਤਾਂ ਇਸ ਸਮੱਸਿਆ ਦਾ ਆਮ ਸ਼ਿਕਾਰ ਹਨ। ਜਿਸ ਦਾ ਵੱਡਾ ਕਾਰਨ ਝਿਜਕ ਹੈ। ਸ਼ਰਮ ਦੇ ਚਲਦੇ ਔਰਤਾਂ ਇਸ ਸਮੱਸਿਆ ‘ਤੇ ਖੁੱਲ ਕੇ ਗੱਲਬਾਤ ਨਹੀਂ ਕਰ ਪਾਉਂਦੀਆਂ ਜਾਂ ਫਿਰ ਸਾਧਾਰਣ ਗੱਲ ਸਮਝ ਕੇ ਇਸ ਨੂੰ ਟਾਲ ਦਿੰਦੀਆਂ ਹਨ। ਇਸ ਸਮੱਸਿਆ ਦੇ ਹੋਣ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇਸ ਦੇ ਕਾਰਨਾਂ, ਲੱਛਣਾਂ ਅਤੇ ਇਸ ਤੋਂ ਬਚਣ ਲਈ ਕੁੱਝ ਘਰੇਲੂ ਨੁਸਖ਼ਿਆਂ ਬਾਰੇ ਦੱਸਣ ਜਾ ਰਹੇ ਹਾਂ ਤਾਂ ਜੋ ਇਸ ਤੋਂ ਹੋਣ ਵਾਲੀਆਂ ਹੋਰ ਸਮੱਸਿਆਵਾਂ ਤੋਂ ਬਚਿਆ ਜਾ ਸਕੇ।
ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਜਰੂਰੀ ਹੈ ਆਪਣੇ ਸਰੀਰ ਅਤੇ ਗੁਪਤ ਸਥਾਨ ਦੀ ਸਫਾਈ ਰੱਖਣਾ ਜਰੂਰੀ ਹੈ। ਗੁਪਤ ਸਥਾਨ ਨੂੰ ਸਾਫ ਪਾਣੀ ਨਾਲ ਧੋ ਲਓ। ਤੁਸੀਂ ਫਿਟਕਰੀ ਦੀ ਵੀ ਵਰਤੋ ਕਰ ਸਕਦੇ ਹੋ। ਇਹ ਮੰਹਿਗੀ ਵੀ ਨਹੀਂ ਹੁੰਦੀ।
ਇਸ ਤੋਂ ਛੁਟਕਾਰਾ ਪਾਉਣ ਲਈ ਭੁੱਜੇ ਛੋਲਿਆਂ ਦਾ ਰੋਜ਼ਾਨਾ ਸੇਵਨ ਕਰਨਾ ਚਾਹੀਦਾ ਹੈ। ਤੁਸੀਂ ਚਾਹੋ ਤਾਂ ਇਸ ‘ਚ ਗੁੜ ਵੀ ਮਿਕਸ ਕਰ ਸਕਦੇ ਹੋ। ਕੁਝ ਦਿਨਾਂ ਤੱਕ ਤਹਾਨੂੰ ਆਪਣੇ ਆਪ ਫਰਕ ਨਜ਼ਰ ਆਵੇਗਾ।
3 ਗ੍ਰਾਮ ਆਂਵਲੇ ਦੇ ਪਾਊਡਰ ਨੂੰ ਸ਼ਹਿਦ ਨਾਲ ਦਿਨ ‘ਚ 3 ਵਾਰ ਚੱਟਣ ਨਾਲ ਵੀ ਇਸ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
ਪੇਸ਼ਾਬ ਕਰਨ ਤੋਂ ਬਾਅਦ ਗੁਪਤ ਸਥਾਨ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰੋ। ਇਸ ਲਈ ਨਾਰੀਅਲ ਦੇ ਤੇਲ ਦਾ ਪ੍ਰਯੋਗ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।
ਮਿੱਠੀਆਂ ਚੀਜ਼ਾਂ ਜਿਵੇ ਕਿ Pastry, ਆਈਸ ਕਰੀਮ ਦਾ ਸੇਵਨ ਵੀ ਘੱਟ ਕਰਨਾ ਚਾਹੀਦਾ ਹੈ…ਕਿਉਂਕਿ ਮਿੱਠਾ ਇਸ ਸਮੱਸਿਆ ਨੂੰ ਹੋਰ ਵਧਾਉਂਦਾ ਹੈ।
ਇਸ ਦੇ ਨਾਲ ਹੀ ਸਾਰੀ ਸ਼ਰਮ ਅਤੇ ਝਿਜਕ ਨੂੰ ਛੱਡ ਕੇ ਤੁਹਾਨੂੰ ਇਸ ਬਾਰੇ ‘ਚ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਤਾਂ ਜੋ ਇਸ ਤੋਂ ਹੋਣ ਵਾਲੀਆਂ ਹੋਰ ਸਮੱਸਿਆਵਾਂ ਤੋਂ ਬਚਿਆ ਜਾ ਸਕੇ।