PreetNama
ਫਿਲਮ-ਸੰਸਾਰ/Filmy

ਭੈਣ ਲਈ ਅਕਸ਼ੇ ਕੁਮਾਰ ਨੇ ਬੁੱਕ ਕੀਤਾ ਹਵਾਈ ਜਹਾਜ਼ !

akshay kumar plane sister:ਦੇਸ਼ ਭਰ ਵਿੱਚ ਇਸ ਸਮੇਂ ਚਲਦੇ ਕੋਰੋਨਾ ਵਾਇਰਸ ਦੇ ਵਿੱਚ ਲੋਕ ਕਾਫੀ ਜ਼ਿਆਦਾ ਸਾਵਧਾਨੀ ਦੇ ਨਾਲ ਬਾਹਰ ਨਿਕਲ ਰਹੇ ਹਨ। ਲਾਕਡਾਊਨ ਦੇ ਵਿੱਚ ਕੋਰੋਨਾ ਨੂੰ ਲੈ ਕੇ ਇੰਨਾ ਜ਼ਿਆਦਾ ਖੌਫ਼ ਹੈ ਕਿ ਲੋਕ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰ ਰਹੇ ਹਨ।ਖਬਰ ਆ ਰਹੀ ਹੈ ਕਿ ਸੁੁਪਰ ਸਟਾਰ ਅਕਸ਼ਰ ਨੇ ਆਪਣੀ ਭੈਣ ਨੂੰ ਮੁੰਬਈ ਤੋਂ ਦਿੱਲੀ ਤੱਕ ਜਾਣ ਲਈ ਕੁਝ ਅਜਿਹਾ ਕੀਤਾ ਜੋ ਕਿ ਸੁਰਖੀਆਂ ਵਿੱਚ ਹੈ। ਅਕਸ਼ੇ ਕੁਮਾਰ ਨੇ ਇਸ ਲਈ ਪੂਰਾ ਹਵਾਈ ਜਹਾਜ਼ ਬੁੱਕ ਕਰ ਲਿਆ ਤਾਂਕਿ ਉਹਨਾਂ ਦੀ ਭੈਣ ਤੇ ਪੂਰਾ ਪਰਿਵਾਰ ਦਿੱਲੀ ਤੱਕ ਆਸਾਨੀ ਨਾਲ ਪਹੁੰਚ ਸਕੇ।

ਅਜਿਹਾ ਸਭ ਕਰਨ ਦੇ ਪਿੱਛੇ ਅਕਸ਼ੇ ਦਾ ਸਿਰਫ ਇੱਕ ਹੀ ਕਾਰਨ ਹੈ ਉਹ ਹੈ ਕੋਰੋਨਾ ਦਾ ਖੌਫ। ਗੌਰਤਲਬ ਹੈ ਕਿ ਕਾਫੀ ਸਮੇਂ ਤੋਂ ਹਵਾਈ ਸੇਵਾ ਬੰਦ ਹੋਣ ਦੇ ਕਾਰਨ ਉਨ੍ਹਾਂ ਦਾ ਪਰਿਵਾਰ ਮੁੰਬਈ ਵਿੱਚ ਹੀ ਸੀ ਪਰ ਹੁਣ ਉਹ ਅਾਸਾਨੀ ਨਾਲ ਘਰ ਪਹੁੰਚ ਗਏ ਹਨ।ਜੋ ਵੀ ਇਸ ਖਬਰ ਨੂੰ ਸੁਣ ਲਿਆ ਹੈ ਉਹ ਕਾਫੀ ਜ਼ਿਆਦਾ ਹੈਰਾਨ ਹੋ ਰਿਹਾ ਹੈ ਕਿਉਂਕਿ ਅਕਸ਼ੇ ਕੁਮਾਰ ਨੇ ਇਨ੍ਹਾਂ ਵੱਡਾ ਕਦਮ ਸਿਰਫ ਆਪਣੇ ਪਰਿਵਾਰ ਦੇ ਲਈ ਚੁੱਕਿਆ ਹੈ।
ਦਸ ਦੇਈਏ ਕਿ ਅਕਸ਼ੇ ਕੁਮਾਰ ਪੈਡਮੈਨ ਫਿਲਮ ਤੋਂ ਬਾਅਦ ਹੁਣ ਰੀਅਲ ਲਾਈਫ ਵਿਚ ਵੀ ਪੈਡਮੈਨ ਬਣ ਕੇ ਜ਼ਰੂਰਤਮੰਦ ਮਹਿਲਾਵਾਂ ਦੀ ਮਦਦ ਕਰ ਰਹੇ ਹਨ। ਕੋਰੋਨਾ ਵਾਇਰਸ ਵਿੱਚ ਵੱਡੀ ਰਕਮ ਦਾਨ ਕਰਨ ਤੋਂ ਬਾਅਦ ਹੁਣ ਅਕਸ਼ੇ ਕੁਮਾਰ ਜ਼ਰੂਰਤਮੰਦ ਅੌਰਤਾਂ ਨੂੰ ਸੈਨੇਟਰੀ ਪੈਡ ਮੁਹੱਈਆ ਕਰਵਾਉਣ ਵਿੱਚ ਜੁੱਟ ਗਏ ਹਨ। ਅਕਸ਼ੇ ਕੁਮਾਰ ਸਮਰਪਣ ਨਾਮ ਦੀ ਐੱਨਜੀਓ ਦੇ ਨਾਲ ਮਿਲ ਕੇ ਹੁਣ ਹਰ ਰੋਜ਼ ਮੁੰਬਈ ਵਿੱਚ ਜ਼ਰੂਰਤਮੰਦ ਮਹਿਲਾਵਾਂ ਨੂੰ ਦਸ ਹਜ਼ਾਰ ਸੈਨੇਟਰੀ ਪੈਡ ਉਪਲੱਬਧ ਕਰਵਾਉਣਗੇ।

ਇਸ ਨੂੰ ਲੈ ਕੇ ਅਕਸ਼ੇ ਕੁਮਾਰ ਨੇ ਸੋਸ਼ਲ ਮੀਡੀਆ ‘ਤੇ ਟਵੀਟ ਕੀਤਾ ਅਤੇ ਸਾਰਿਆਂ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਲਿਖਿਆ ਇੱਕ ਵਧੀਆ ਕੰਮ ਦੇ ਲਈ ਤੁਹਾਡੀ ਸੁਪੋਰਟ ਦੀ ਜਰੂਰਤ ਹੈ। ਕੋਵਿਡ ਵਿੱਚ ਪੀਰੀਅਡਸ ਨਹੀਂ ਰੁਕਦੇ। ਮੁੰਬਈ ਦੀਆਂ ਜ਼ਰੂਰਤਮੰਦ ਮਹਿਲਾਵਾਂ ਨੂੰ ਸੈਨੇਟਰੀ ਪੈਡਸ ਮੁਹੱਈਆ ਕਰਵਾਉਣ ਵਿੱਚ ਮਦਦ ਕਰੋ, ਹਰ ਦਾਨ ਮਾਇਨੇ ਰੱਖਦਾ ਹੈ। ਸੋਸ਼ਲ ਮੀਡੀਆ ‘ਤੇ ਅਕਸ਼ੇ ਕੁਮਾਰ ਦੇ ਇਸ ਕਦਮ ਦੀ ਕਾਫੀ ਸਰਾਹਨਾ ਹੋ ਰਹੀ ਹੈ।

Related posts

‘ਏਕ ਵਿਲੇਨ 2’ ਦੀ ਸਟਾਰਕਾਸਟ ਦਾ ਹੋਇਆ ਐਲਾਨ, ਜਾਣੋ ਕਦੋਂ ਹੋਵੇਗੀ ਰਿਲੀਜ਼

On Punjab

ਸਲਮਾਨ ਦੀ ਭੈਣ ਅਰਪਿਤਾ ਨੇ ਦੋਨਾਂ ਬੱਚਿਆਂ ਨਾਲ ਸ਼ੇਅਰ ਕੀਤੀ ਤਸਵੀਰ

On Punjab

Helen McCrory ਨੂੰ ਯਾਦ ਕਰਕੇ ਭਾਵੁਕ ਹੋਏ ਅਨੁਪਮ ਖੇਰ, ਹੈਰੀ ਪੋਟਰ ਅਦਾਕਾਰਾ ਬਾਰੇ ਕਹੀ ਇਹ ਗੱਲ

On Punjab