ਮੁਕੇਰੀਆਂ : ਕਸਬਾ ਭੰਗਾਲਾ ਵਿਖੇ ਮਹਿੰਦਰਾ ਐਕਸਯੂਵੀ ਅਤੇ ਪਨਬੱਸ ਦੀ ਟੱਕਰ ਵਿਚ ਦੋ ਵਿਅਕਤੀਆਂ ਜ਼ਖ਼ਮੀ ਹੋ ਗਏ। ਮੁੱਢਲੇ ਵੇਰਵਿਆਂ ਅਨੁਸਾਰ ਮਹਿੰਦਰਾ ਐਕਸਯੂਵੀ ਕਾਰ (ਨੰਬਰ ਅਪਲਾਈ ਕੀਤਾ ਹੋਇਆ) ਅਤੇ ਪਨਬੱਸ (PB35Q9564) ਦੋਵੇਂ ਪਠਾਨਕੋਟ ਤੋਂ ਜਲੰਧਰ ਵੱਲ ਨੂੰ ਜਾ ਰਹੇ ਸਨ।
ਜਿਵੇਂ ਹੀ ਦੋਵੇਂ ਵਾਹਨ ਰਾਸ਼ਟਰੀ ਰਾਜ ਮਾਰਗ ਤੇ ਸਥਿਤ ਕਸਬਾ ਭੰਗਾਲਾ ਵਿਖੇ ਪਹੁੰਚੇ ਤਾਂ ਪਨਬੱਸ ਨੂੰ ਓਵਰਟੇਕ ਕਰਦੇ ਹੋਏ ਕਾਰ ਸਾਹਮਣੇ ਅਚਾਨਕ ਆਏ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਪਨਬੱਸ ਦੇ ਮੂਹਰੇ ਆ ਗਈ। ਸਿੱਟੇ ਵੱਜੋਂ ਤੇਜ਼ ਰਫ਼ਤਾਰ ਬੱਸ ਨੇ ਮਹਿੰਦਰਾ ਐਕਸਯੂਵੀ ਨੂੰ ਪਿਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਕਾਰ ਸੜਕ ਵਿਚਕਾਰ ਪਲਟ ਗਈ। ਗਨੀਮਤ ਇਹ ਰਹੀ ਕਿ ਇਸ ਦਿਲ ਕੰਬਾਊ ਹਾਦਸੇ ਵਿਚ ਜਿੱਥੇ ਬੱਸ ਅਤੇ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਉੱਥੇ ਕਾਰ ਸਵਾਰ ਦੋ ਵਿਅਕਤੀ ਮਾਮੂਲੀ ਜ਼ਖ਼ਮੀ ਹੀ ਹੋਏ।