48.07 F
New York, US
March 12, 2025
PreetNama
ਖਾਸ-ਖਬਰਾਂ/Important News

ਮਕਬੂਜ਼ਾ ਕਸ਼ਮੀਰ ‘ਚ ਪਾਕਿਸਤਾਨ ਦਾ ਸ਼ਕਤੀ ਪ੍ਰਦਰਸ਼ਨ, ਹਾਲਾਤ ਵਿਗਾੜੇਗਾ ਇਮਰਾਨ ਖ਼ਾਨ ਦਾ ਐਲਾਨ?

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅੱਜ ਸ਼ੁੱਕਰਵਾਰ ਨੂੰ ਮਕਬੂਜ਼ਾ ਕਸ਼ਮੀਰ ਦੀ ਰਾਜਧਾਨੀ ਮੁਜ਼ੱਫਰਾਬਾਦ ’ਚ ਵੱਡੀ ਰੈਲੀ ਕਰ ਰਹੇ ਹਨ। ਪਾਕਿ ਮੀਡੀਆ ਵਿੱਚ ਚਰਚਾ ਹੈ ਕਿ ਇਸ ਦੌਰਾਨ ਉਹ ਕਸ਼ਮੀਰ ਬਾਰੇ ‘ਨੀਤੀਗਤ ਬਿਆਨ’ ਦੇਣਗੇ। ਇਸ ਨਾਲ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਹੋਰ ਵਿਗੜ ਸਕਦੇ ਹਨ।

ਦਰਅਸਲ ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਤੇ ਸੂਬੇ ਦੇ ਦੋ ਟੋਟੇ ਕਰਕੇ ਕੇਂਦਰੀ ਸਾਸ਼ਿਤ ਪ੍ਰਦੇਸ਼ ਬਣਾਉਣ ਮਗਰੋਂ ਪਾਕਿਸਤਾਨ ਕਾਫੀ ਖਫਾ ਹੈ। ਪਾਕਿਸਤਾਨ ਨੇ ਕਸ਼ਮੀਰੀਆਂ ਨਾਲ ਡਟ ਕੇ ਖੜ੍ਹਨ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਭਾਰਤ ਵੱਲੋਂ ਵੀ ਮਕਬੂਜ਼ਾ ਕਸ਼ਮੀਰ ਨੂੰ ਭਾਰਤ ਵਿੱਚ ਰਲਾਉਣ ਦੇ ਐਲਾਨ ਕੀਤੇ ਜਾ ਰਹੇ ਹਨ। ਅਜਿਹੇ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਮਕਬੂਜ਼ਾ ਕਸ਼ਮੀਰ ਵਿੱਚ ਰੈਲੀ ਬਹੁਤ ਅਹਿਮ ਮੰਨੀ ਜਾ ਰਹੀ ਹੈ। ਇਸ ਮੌਕੇ ਉਹ ਕੋਈ ਵੱਡਾ ਐਲਾਨ ਕਰ ਸਕਦੇ ਹਨ।

ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੇ ਤਰਜ਼ਮਾਨ ਮੁਹੰਮਦ ਫ਼ੈਸਲ ਨੇ ਵੀਰਵਾਰ ਨੂੰ ਮੀਡੀਆ ਨਾਲ ਗੱਲ਼ ਕਰਦਿਆਂ ਕਿਹਾ ਕਿ ਕਸ਼ਮੀਰ ਮੁੱਦੇ ਦੇ ਹੱਲ ਲਈ ਪਾਕਿਸਤਾਨ ਕਿਸੇ ਵੀ ਤੀਜੀ ਧਿਰ ਦੀ ਵਿਚੋਲਗੀ ਲਈ ਤਿਆਰ ਹੈ। ਇਸ ਮਾਮਲੇ ਦੀ ਵੈਧਤਾ ਕੌਮਾਂਤਰੀ ਕਾਨੂੰਨ ’ਤੇ ਆਧਾਰਤ ਹੈ। ਉਧਰ ਜਨੇਵਾ ਦੌਰੇ ਤੋਂ ਮੁਲਕ ਪਰਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਕਸ਼ਮੀਰੀਆਂ ਦੇ ਹੱਕਾਂ ਦੀ ਆਵਾਜ਼ ਹਰੇਕ ਮੰਚ ’ਤੇ ਉਠਾਉਣਾ ਜਾਰੀ ਰੱਖੇਗਾ।

Related posts

ਭਾਰਤੀ ਸ਼ੇਅਰ ਬਜ਼ਾਰ ਫਲੈਟ ਖੁੱਲ੍ਹਿਆ, ਟਰੰਪ ਵੱਲੋਂ ਅਹੁਦਾ ਸੰਭਾਲਣ ਦੇ ਪਹਿਲੇ ਦਿਨ ਵੱਡਾ ਅਸਰ ਨਹੀਂ

On Punjab

Punjab Assembly Session: ਪੰਜਾਬ ਵਿਧਾਨ ਸਭਾ ਸੈਸ਼ਨ ਦਾ ਸੀ ਅੱਜ ਆਖਰੀ ਦਿਨ, 93 ਵਿਧਾਇਕਾਂ ਨੇ ਸਰਕਾਰ ਵਲੋਂ ਲਿਆਂਦੇ ਭਰੋਸੇ ਦੇ ਹੱਕ ‘ਚ ਪਾਈ ਵੋਟ

On Punjab

ਮੰਡੀਆਂ ਵਿਚ ਫਸਲ ਆਉਣ ਤੋਂ ਪਹਿਲਾਂ ਕਣਕ ਤੇ ਦਾਲਾਂ ਦੇ ਭਾਅ ਡਿੱਗਣ ਲੱਗੇ

On Punjab