ਇੰਫਾਲ-ਮਨੀਪੁਰ ਦੇ ਰਾਜਪਾਲ ਅਜੈ ਕੁਮਾਰ ਭੱਲਾ ਨੇ ਅੱਜ ਸੀਨੀਅਰ ਪੁਲੀਸ ਅਧਿਕਾਰੀਆਂ, ਸੀਆਰਪੀਐੱਫ, ਬੀਐੱਸਐੱਫ ਤੇ ਅਸਾਮ ਰਾਈਫਲਜ਼ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਸੂਬੇ ਵਿਚ ਸੁਰੱਖਿਆ ਹਾਲਾਤ ਉੱਤੇ ਵਿਆਪਕ ਨਜ਼ਰਸਾਨੀ ਕੀਤੀ। ਰਾਜ ਭਵਨ ਵਿਚ ਹੋਈ ਬੈਠਕ ਦੌਰਾਨ ਰਾਜਪਾਲ ਨੇ ਸੂਬੇ ਦੇ ਡੀਜੀਪੀ ਨੂੰ ਆਦੇਸ਼ ਦਿੱਤੇ ਕਿ ਉਹ ਲੋਕਾਂ ਦੀ ਰੱਖਿਆ ਤੇ ਸੁਰੱਖਿਆ ਨੂੰ ਤਰਜੀਹ ਦੇਣ। ਉਨ੍ਹਾਂ ਫੌਜ ਤੇ ਨੀਮ ਫੌਜੀ ਬਲਾਂ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿਚ ਅਮਨ ਕਾਨੂੰਨ ਬਣਾਈ ਰੱਖਣ ਲਈ ਸਥਾਨਕ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ। ਸੁਰੱਖਿਆ ਬੈਠਕ ਵਿਚ ਮਨੀਪੁਰ ਸਰਕਾਰ ਦੇ ਸਕਿਓਰਿਟੀ ਐਡਵਾਈਜ਼ਰ ਕੁਲਦੀਪ ਸਿੰਘ, ਡੀਜੀਪੀ ਰਾਜੀਵ ਸਿੰਘ, ਆਈਜੇਏਆਰ (ਦੱਖਣੀ) ਮੇਜਰ ਜਨਰਲ ਰਵਰੂਪ ਸਿੰਘ ਅਤੇ ਸੀਆਰਪੀਐੱਫ ਤੇ ਬੀਐੱਸਐੱਫ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਭੱਲਾ, ਜੋ ਸਾਬਕਾ ਕੇਂਦਰੀ ਗ੍ਰਹਿ ਸਕੱਤਰ ਹਨ, ਨੇ ਸ਼ੁੱਕਰਵਾਰ ਨੂੰ ਮਨੀਪੁਰ ਦੇ 19ਵੇਂ ਰਾਜਪਾਲ ਵਜੋਂ ਹਲਫ਼ ਲਿਆ ਸੀ।