ਮਨੁੱਖਤਾ ਦੀ ਸੇਵਾ ਲਈ ਨਿਰੰਤਰ ਯਤਨਸ਼ੀਲ ਸਮਾਜ ਸੇਵੀ ਸੰਸਥਾ ਮਨੁੱਖਤਾ ਦੀ ਸੇਵਾ ਸਰਬੱਤ ਦਾ ਭਲਾ ਦੀ ਟੀਮ ਵਲੋਂ ਗਰੀਬ ਪਰਿਵਾਰ ਨੂੰ ਇਕ ਮਹੀਨੇ ਦਾ ਰਾਸ਼ਨ ਅਤੇ ਇਲਾਜ ਲਈ ਨਗਦ ਰਾਸ਼ੀ ਦਿਤੀ ਗਈ। ਇਸ ਸਬੰਦੀ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਸੇਵਾਦਾਰ ਸਤਨਾਮ ਸਿੰਘ ਅਤੇ ਬਲਦੇਵ ਸਿੰਘ ਬੱਗੇ ਕੇ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਪਿੰਡ ਕਾਕੂ ਵਾਲਾ ਚ ਰਹਿੰਦੇ ਗਰੀਬ ਪਰਿਵਾਰ ਜਿਸ ਦਾ ਮੁਖੀ ਅਮਰੀਕ ਸਿੰਘ ਜੋ ਕੇ ਪਿੱਛਲੇ ਕਾਈ ਮਹੀਨਿਆਂ ਤੋਂ ਪੇਟ ਦੀਆਂ ਅੰਤੜੀਆਂ ਦੀ ਬਿਮਾਰੀ ਤੋਂ ਪੀੜ੍ਹਤ ਹੈ, ਜਿਸ ਦੇ ਚੰਡੀਗੜ੍ਹ ਦੇ ਪੀ ਜੀ ਆਈ ਚੋ ਦੋ ਅਪਰੇਸ਼ਨ ਵੀ ਹੋ ਚੁਕੇ ਹਨ। ਦੋ ਬੱਚੀਆਂ ਦੇ ਇਸ ਬਾਪ ਦੀ ਘਰ ਦੀ ਮਾਲੀ ਹਾਲਤ ਬਹੁਤ ਹੀ ਮਾੜੀ ਹੋਣ ਕਾਰਨ ਇਹ ਆਪਨਾ ਇਲਾਜ ਨਹੀਂ ਕਰਵਾ ਸਕਦਾ ਸੀ। ਉਹਨਾਂ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਅਮਰੀਕ ਸਿੰਘ ਨੂੰ ਇਲਾਜ ਲਈ ਨਗਦ ਰਾਸ਼ੀ ਅਤੇ ਇਕ ਮਹੀਨੇ ਦਾ ਰਾਸ਼ਨ ਦੀ ਸਹਾਇਤਾ ਕੀਤੀ ਗਈ ਹੈ। ਉਹਨਾਂ ਇਹ ਵੀ ਦੱਸਿਆ ਕਿ ਸਾਡੀ ਸੰਸਥਾ ਪਿੱਛਲੇ ਲੰਬੇ ਸਮੇਂ ਤੋਂ ਫਿਰੋਜ਼ਪੁਰ, ਗੁਰੂਹਰਸਹਾਏ, ਜਲਾਬਾਦ, ਫਾਜ਼ਿਲਕਾ ਚ ਲੋੜ੍ਹਵੰਦਾ ਹਰ ਤਰਾਂ ਦੀ ਨਿਰੰਤਰ ਸਹਾਇਤਾ ਕਰ ਰਹੀ ਹੈ। ਇਸ ਮੌਕੇ ਗੁਰਬਖਸ਼ ਸਿੰਘ, ਸੁਖਵਿੰਦਰ ਸਿੰਘ ਨਾਗਪਾਲ, ਸ਼ਿਵਾ, ਬਾਜ ਸਿੰਘ, ਲਵਪ੍ਰੀਤ, ਗੁਰਮੀਤ ਸਿੰਘ ਜਲਾਬਾਦ, ਹਰਜੀਤ ਸਿੰਘ ਲਾਹੌਰੀਆਂ, ਜਸਬੀਰ ਸਿੰਘ ਲਾਹੌਰੀਆ ਅਤੇ ਹੋਰ ਸਮਾਜ ਸੇਵੀ ਹਾਜਰ ਸਨ।