ਕਿਸੇ ਸ਼ਰਨਾਰਥੀ ਦੀਆਂ ਕੀ ਪ੍ਰੇਸ਼ਾਨੀਆਂ ਹੁੰਦੀਆਂ ਹਨ, ਉਸ ਦੀ ਤਕਲੀਫ਼ ਕਿੰਨੀ ਵੱਡੀ ਹੁੰਦੀ ਹੈ ਤੇ ਉਸ ਦਾ ਦਰਦ ਕਿੰਨਾ ਡੂੰਘਾ ਹੁੰਦਾ ਹੈ? ਜੇਕਰ ਇਹ ਮਹਿਸੂਸ ਕਰਨਾ ਹੈ ਤਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਪਿਓ-ਧੀ ਦੀਆਂ ਲਾਸ਼ਾਂ ਨੂੰ ਦਹਿਲਾ ਦੇਣ ਵਾਲੀਆਂ ਤਸਵੀਰਾਂ ਕਾਫੀ ਹਨ। ਇਹ ਤਸਵੀਰਾਂ ਸੀਰੀਆਈ ਬੱਚੇ ਏਲਨ ਕੁਰਦੀ ਦੀ ਯਾਦ ਦਿਵਾਉਂਦੀਆਂ ਹਨ, ਜਿਸ ਦੀ ਤਸਵੀਰ ਨੇ ਪੂਰੀ ਦੁਨੀਆ ਨੂੰ ਝੰਜੋੜ ਦਿੱਤਾ ਸੀ।