59.59 F
New York, US
April 19, 2025
PreetNama
ਰਾਜਨੀਤੀ/Politics

ਮਨੋਜ ਸਿਨ੍ਹਾ ਜੰਮੂ-ਕਸ਼ਮੀਰ ਦੇ ਨਵੇਂ ਉੱਪ ਰਾਜਪਾਲ ਵਜੋਂ ਸ਼ੁੱਕਰਵਾਰ ਨੂੰ ਚੁੱਕਣਗੇ ਸਹੁੰ

ਸ੍ਰੀਨਗਰ: ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਜੀਸੀ ਮੁਰਮੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਬਾਅਦ ਮਨੋਜ ਸਿਨ੍ਹਾ ਨੂੰ ਉਪ ਰਾਜਪਾਲ ਬਣਾਇਆ ਗਿਆ ਹੈ। ਇਹ ਜਾਣਕਾਰੀ ਰਾਸ਼ਟਰਪਤੀ ਦਫਤਰ ਵੱਲੋਂ ਜਾਰੀ ਬਿਆਨ ਵਿੱਚ ਦਿੱਤੀ ਗਈ ਹੈ। ਸੂਤਰਾਂ ਮੁਤਾਬਕ, ਜੀਸੀ ਮੁਰਮੂ ਨੂੰ ਦੇਸ਼ ਦੇ ਨਵੇਂ ਔਡੀਟਰ ਦੇ ਅਹੁਦੇ ਲਈ ਨਿਯੁਕਤ ਕੀਤਾ ਜਾ ਰਿਹਾ ਹੈ।

ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ, “ਰਾਸ਼ਟਰਪਤੀ ਨੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਵਜੋਂ ਗਿਰੀਸ਼ ਚੰਦਰ ਮੁਰਮੂ ਦੇ ਅਸਤੀਫੇ ਨੂੰ ਸਵੀਕਾਰ ਕਰ ਲਿਆ ਹੈ। ਰਾਸ਼ਟਰਪਤੀ ਨੇ ਮਨੋਜ ਸਿਨ੍ਹਾ ਨੂੰ ਜੰਮੂ-ਕਸ਼ਮੀਰ ਦਾ ਉਪ ਰਾਜਪਾਲ ਨਿਯੁਕਤ ਕੀਤਾ ਹੈ। ਕੈਬਨਿਟ ਸਕੱਤਰੇਤ ਦੇ ਸੀਨੀਅਰ ਅਫਸਰ ਨੇ ਕਿਹਾ, “ਔਡੀਟਰ ਰਾਜੀਵ ਮਹਰਿਸ਼ੀ 8 ਅਗਸਤ ਨੂੰ 65 ਸਾਲ ਦੇ ਹੋ ਜਾਣਗੇ, ਇਸ ਲਈ ਸਰਕਾਰ ਜਲਦਬਾਜ਼ੀ ਵਿੱਚ ਹੈ।”
ਭਾਜਪਾ ਦੇ ਤਾਕਤਵਰ ਲੀਡਰ ਮਨੋਜ ਸਿਨ੍ਹਾ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਰੇਲ ਰਾਜ ਮੰਤਰੀ ਰਹੇ ਹਨ। ਪਿਛਲੇ ਸਾਲ ਹੋਈਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਗਾਜੀਪੁਰ ਤੋਂ ਚੋਣ ਲੜੀ ਸੀ ਪਰ ਉਹ ਜਿੱਤ ਨਹੀਂ ਸਕੇ। ਉਨ੍ਹਾਂ ਨੂੰ ਗਠਜੋੜ ਦੀ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਅਫਜ਼ਲ ਅੰਸਾਰੀ ਨੇ 119,392 ਵੋਟਾਂ ਨਾਲ ਹਰਾਇਆ ਸੀ।

2014 ਦੀਆਂ ਚੋਣਾਂ ਵਿੱਚ ਵੀ ਸਿਨ੍ਹਾ ਨੇ ਸਮਾਜਵਾਦੀ ਉਮੀਦਵਾਰ ਸ਼ਿਵਾਕਨਿਆ ਕੁਸ਼ਵਾਹਾ ਨੂੰ 32,452 ਵੋਟਾਂ ਨਾਲ ਹਰਾਇਆ ਸੀ। 2014 ਵਿੱਚ ਮਨੋਜ ਸਿਨ੍ਹਾ ਨੂੰ ਕੁੱਲ 306,929 ਵੋਟਾਂ ਮਿਲੀਆਂ ਸੀ। ਉਦੋਂ ਸਪਾ ਤੇ ਬਸਪਾ ਨੇ ਵੱਖਰੀਆਂ ਚੋਣਾਂ ਲੜੀਆਂ।

Related posts

ਕਿਸਾਨ ਜਥੇਬੰਦੀਆਂ ਅੱਜ ਲੈਣਗੀਆਂ ਇਹ ਫੈਸਲਾ, ਕੇਂਦਰ ਦੀ ਚਿੱਠੀ ‘ਤੇ ਹੋਵੇਗਾ ਵਿਚਾਰ-ਵਟਾਂਦਰਾ

On Punjab

ਦਿੱਲੀ ਵਿੱਚ ਸਿਰਫ ਵਾਈ-ਫਾਈ ਹੀ ਨਹੀਂ ਬਲਕਿ ਬੈਟਰੀ ਚਾਰਜਿੰਗ ਵੀ ਹੈ ਮੁਫਤ: ਕੇਜਰੀਵਾਲ

On Punjab

ਦੇਖੋ ਆਪਣਾ ਦੇਸ਼ 2024 ਵਿੱਚ ਤੁਸੀਂ ਆਪਣੇ ਮਨਪਸੰਦ ਸੈਰ-ਸਪਾਟਾ ਸਥਾਨ ਲਈ ਕਰ ਸਕਦੇ ਹੋ ਵੋਟ, ਕਰਨਾ ਹੋਵੇਗਾ ਇਹ ਕੰਮ

On Punjab