42.24 F
New York, US
November 22, 2024
PreetNama
ਰਾਜਨੀਤੀ/Politics

‘ਮਨ ਕੀ ਬਾਤ’ ‘ਚ ਮੋਦੀ ਨੇ ਕੀਤੀ ਬੱਚਿਆਂ ਦੇ ਦਿਲ ਦੀ ਗੱਲ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ 68ਵੀਂ ਵਾਰ ‘ਮਨ ਕੀ ਬਾਤ’ ਰਾਹੀਂ ਦੇਸ਼ ਵਾਸੀਆਂ ਨਾਲ ਰੂ-ਬ-ਰੂ ਹੋਏ। ਉਨ੍ਹਾਂ ਕਿਹਾ ਆਤਮ-ਨਿਰਭਰ ਭਾਰਤ ‘ਚ ਖੇਡ ਉਦਯੋਗ ਨੂੰ ਵੱਡੀ ਭੂਮਿਕਾ ਨਿਭਾਉਣੀ ਹੈ। ਨਾ ਮਿਲਵਰਤਣ ਅੰਦੋਲਨ ਦੌਰਾਨ ਗਾਂਧੀ ਜੀ ਨੇ ਕਿਹਾ ਸੀ ਕਿ ਇਹ ਭਾਰਤੀਆਂ ‘ਚ ਆਤਮ ਵਿਸ਼ਵਾਸ ਜਗਾਉਣ ਦਾ ਅੰਦੋਲਨ ਹੈ। ਕੁਝ ਇਸੇ ਤਰ੍ਹਾਂ ਦੀ ਭਾਵਨਾ ਆਤਮਨਿਰਭਰ ਭਾਰਤ ਅੰਦੋਲਨ ਨਾਲ ਹੈ।

ਮੋਦੀ ਦੇ ਭਾਸ਼ਨ ਦੀਆਂ ਅਹਿਮ ਗੱਲਾਂ:

ਮੋਦੀ ਨੇ ਕਿਹਾ ਕੋਰੋਨਾ ਦੌਰ ‘ਚ ਘਰਾਂ ‘ਚ ਰਹਿੰਦਿਆਂ ਤਿਉਹਾਰ ਮਨਾਏ ਜਾ ਰਹੇ ਹਨ। ਲੋਕ ਆਪਣਾ ਤੇ ਲੋਕਾਂ ਦਾ ਧਿਆਨ ਰੱਖਦਿਆਂ ਆਪਣਾ ਕੰਮ ਕਰ ਰਹੇ ਹਨ। ਜਿਸ ਤਰ੍ਹਾਂ ਦਾ ਸੰਯਮ ਦੇਖਿਆ ਜਾ ਰਿਹਾ ਹੈ, ਉਹ ਅਦਭੁਤ ਹੈ। ਮੋਦੀ ਨੇ ਕਿਹਾ ਗਣੇਸ਼ਉਤਸਵ ਆਨਲਾਈਨ ਮਨਾਇਆ ਜਾ ਰਿਹਾ ਹੈ। ਈਕੋ ਫ੍ਰੈਂਡਲੀ ਗਣੇਸ਼ ਦੀ ਮੂਰਤੀ ਸਥਾਪਤ ਹੋਈ।

ਤਿਉਹਾਰਾਂ ‘ਚ ਵਾਤਾਵਰਨ ਦਾ ਸੰਦੇਸ਼ ਹੁੰਦਾ ਹੈ ਤੇ ਕਈ ਤਿਉਹਾਰ ਵਾਤਾਵਰਨ ਲਈ ਮਨਾਏ ਜਾਂਦੇ ਹਨ। ਬਿਹਾਰ ਦੇ ਥਾਰੂ ਭਾਈਚਾਰੇ ਨੇ ਕੁਦਰਤ ਨੂੰ ਜ਼ਿੰਦਗੀ ਦਾ ਹਿੱਸਾ ਬਣਾ ਲਿਆ ਹੈ। 60 ਦਿਨ ਦਾ ਤਿਉਹਾਰ ਬਰਨਾ ਮਨਾਉਂਦੇ ਹਨ। ਕੋਈ ਕਿਤੇ ਵੀ ਆਉਂਦਾ ਜਾਂਦਾ ਨਹੀਂ ਹੈ।

ਇਸ ਦੌਰਾਨ ਓਣਮ ਵੀ ਮਨਾਇਆ ਜਾ ਰਿਹਾ ਹੈ। ਇਸ ਦੀ ਧੁੰਮ ਵਿਦੇਸ਼ਾਂ ਤਕ ਹੈ। ਇਹ ਖੇਤੀ ਨਾਲ ਜੁੜਿਆ ਹੋਇਆ ਹੈ। ਸਾਡੇ ਤਿਉਹਾਰ ਕਿਸਾਨਾਂ ਦੇ ਰੰਗ ਨਾਲ ਹੀ ਹਰੇ-ਭਰੇ ਬਣਦੇ ਹਨ। ਇਹ ਗੱਲ ਵੇਦਾਂ ‘ਚ ਵੀ ਕਹੀ ਗਈ ਹੈ। ਰਿਗਵੇਦ ‘ਚ ਕਿਹਾ ਗਿਆ ਹੈ- ਅੰਨਦਾਤਾ ਨੂੰ ਨਮਨ ਹੈ।

ਕੋਰੋਨਾ ਕਾਲ’ ਚ ਦੇਸ਼ ਕਈ ਮੋਰਚਿਆਂ ‘ਤੇ ਇਕੱਠਿਆਂ ਲੜ ਰਿਹਾ ਹੈ। ਇਹ ਵੀ ਖਿਆਲ ਆਉਂਦਾ ਹੈ ਕਿ ਘਰ ‘ਚ ਰਹਿਣ ਵਾਲੇ ਬੱਚਿਆਂ ਦਾ ਸਮਾਂ ਕਿਵੇਂ ਬੀਤਦਾ ਹੋਵੇਗਾ। ਮੈਂ ਕਿਤੇ ਪੜ੍ਹਿਆ ਕਿ ਖਿਡੌਣਿਆਂ ਸਬੰਧੀ ਰਵਿੰਦਰਨਾਥ ਟੈਗੋਰ ਨੇ ਕਿਹਾ ਸੀ ‘ਖਿਡੌਣਾ ਉਹੀ ਚੰਗਾ ਹੁੰਦਾ ਹੈ ਜੋ ਅਧੂਰਾ ਹੋਵੇ। ਬੱਚੇ ਉਸ ਨੂੰ ਖੇਡ-ਖੇਡ ‘ਚ ਤਿਆਰ ਕਰਨ।’

ਹੁਣ ਬੱਚਿਆਂ ਦੇ ਆਕਰਸ਼ਨ ਦਾ ਕੇਂਦਰ ਖੇਡ ਨਹੀਂ, ਖਿਡੌਣਾ ਹੋ ਗਿਆ ਹੈ। ਮਹਿੰਗੇ ਖਿਡੌਣਿਆਂ ‘ਚ ਬਣਾਉਣ-ਸਿੱਖਣ ਲਈ ਕੁਝ ਨਹੀਂ ਹੁੰਦਾ। ਇਨ੍ਹਾਂ ਖਿਡੌਣਿਆਂ ਨਾਲ ਧੰਨ-ਸੰਪੱਤੀ ਦਾ ਤਾਂ ਪ੍ਰਦਰਸ਼ਨ ਹੁੰਦਾ ਹੈ ਪਰ ਬੱਚੇ ਲਈ ਕੁਝ ਨਹੀਂ ਹੁੰਦਾ। ਇਸ ਲਈ ਬੱਚਾ ਗਵਾਚ ਜਾਂਦਾ ਹੈ।

ਬੱਚਿਆਂ ਲਈ ਖਿਡੌਣਿਆਂ ਬਾਰੇ ਰਾਸ਼ਟਰੀ ਨੀਤੀ ‘ਚ ਵੀ ਕਿਹਾ ਗਿਆ ਹੈ। ਹੁਣ ਦੇਸ਼ ਦੇ ਕਈ ਖੇਤਰ ਖਿਡੌਣਿਆ ਦੇ ਕੇਂਦਰ ਦੇ ਰੂਪ ‘ਚ ਵਿਕਸਤ ਹੋ ਰਹੇ ਹਨ। ਕੌਮਾਂਤਰੀ ਖੇਡ ਉਦਯੋਗ 7 ਲੱਖ ਕਰੋੜ ਰੁਪਏ ਦਾ ਹੈ। ਪਰ ਭਾਰਤ ਦੀ ਇਸ ‘ਚ ਹਿੱਸੇਦਾਰੀ ਬਹੁਤ ਘੱਟ ਹੈ।

ਖਿਡੌਣਾ ਉਹ ਹੈ ਜਿਸ ਨਾਲ ਬਚਪਨ ਖੇਡੇ ਵੀ ਖਿਲਖਿਲਾਏ ਵੀ। ਉਨ੍ਹਾਂ ਆਤਮਨਿਰਭਰ ਭਾਰਤ ‘ਚ ਖੇਡ ਉਦਯੋਗ ਨੂੰ ਵੱਡੀ ਭੂਮਿਕਾ ਨਿਭਆਉਣ ‘ਤੇ ਜੋਰ ਦਿਤਾ। ਇਸ ਤੋਂ ਇਲਾਵਾ ਮੋਦੀ ਨੇ ਸਤੰਬਰ ‘ਚ ਆਉਣ ਵਾਲੇ ‘ਪੋਸ਼ਣ ਦਿਵਸ’ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਪੋਸ਼ਣ ਹਫ਼ਤੇ ਨਾਲ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ।

Related posts

CM ਮਾਨ ਨੇ ਮੁੜ SGPC ‘ਤੇ ਵਿੰਨ੍ਹਿਆ ਨਿਸ਼ਾਨਾ, ਗੁਰਬਾਣੀ ਦਾ ਲਾਈਵ ਪ੍ਰਸਾਰਣ ਕਰਨ ਤੋਂ ਪੈਰ ਪਿੱਛੇ ਖਿੱਚਣ ਦੀ ਕੀਤੀ ਨਿਖੇਧੀ

On Punjab

ਰਾਹੁਲ ਵੱਲੋਂ ਚੰਨੀ ਨੂੰ ਸੀਐੱਮ ਚਿਹਰਾ ਐਲਾਨਣ ‘ਤੇ ਡਾ. ਨਵਜੋਤ ਕੌਰ ਸਿੱਧੂ ਨੇ ਦਿੱਤਾ ਵੱਡਾ ਬਿਆਨ

On Punjab

ਪ੍ਰੋ. ਬਡੂੰਗਰ ਨੇ ਕੇਂਦਰੀ ਸੱਭਿਆਚਾਰ ਮੰਤਰਾਲੇ ਵੱਲੋਂ ਬੰਦੀ ਛੋੜ ਦਿਵਸ ਸਬੰਧੀ ਪੋਸਟ ਪਾਉਣ ਮਗਰੋਂ ਹਟਾਉਣ ਨੂੰ ਦੱਸਿਆ ਮੰਦਭਾਗਾ, ਕਿਹਾ- ਸਿੱਖਾਂ ਨਾਲ ਬੇਗਾਨਗੀ ਵਾਲਾ ਵਰਤਾਰਾ ਬੰਦ ਕੀਤਾ ਜਾਵੇ ਪ੍ਰੋ. ਬਡੂੰਗਰ ਨੇ ਕਿਹਾ ਕਿ ਗੁਰੂ ਸਾਹਿਬਾਨ ਦੇ ਪਰਿਵਾਰਾਂ ਵੱਲੋਂ ਗੁਲਾਮੀ ਰਾਜ ਨੂੰ ਖ਼ਤਮ ਕਰਨ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਸਨ, ਤੇ ਸਿੱਖ ਕੌਮ ਵੱਲੋਂ ਹਰ ਧਰਮ ਦੇ ਤਿਉਹਾਰਾਂ ਤੇ ਸੱਭਿਆਚਾਰ ਦਾ ਹਮੇਸ਼ਾ ਸਤਿਕਾਰ ਕੀਤਾ ਜਾਂਦਾ ਹੈ, ਪ੍ਰੰਤੂ ਜੇਕਰ ਸਿੱਖ ਧਰਮ ਬਾਰੇ ਕਿਸੇ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਜਾਣੀਆਂ ਸਾਹਮਣੇ ਆਉਣ ਤਾਂ ਉਹਨਾਂ ਨੂੰ ਕਿਸੇ ਵੀ ਕ਼ੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

On Punjab