PreetNama
ਰਾਜਨੀਤੀ/Politics

ਮਮਤਾ ਬੈਨਰਜੀ ਦਾ ਕੇਂਦਰ ‘ਤੇ ਨਿਸ਼ਾਨਾ, ਕਿਹਾ ਭਾਰਤ ‘ਚ ਚੱਲ ਰਹੀ ਠੇਠ ਧਾਰਮਿਕ ਨਫ਼ਰਤ ਦੀ ਸਿਆਸਤ

ਕੋਲਕਾਤਾ: ਪੱਛਮੀ ਬੰਗਾਲ ‘ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਤੇ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਿਚਾਲੇ ਵਾਰ ਪਲਟਵਾਰ ਤੇਜ਼ ਹੋ ਗਿਆ ਹੈ। ਹੁਣ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕ੍ਰਿਸਮਿਸ ਦੀ ਛੁੱਟੀ ਨੂੰ ਮੁੱਦਾ ਬਣਾਇਆ ਹੈ। ਮਮਤਾ ਨੇ ਕ੍ਰਿਸਮਿਸ ਦੇ ਦਿਨ ਕੌਮੀ ਛੁੱਟੀ ਨਾ ਹੋਣ ‘ਤੇ ਕੇਂਦਰ ਸਰਕਾਰ ‘ਤੇ ਜੰਮ ਕੇ ਨਿਸ਼ਾਨਾ ਸਾਧਿਆ।

ਕੋਲਕਾਤਾ ਦੇ ਏਲਨ ਪਾਰਕ ‘ਚ ਕ੍ਰਿਸਮਿਸ ਕਾਰਨੀਵਾਲ ਦਾ ਉਦਘਾਟਨ ਕਰਨ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, ‘ਆਖਿਰ ਕਿਉਂ (Jesus Christ) ਦੇ ਜਨਮ ਦਿਨ ‘ਤੇ ਕੌਮੀ ਛੁੱਟੀ ਨਹੀਂ ਹੁੰਦੀ। ਇਸਾਈ ਭਾਈਚਾਰੇ ਨੇ ਅਜਿਹਾ ਕੀ ਕੀਤਾ ਹੈ। ਕਿਉਂ ਭਾਰਤ ਸੈਕੁਲਰਿਜ਼ਮ ਹੈ? ਮੈਨੂੰ ਇਹ ਕਹਿੰਦਿਆਂ ਦੁੱਖ ਹੋ ਰਿਹਾ ਹੈ ਕਿ ਭਾਰਤ ‘ਚ ਠੇਠ ਧਾਰਮਿਕ ਨਫ਼ਰਤ ਦੀ ਰਾਜਨੀਤੀ ਚੱਲ ਰਹੀ ਹੈ।

Related posts

ਭ੍ਰਿਸ਼ਟਾਚਾਰ ਕੇਸ ‘ਚ ਘਿਰੇ ਵਿਧਾਨ ਸਭਾ ਦੇ ਸਾਬਕਾ ਸਪੀਕਰ ਨੇ ਕੀਤੀ ਖੁਦਕੁਸ਼ੀ

On Punjab

ਮਾਂ ਹੀਰਾਬਾ ਦੇ ਸਸਕਾਰ ਤੋਂ ਬਾਅਦ ਹੀ ਪੱਛਮੀ ਬੰਗਾਲ ਨੂੰ PM ਮੋਦੀ ਦਾ ਤੋਹਫਾ, ਵੰਦੇ ਭਾਰਤ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ

On Punjab

‘ਇੱਕ ਦੇਸ਼, ਇੱਕ ਚੋਣ’ ’ਤੇ ਬਹਿਸ ਲੋਕਤੰਤਰ ਲਈ ਅਹਿਮ: ਮੋਦੀ

On Punjab