PreetNama
ਖਬਰਾਂ/News

ਮਮਦੋਟ ਵਿੱਖੇ ਸਥਿਤ ਝੁਗੀਆਂ ਵਿੱਚ ਲੋਕਾਂ ਨੂੰ ਨੋਵਲ ਕਰੋਨਾ ਵਾਇਰਸ ਦੇ ਕਾਰਨਾਂ ਲੱਛਣਾਂ ਬਾਰੇ ਕੀਤਾ ਜਾਗਰੁਕ

ਅਫਵਾਹਾਂ ਤੋ ਬੱਚ,ਬਿਨਾਂ ਡਰੇ ਤੇ ਕੁੱਝ ਸਾਵਧਾਨੀਆਂ ਵਰਤ ਕੇ ਕਰੋਨਾ ਵਾਇਰਸ ਨੂੰ ਮਾਤ ਦਿੱਤੀ ਜਾ ਸਕਦੀ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਅੰਕਸ਼ ਭੰਡਾਰੀ ਬੀ ਈ ਈ ਨੇ ਅੱਜ ਮਮਦੋਟ ਵਿੱਖੇ ਸਥਿਤ ਝੁਗੀਆਂ ਵਿੱਚ ਰਹਿੰਦੇ ਲੋਕਾਂ ਨੂੰ ਨੋਵਲ ਕਰੋਨਾ ਵਾਇਰਸ ਦੇ ਕਾਰਨਾਂ ਲੱਛਣਾਂ ਬਾਰੇ ਜਾਗਰੁਕ ਕਰਨ ਮੌਕੇ ਕੀਤਾ ਗਿਆ।ਡਾ ਰਜਿੰਦਰ ਮਨਚੰਦਾ ਐਸ ਐਮ ਓ ਸੀ ਐਚ ਸੀ ਮਮਦੋਟ ਦੇ ਦਿਸ਼ਾ ਨਿਰਦੇਸ਼ਾਂ ਤੇ ਮੈਡਮ ਹਰਪ੍ਰੀਤ ਏ ਐਨ ਐਮ ਅਤੇ ਮਹਿੰਦਰਪਾਲ ਐਮ ਪੀ ਐਚ ਡਬਲਯੂ ਮੇਲ ਨੇ ਵੀ ਅੱਜ ਲੋਕਾਂ ਨੂੰ ਇਸ ਬੀਮਾਰੀ ਤੋ ਬੱਚਣ ਜਾਣਕਾਰੀ ਸਾਂਝੀ ਕੀਤੀ ਗਈ।ਇਸ ਮੌਕੇ ਅੰਕੁਸ਼ ਭੰਡਾਰੀ ਬੀ ਈ ਈ ਨੇ ਦੱਸਿਆ ਕਿ ਜੁਖਾਮ, ਖਾਂਸੀ, ਗਲ੍ਹਾ ਖਰਾਬ, ਬੁਖਾਰ ਅਤੇ ਸਾਹ ਲੈਣ ਵਿੱਚ ਜੇਕਰ ਤਕਲੀਫ ਹੰਦੀ ਹੈ ਤਾਂ ਤੁਰੰਤ ਸਿਹਤ ਵਿਭਾਗ ਨਾਲ ਸੰਪਰਕ ਕੀਤਾ ਜਾਵੇ।ਉਨਾਂ੍ਹ ਦੱਸਿਆ ਕਿ ਇਹ ਵਾਇਰਸ ਜੋ ਹਵਾ ਰਾਹੀਂ ਫੈਲਦਾ ਹੈ ਅਤੇ ਛੂਤ ਦਾ ਰੋਗ ਹੈ ਜੋ ਕਿ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਹੋ ਸਕਦਾ ਹੈ। ਕਿਹਾ ਕਿ ਸਿਹਤ ਕਾਮਿਆ ਵਲੋ ਘਰ-ਘਰ ਜਾ ਕੇ ਹਰੇਕ ਵਿਅਕਤੀ ਨੂੰ ਕਰੋਨਾ ਵਾਇਰਸ ਦੇ ਲੱਛਣਾਂ ਤੇ ਹੱਥ ਧੋਣ ਦੀਆਂ ਵਿਧੀਆਂ ਬਾਰੇ ਜਾਣੂੰ ਕਰਵਾਇਆ ਜਾ ਰਿਹਾ ਹੈ।ਉਨਾਂ੍ਹ ਕੋਰੋਨਾ ਵਾਇਰਸ ਦੇ ਕਾਰਨਾਂ ਲੱਛਣਾਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ।ਇਸ ਮੌਕੇ ਅੰਕੁਸ਼ ਭੰਡਾਰੀ ਬੀ ਈ ਈ,ਮਹਿੰਦਰਪਾਲ ਐਮ ਪੀ ਐਚ ਡਬਲਯੂ ਮੇਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਜਾਣਲੇਵਾ ਹੈ,ਜਿਸ ਕਰਕੇ ਇਸ ਨਾਲ ਨੱਜਿਠਣ ਲਈ ਜਿਲ੍ਹੇ ਅਧੀਨ ਹਸਪਤਾਲ ਤੇ ਡਵੀਜ਼ਨਲ ਹਸਪਤਾਲਾਂ ਵਿਖੇ ਆਈਸੋਲੇਸ਼ਨ ਵਾਰਡ ਅਤੇ ਕਾਰਨਰ ਸਥਾਪਿਤ ਕਰ ਦਿੱਤੇ ਗਏ ਹਨ।ਉਨਾਂ੍ਹ ਦੱਸਿਆ ਕਿ ਸਰਵਲੈਸ ਤੇ ਜਾਗਰੁਕਤਾ ਰਾਹੀ ਇਸ ਵਾਇਰਸ ਨੂੰ ਮਾਤ ਦਿੱਤੀ ਜਾ ਸਕੇ।ਅੰਕੁਸ਼ ਭੰਡਾਰੀ ਬੀ ਈ ਈ ਨੇ ਉਨਾਂ੍ਹ ਦੱਸਿਆ ਮਮਦੋਟ ਬਲਾਕ ਦੇ ਸਬ ਸੈਟਰਾਂ ਤੇ ਪਿੰਡਾਂ ਵਿੱਚ ਇਸ ਵਾਇਰਸ ਤੋਂ ਬਚਾਅ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਆਮ ਜਨਤਾ ਤੱਕ ਪਹੁੰਚਾਈ ਜਾ ਰਹੀ ਹੈ। ਉਨਾਂ੍ਹ ਦੱਸਿਆ ਕਿ ਖਾਂਸੀ ਅਤੇ ਨਿੱਛ ਆਉਣ ਤੇ ਆਪਣੇ ਮੂੰਹ ਅਤੇ ਨੱਕ ਨੂੰ ਰੁਮਾਲ ਨਾਲ ਢੱਕ ਲਓ ਤਾਂ ਜੋ ਨਿਸ਼ਾਣੂ ਹਵਾ ਵਿੱਚ ਨਾ ਫੈਲਣ, ਆਪਣੇ ਹੱਥਾਂ ਦੀ ਸਫਾਈ ਰੱਖਣੀ ਬਹੁਤ ਜਰੂਰੀ ਹੈ , ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ, ਜੇਕਰ ਤੁਹਾਨੂੰ ਬੁਖਾਰ ਹੈ ਜਾਂ ਖੰਘ ਅਤੇ ਨਿੱਛਾ ਆਉਂਦੀਆਂ ਹਨ ਤਾਂ ਜਨਤਕ ਥਾਵਾਂ ਤੋਂ ਦੂਰ ਰਹੋ, ਵੱਧ ਤੋਂ ਵੱਧ ਪਾਣੀ ਪੀਓ।ਉਹਨਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਡਰਨ ਦੀ ਬਜਾਏ ਸਾਵਧਾਨੀਆਂ ਵਰਤੋ ਅਤੇ ਫਲੂ ਵਾਲੇ ਵਿਅਕਤੀ ਦੇ ਸਪੰਰਕ ਵਿੱਚ ਨਾ ਆਓ।

Related posts

ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਫ਼ਿਰ ਮਿਲੀ ਜਾਨੋਂ ਮਾਰਨ ਦੀ ਧਮਕੀ , ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ

On Punjab

Research Paper Writing Services

Pritpal Kaur

ਕੈਨੇਡਾ ਵੱਲੋਂ ਪਰਿਵਾਰ ਮਿਲਨ ਪ੍ਰੋਗਰਾਮ ’ਤੇ ਰੋਕ

On Punjab