26.17 F
New York, US
December 24, 2024
PreetNama
ਖੇਡ-ਜਗਤ/Sports News

ਮਰਡਰ ਦੇ ਦੋਸ਼ੀ ਓਲੰਪੀਅਨ ਸੁਸ਼ੀਲ ਪਹਿਲਵਾਨ ਨੇ ਹੁਣ ਤਿਹਾੜ ਜੇਲ੍ਹ ‘ਚ ਮੰਗਿਆ TV, ਪਹਿਲਾਂ ਮੰਗਿਆ ਸੀ ਪ੍ਰੋਟੀਨ

ਜੂਨੀਅਰ ਪਹਿਲਵਾਨ ਸਾਗਰ ਰਾਣਾ ਹੱਤਿਆਕਾਂਡ ਦੇ ਮੁੱਖ ਦੋਸ਼ੀ ਓਲੰਪੀਅਨ ਪਹਿਲਵਾਨ ਸੁਸ਼ੀਲ ਕੁਮਾਰ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ ਤੋਂ TV ਦੀ ਡਿਮਾਂਡ ਕੀਤੀ ਹੈ। ਸੁਸ਼ੀਲ ਕੁਮਾਰ ਨੇ ਤਿਹਾੜ ਪ੍ਰਸ਼ਾਸਨ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਆਪਣੀ ਸੈੱਲ ‘ਚ ਇਸ ਲਈ TV ਚਾਹੁੰਦਾ ਹੈ ਤਾਂ ਜੋ ਦੇਸ਼ ਦੁਨੀਆ ‘ਚ ਕੀ ਚੱਲ ਰਿਹਾ ਹੈ। ਉਹ ਸਭ TV ‘ਤੇ ਦੇਖ ਸਕਣ। ਖਾਸ ਕਰ ਕੇ ਕੁਸ਼ਤੀ ਬਾਰੇ ਇਸ ਲਈ ਉਸ ਨੇ ਪਰਸੋਂ ਚਿੱਠੀ ਲਿਖ ਕੇ ਤਿਹਾੜ ਪ੍ਰਸ਼ਾਸਨ ਤੋਂ ਟੀਵੀ ਦੇਣ ਦੀ ਗੁਹਾਰ ਲਾਈ ਹੈ।

ਸੁਸ਼ੀਲ ਕੁਮਾਰ ਤਿਹਾੜ ਦੇ ਜੇਲ੍ਹ ਨੰਬਰ 2 ਦੇ ਇਕ ਹਾਈ ਸੁਰੱਖਿਆ ਸੈੱਲ ‘ਚ ਬੰਦ ਹੈ। ਹਾਲਾਂਕਿ ਉਸ ਨੂੰ ਹਾਲੇ ਜੇਲ੍ਹ ਦੇ ਅੰਦਰ ਜੇਲ੍ਹ ਮੈਨਿਊਲ ਦੇ ਹਿਸਾਬ ਨਾਸ ਅਖਬਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਪਰ TV ਦੀ ਡਿਮਾਂਡ ‘ਤੇ ਹਾਲੇ ਤਿਹਾੜ ਪ੍ਰਸ਼ਾਸਨ ਨੇ ਕੋਈ ਫੈਸਲਾ ਨਹੀਂ ਲਿਆ ਹੈ। ਇਸ ਤੋਂ ਪਹਿਲਾਂ ਵੀ ਸੁਸ਼ੀਲ ਨੇ ਜੇਲ੍ਹ ਪ੍ਰਸ਼ਾਸਨ ਤੋਂ ਹਾਈ ਪ੍ਰੋਟੀਨ ਦੀ ਡਿਮਾਂਡ ਕੀਤੀ ਸੀ ਜਿਸ ਨੂੰ ਕੋਰਟ ਤੇ ਜੇਲ੍ਹ ਪ੍ਰਸ਼ਾਸਨ ਨੇ ਠੁਕਰਾ ਦਿੱਤਾ ਸੀ।

Related posts

ਯੂਰੋ ਫੁੱਟਬਾਲ ਕੱਪ : ਇਟਲੀ ਨੇ ਕੀਤਾ ਕਿ੍ਰਸ਼ਮਾ

On Punjab

ਦੂਸ਼ਣਬਾਜ਼ੀ ਦਾ ਸ਼ਿਕਾਰ ਨਾ ਹੋਣ ਖਿਡਾਰੀ

On Punjab

Tokyo Olympics ’ਚ ਮਹਿਲਾ ਹਾਕੀ ਟੀਮ ਦੀ ਖਿਡਾਰਨ ਗੁਰਜੀਤ ਤੇ ਨਿਸ਼ਾ ਐੱਨਸੀਆਰ ’ਚ ਬਨਣਗੀਆਂ ਅਫਸਰ

On Punjab