53.35 F
New York, US
March 12, 2025
PreetNama
ਖਾਸ-ਖਬਰਾਂ/Important Newsਫਿਲਮ-ਸੰਸਾਰ/Filmy

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਮਗਰੋਂ ਉਨ੍ਹਾਂ ਦਾ ਸੱਤਵਾਂ ਗੀਤ ਰਿਲੀਜ਼ ਹੋ ਗਿਆ ਹੈ। ਮੂਸੇਵਾਲਾ ਦਾ ਇਹ ਨਵਾਂ ਗੀਤ ‘ਡਾਇਲੇਮਾ’ ਬ੍ਰਿਟਿਸ਼ ਗਾਇਕਾ ਸਟੀਫਲੋਨ ਡੌਨ ਨਾਲ ਹੈ ਅਤੇ ਉਸ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ਸਟੀਫਲੋਨ ਡੌਨ ਗੀਤ ਵਿੱਚ ਮੁੱਖ ਗਾਇਕਾ ਦੀ ਭੂਮਿਕਾ ਨਿਭਾ ਰਹੀ ਹੈ, ਜਦੋਂਕਿ ਮੂਸੇਵਾਲਾ ਦੀਆਂ ਕੁਝ ਸਤਰਾਂ ਜੋੜੀਆਂ ਗਈਆਂ ਹਨ। ਹਾਲਾਂਕਿ ਇਹ ਸਾਰਾ ਗੀਤ ਪਿੰਡ ਮੂਸਾ ਵਿੱਚ ਹੀ ਸ਼ੂਟ ਕੀਤਾ ਗਿਆ ਹੈ ਅਤੇ ਇਹ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕਰਦਾ ਹੈ। ਗੀਤ ਉਦੋਂ ਸ਼ੂਟ ਕੀਤਾ ਗਿਆ ਸੀ, ਜਦੋਂ ਪਿਛਲੇ ਸਾਲ ਸਿੱਧੂ ਮੂਸੇਵਾਲਾ ਦੇ ਜਨਮ ਦਿਨ ’ਤੇ ਸਟੀਫਲੋਨ ਡੌਨ ਪੰਜਾਬ ਆਈ ਸੀ ਅਤੇ ਇਸ ਦੌਰਾਨ ਉਹ ਮੂਸੇਵਾਲਾ ਦੀ ਹਵੇਲੀ ਵਿੱਚ ਰਹੀ। ਉਸ ਨੇ ਗੀਤ ਵਿੱਚ ਪੰਜਾਬ ਦੌਰੇ ਦੇ ਸ਼ਾਟ ਸ਼ਾਮਲ ਕੀਤੇ ਹਨ। ਅੰਤ ਵਿੱਚ, ਸਟੀਫਲੋਨ ਵੀ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੀ ਨਜ਼ਰ ਆ ਰਹੀ ਹੈ। ਗੀਤ ਵਿੱਚ ਜਿੱਥੇ ਸਿੱਧੂ ਮੂਸੇਵਾਲਾ ਦੀਆਂ ਲਾਈਨਾਂ ਜੋੜੀਆਂ ਗਈਆਂ ਹਨ, ਉੱਥੇ ਮੂਸੇਵਾਲਾ ਨੂੰ ਵੀ ਏਆਈ ਤਕਨੀਕ ਦੀ ਵਰਤੋਂ ਕਰਦੇ ਹੋਏ ਸਟੀਫਲੋਨ ਨਾਲ ਆਪਣੇ ਸਿਗਨੇਚਰ ਸਟਾਈਲ ਵਿੱਚ ਦਿਖਾਇਆ ਗਿਆ ਹੈ। ਗੀਤ ਵਿੱਚ ਸਟੀਫਲੋਨ ਡੌਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਨਜ਼ਰ ਆ ਰਹੀ ਹੈ। ਵਿਚਕਾਰ ਮੂਸੇਵਾਲਾ ਦੀ ਮਾਂ ਚਰਨ ਕੌਰ ਦੀਆਂ ਤਸਵੀਰਾਂ ਵੀ ਹਨ, ਜਿਸ ਵਿੱਚ ਉਹ ਆਪਣੇ ਪੁੱਤਰ ਲਈ ਇਨਸਾਫ਼ ਮੰਗਦੀ ਨਜ਼ਰ ਆ ਰਹੀ ਹੈ।

ਮੁੰਬਈ: ਅਦਾਕਾਰਾ ਕਰੀਨਾ ਕਪੂਰ ਖਾਨ ਨੇ ਆਪਣੀ ਵੱਡੀ ਭੈਣ ਕਰਿਸ਼ਮਾ ਕਪੂਰ ਨੂੰ ਉਸ ਦੇ 50ਵੇਂ ਜਨਮ ਦਿਨ ’ਤੇ ਵਧਾਈਆਂ ਦਿੱਤੀਆਂ ਹਨ। ਕਰੀਨਾ ਨੇ ਇਸ ਦੌਰਾਨ ਇੰਸਟਾਗ੍ਰਾਮ ’ਤੇ ਵੀਡੀਓ ਵੀ ਸਾਂਝੀ ਕੀਤੀ ਹੈ। ਵੀਡੀਓ ਵਿੱਚ ਤੈਮੂਰ ਅਲੀ ਖਾਨ, ਜੇਹ ਅਲੀ ਖਾਨ, ਡੈਡੀ ਰਣਧੀਰ ਕਪੂਰ ਅਤੇ ਮਾਂ ਬਬੀਤਾ ਕਪੂਰ ਨਾਲ ਕਰਿਸ਼ਮਾ ਦੀਆਂ ਤਸਵੀਰਾਂ ਵੀ ਹਨ। ਵੀਡੀਓ ਦੇ ਨਾਲ ਉਸ ਨੇ ਕਰਿਸ਼ਮਾ ਲਈ ਇੱਕ ਸੰਦੇਸ਼ ਲਿਖਿਆ ਜੋ ਲੋਲੋ ਵਜੋਂ ਜਾਣੀ ਜਾਂਦੀ ਹੈ। ਸੰਦੇਸ਼ ਵਿੱਚ ਲਿਖਿਆ ਹੈ ਕਿ ‘ਮੇਰੇ ਅਸਲ ਹੀਰੋ ਨੂੰ ਜਨਮ ਦਿਨ ਮੁਬਾਰਕ’। ਇਸ ਮੌਕੇ ਉਸ ਨੇ ਵੱਡੀ ਭੈਣ ਨਾਲ ਕੀਤੇ ਨਾਸ਼ਤੇ, ਕੌਫੀ ਪੀਣ ਦੇ ਪਲ, ਚਿਕ ਬੈਗ, ਲੰਮੀ ਗੱਲਬਾਤ ਕਰਨ, ਹਾਸਾ ਠੱਠਾ ਅਤੇ ਨੱਚਣ, ਚੀਨੀ ਭੋਜਨ ਕਰਨ ਅਤੇ ਉਸ ਦੇ ਦੋ ਬੱਚਿਆਂ ਨਾਲ ਸਮਾਂ ਬਿਤਾਉਣ ਦੇ ਪਲਾਂ ਨੂੰ ਯਾਦ ਕੀਤਾ। ਉਸ ਨੇ ਕਿਹਾ ਕਿ ਉਹ ਹਮੇਸ਼ਾ ਲਈ ਇਹੀ ਚਾਹੁੰਦੀ ਹੈ। ਜਨਮ ਦਿਨ ਮੁਬਾਰਕ। ਇਹ ਪੋਸਟ ਦੇਖ ਕੇ ਜਨਮ ਦਿਨ ਵਾਲੀ ਅਦਾਕਾਰਾ ਨੂੰ ਚਾਹੁਣ ਵਾਲਿਆਂ ਨੇ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਕਰਿਸ਼ਮਾ ਆਖਰੀ ਵਾਰ ਫ਼ਿਲਮ ‘ਮਰਡਰ ਮੁਬਾਰਕ‘ ਵਿੱਚ ਨਜ਼ਰ ਆਈ ਸੀ।

ਮਲਾਇਕਾ ਅਰੋੜਾ ਅਤੇ ਹੋਰਾਂ ਨੇ ਵੀ ਦਿੱਤੀਆਂ ਵਧਾਈਆਂ

ਕਰਿਸ਼ਮਾ ਦੀ ਸਭ ਤੋਂ ਚੰਗੀ ਦੋਸਤ ਅੰਮ੍ਰਿਤਾ ਅਰੋੜਾ ਨੇ ਵੀ ਇੰਸਟਾਗ੍ਰਾਮ ’ਤੇ ‘ਰਾਜਾ ਹਿੰਦੁਸਤਾਨੀ’ ਦੀ ਅਦਾਕਾਰਾ ਨਾਲ ਕਈ ਤਸਵੀਰਾਂ ਸਾਂਝੀਆਂ ਕੀਤੀਆਂ। ਫੋਟੋਆਂ ਵਿੱਚ ਅੰਮ੍ਰਿਤਾ ਦੀ ਭੈਣ, ਮਾਡਲ ਮਲਾਇਕਾ ਅਰੋੜਾ ਅਤੇ ਕਰੀਨਾ ਵੀ ਹਨ। ਫੋਟੋਆਂ ਦੇ ਨਾਲ ਉਸ ਨੇ ਕਰਿਸ਼ਮਾ ਲਈ ਇੱਕ ਜਨਮਦਿਨ ਦਾ ਸੋਹਣਾ ਨੋਟ ਵੀ ਲਿਖਿਆ। ਪੋਸਟ ਵਿੱਚ ਉਸ ਨੇ ਲਿਖਿਆ ਹੈ ਕਿ ‘ਸਾਡੀ ਬਹੁਤ ਹੀ ਪਿਆਰੀ ਲੋਲੋ ਲਈ’। ਉਸ ਨੇ ਕਰਿਸ਼ਮਾ ਦੇ ਨਾਲ ਬਿਤਾਏ ਮਜ਼ੇਦਾਰ ਪਲਾਂ, ਹਾਸੇ, ਨਕਲ, ਬਿਸਤਰੇ ਵਿੱਚ ਗੱਲਬਾਤ, ਫੋਨ ’ਤੇ ਮਜ਼ਾਕ ਕਰਨ ਦੇ ਪਲਾਂ ਨੂੰ ਯਾਦ ਕੀਤਾ ਤੇ ਨਾਲ ਹੀ ਲਿਖਿਆ, ‘‘ਜਨਮ ਦਿਨ ਮੁਬਾਰਕ ਮੇਰੀ ਸ਼ਾਂਤ ਆਵਾਜ਼, ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ।’’ ਉਧਰ, ਮਲਾਇਕਾ ਨੇ ਇੰਸਟਾਗ੍ਰਾਮ ’ਤੇ ਕਰਿਸ਼ਮਾ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਕਰਿਸ਼ਮਾ ਅਤੇ ਕਰੀਨਾ ਅਦਾਕਾਰ ਰਣਧੀਰ ਕਪੂਰ ਅਤੇ ਬਬੀਤਾ ਦੀਆਂ ਧੀਆਂ ਹਨ। ਫ਼ਿਲਮ ‘ਜ਼ੁਬੈਦਾ’ ਦੀ ਅਦਾਕਾਰਾ ਦਾ ਵਿਆਹ ਉਦਯੋਗਪਤੀ ਸੰਜੇ ਕਪੂਰ ਨਾਲ ਹੋਇਆ ਸੀ, ਪਰ ਇਹ ਜੋੜਾ 2016 ਵਿੱਚ ਵੱਖ ਹੋ ਗਿਆ ਸੀ। ਉਸ ਦੇ ਦੋ ਬੱਚੇ ਹਨ, ਧੀ ਸਮਾਇਰਾ ਅਤੇ ਪੁੱਤਰ ਕਿਆਨ।

Related posts

ਆਸ਼ਾ ਭੋਂਸਲੇ ਨੂੰ ਇਸ ਵੱਡੇ ਐਵਾਰਡ ਨਾਲ ਕੀਤਾ ਜਾਏਗਾ ਸਨਮਾਨਿਤ, ਲਤਾ ਮੰਗੇਸ਼ਕਰ ਨੇ ਦਿੱਤਾ ਅਸ਼ੀਰਵਾਦ

On Punjab

ਇਮਰਾਨ ਖਾਨ ਨੇ ਰੈਲੀ ਦੌਰਾਨ ਫਿਰ ਭਾਰਤ ਦੀ ਤਾਰੀਫ਼ ਦੇ ਬੰਨ੍ਹੇ ਪੁਲ ,ਦੇਸ਼ ਦੀ ਆਜ਼ਾਦ ਵਿਦੇਸ਼ ਨੀਤੀ ਦੀ ਕੀਤੀ ਤਾਰੀਫ਼

On Punjab

ਅਣਪਛਾਤੇ ਬੰਦੂਕਧਾਰੀਆਂ ਨੇ ਨਮਾਜ਼ ਦੌਰਾਨ ਮਸਜਿਦ ‘ਚ ਕੀਤੀ ਗੋਲ਼ੀਬਾਰੀ, ਸੱਤ ਦੀ ਮੌਤ

On Punjab