ਨਵੀਂ ਦਿੱਲੀ, ਪੀਟੀਆਈ : ਸਰਕਾਰ ਨੇ ਦਵਾ ਕੰਪਨੀਆਂ ਨੂੰ ਤਿੰਨ ਕੈਂਸਰ ਰੋਧੀ ਦਵਾਈਆਂ ਦੀਆਂ ਕੀਮਤਾਂ ‘ਚ ਕਮੀ ਕਰਨ ਦੇ ਲਈ ਕਿਹਾ ਹੈ ਤਾਂਕਿ ਗਾਹਕਾਂ ਨੂੰ ਕਸਟਮ ਡਿਊਟੀ ਤੇ ਜੀਐੱਸਟੀ ਦੀ ਛੋਟ ਦਾ ਫਾਇਦਾ ਮਿਲ ਸਕੇ। ਵਾਜਬ ਕੀਮਤਾਂ ’ਤੇ ਦਵਾਈਆਂ ਦੀ ਉਪਲੱਬਧਤਾ ਤੈਅ ਕਰਾਉਣ ਦੀ ਆਪਣੀ ਵਚਨਵੱਧਤਾ ਤਹਿਤ ਨੈਸ਼ਨਲ ਫਾਰਮਾਸੂਟੀਕਲ ਪ੍ਰਾਇਸਿੰਗ ਅਥਾਰਟੀ (NPPA) ਨਾਲ ਸਬੰਧਤ ਦਵਾ ਬਣਾਉਣ ਵਾਲਿਆਂ ਨੂੰ ਲਿਖ ਕੇ ਟ੍ਰਾਸਟੁਜੁਮੈਬ, ਓਸਿਮੇਰਟਿਨਿਬ ਤੇ ਡਰਵਾਲੁਮੈਬ ਨਾਂ ਦੀਆਂ ਤਿੰਨ ਕੈਂਸਰ ਰੋਧੀ ਦਵਾਈਆਂ ਦੀ ਕੀਮਤ ਘੱਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।ਰਸਾਇਣ ਤੇ ਖਾਦ ਮੰਤਰਾਲਾ ਵੱਲੋਂ ਜਾਰੀ ਬਿਆਨ ਦੇ ਮੁਤਾਬਕ ਆਮ ਬਜਟ 2024 25 ਵਿਚ ਕੀਤੇ ਗਏ ਐਲਾਨ ਤਹਿਤ ਇਨ੍ਹਾਂ ਤਿੰਨ ਕੈਂਸਰ ਰੋਧੀ ਦਵਾਈਆਂ ਨੂੰ ਕਸਟਮ ਡਿਊਟੀ ਤੋਂ ਮੁਕਤ ਕੀਤਾ ਜਾ ਰਿਹਾ ਹੈ। ਲੰਘੀ 23 ਜੁਲਾਈ ਨੂੰ ਵਿੱਤ ਮੰਤਰਾਲੇ ਦੇ ਮਾਲੀਆ ਵਿਭਾਗ ਨੇ ਤਿੰਨਾਂ ਦਵਾਈਆਂ ’ਤੇ ਕਸਟਮ ਡਿਊਟੀ ਨੂੰ ਜ਼ੀਰੋ ਕਰਨ ਲਈ ਕਿਹਾ ਸੀ। ਇਸ ਹਿਸਾਬ ਨਾਲ ਇਨ੍ਹਾਂ ਤਿੰਨਾ ਦਵਾਈਆਂ ਦੇ ਵੱਧ ਤੋਂ ਵੱਧ ਖੁਦਰਾ ਮੁੱਲ ਵਿਚ ਕਮੀ ਆਵੇਗੀ ਤੇ ਟੈਕਸ ਵਿਚ ਕਮੀ ਆਵੇਗੀ।ਮੰਤਰਾਲੇ ਨੇ ਕਿਹਾ ਹੈ ਕਿ ਨਿਰਮਾਤਾਵਾਂ ਨੂੰ ਡੀਲਰਾਂ, ਰਾਜ ਦਵਾ ਕੰਟਰੋਲਰਾਂ ਤੇ ਸਰਕਾਰ ਨੂੰ ਇਨ੍ਹਾਂ ਬਦਲਾਵਾਂ ਦਾ ਸੰਕੇਚ ਦੇਣ ਵਾਲੀ ਇਕ ਮੁੱਲ ਦੀ ਸੂਚੀ ਜਾਂ ਪੂਰਕ ਮੁੱਲ ਸੂਚੀ ਜਾਰੀ ਕਰਨੀ ਹੋਵੇਗੀ ਤੇ ਮੁੱਲ ਬਦਲਣ ਬਾਰੇ ਵੀ ਜਾਣਕਾਰੀ ਐੱਨਪੀਪੀਏ ਨੂੰ ਸਪੁਰਦ ਕਰਨੀ ਹੋਵੇਗੀ।
- Home
- ਸਮਾਜ/Social
- ਮਰੀਜ਼ਾਂ ਨੂੰ ਵੱਡੀ ਰਾਹਤ ! ਦੇਸ਼ ‘ਚ Cancer ਰੋਕੂ ਦਵਾਈਆਂ ਦੀਆਂ ਘਟਣਗੀਆਂ ਕੀਮਤਾਂ, ਸਰਕਾਰ ਨੇ ਹਟਾਈ ਕਸਟਮ ਡਿਊਟੀ Cancer Medicine : ਰਸਾਇਣ ਤੇ ਖਾਦ ਮੰਤਰਾਲਾ ਵੱਲੋਂ ਜਾਰੀ ਬਿਆਨ ਦੇ ਮੁਤਾਬਕ ਆਮ ਬਜਟ 2024 25 ਵਿਚ ਕੀਤੇ ਗਏ ਐਲਾਨ ਤਹਿਤ ਇਨ੍ਹਾਂ ਤਿੰਨ ਕੈਂਸਰ ਰੋਧੀ ਦਵਾਈਆਂ ਨੂੰ ਕਸਟਮ ਡਿਊਟੀ ਤੋਂ ਮੁਕਤ ਕੀਤਾ ਜਾ ਰਿਹਾ ਹੈ। ਲੰਘੀ 23 ਜੁਲਾਈ ਨੂੰ ਵਿੱਤ ਮੰਤਰਾਲੇ ਦੇ ਮਾਲੀਆ ਵਿਭਾਗ ਨੇ ਤਿੰਨਾਂ ਦਵਾਈਆਂ ’ਤੇ ਕਸਟਮ ਡਿਊਟੀ ਨੂੰ ਜ਼ੀਰੋ ਕਰਨ ਲਈ ਕਿਹਾ ਸੀ।