66.38 F
New York, US
November 7, 2024
PreetNama
ਸਮਾਜ/Social

ਮਲੇਸ਼ੀਆ ਦੇ ਨਵ-ਨਿਯੁਕਤ PM ਇਸਮਾਈਲ ਸਾਬਰੀ ਯਾਕੂਬ ਕੋਰੋਨਾ ਇਨਫੈਕਟਿਡ ਵਿਅਕਤੀ ਦੇ ਸੰਪਰਕ ‘ਚ ਆਏ, ਹੋਏ ਕੁਆਰੰਟਾਈਨ

ਮਲੇਸ਼ੀਆ ਦੇ ਨਵ ਨਿਯੁਕਤ ਪ੍ਰਧਾਨ ਮੰਤਰੀ ਇਸਮਾਈਲ ਸਾਬਰੀ ਯਾਕੂਬ (smail Sabri Yaakob) ਨੂੰ ਕੋਰੋਨਾ ਇਨਫੈਕਟਿਡ ਵਿਅਕਤੀ ਦੇ ਸੰਪਰਕ ‘ਚ ਆਉਣ ਤੋਂ ਬਾਅਦ ਕੁਆਰੰਟਾਈਨ ਕੀਤਾ ਗਿਆ ਹੈ। ਹਾਲਾਂਕਿ, ਦਫ਼ਤਰ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ‘ਚ ਸਾਫ ਨਹੀਂ ਹੈ ਕਿ ਪ੍ਰਧਾਨ ਮੰਤਰੀ ਕਿੰਨੇ ਦਿਨ ਕੁਆਰੰਟਾਈਨ ਰਹਿਣਗੇ। ਇਸ ਰਿਪੋਰਟ ‘ਚ ਇਹ ਵੀ ਸਾਫ਼ ਨਹੀਂ ਹੈ ਕਿ ਪ੍ਰਧਾਨ ਮੰਤਰੀ ਨੂੰ ਕੋਰੋਨਾ ਹੋਇਆ ਹੈ ਜਾਂ ਨਹੀਂ।

ਅਗਸਤ ਮਹੀਨੇ ਦੀ ਸ਼ੁਰੂਆਤ ‘ਚ ਪ੍ਰਧਾਨ ਮੰਤਰੀ ਅਹੁਦੇ ‘ਤੇ ਲਈ ਸੀ ਸਹੁੰ

ਦੱਸ ਦੇਈਏ ਕਿ ਇਸਮਾਈਲ ਸਾਬਰੀ ਨੇ ਇਸ ਮਹੀਨੇ ਦੀ ਸ਼ੁਰੂਆਤ ‘ਚ ਪ੍ਰਧਾਨ ਮੰਤਰੀ ਦੇ ਰੂਪ ‘ਚ ਸਹੁੰ ਲਈ ਸੀ। ਉਨ੍ਹਾਂ ਨੇ ਸਾਬਕਾ ਪੀਐੱਮ ਮੁਹੀਦਿਨ ਯਾਸੀਨ (Muhyiddin Yassin) ਦੀ ਥਾਂ ਲਈ, ਜਿਨ੍ਹਾਂ ਨੇ ਸੰਸਦ ‘ਚ ਬਹੁਮਤ ਹਾਸਲ ਕਰਨ ‘ਚ ਅਸਫਲ ਰਹਿਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ।

2018 ‘ਚ ਵਿੱਤੀ ਕੇਸ ਦੇ ਚੱਲਦਿਆਂ ਗਂਵਾਈ ਸੀ ਕੁਰਸੀ

ਯਾਕੁਬ ਦੇ ਪ੍ਰਧਾਨ ਮੰਤਰੀ ਬਣਨ ਦੇ ਨਾਲ ਹੀ ਮਲੇਸ਼ੀਆ ‘ਚ ਲੰਬੇ ਸਮੇਂ ਤਕ ਸੱਤਾ ‘ਚ ਰਹੇ ਰਾਜਨੀਤਕ ਪਾਰਟੀ ਦੀ ਮੁੜ ਤੋਂ ਵਾਪਸੀ ਕੀਤੀ ਗਈ ਹੈ। ਨਵੇਂ ਪੀਐੱਮ ਉਸ UNMO ਪਾਰਟੀ ਦੇ ਹਨ ਜਿਸ ਨੇ ਕਰੋੜਾਂ ਰੁਪਏ ਦੇ ਵਿੱਤੀ ਕੇਸ ਦੇ ਚੱਲਦਿਆਂ 2018 ‘ਚ ਸੱਤਾ ਗੰਵਾਉਣੀ ਪਈ ਸੀ। ਇਹ ਪਾਰਟੀ 1957 ‘ਚ ਬ੍ਰਿਟੇਨ ਤੋਂ ਆਜ਼ਾਦੀ ਮਿਲਣ ਤੋਂ ਬਾਅਦ 2018 ਤਕ ਸੱਤਾ ‘ਚ ਰਹੀ।

ਮੀਡੀਆ ਰਿਪੋਰਟ ਮੁਤਾਬਿਕ, ਮੁਹੀਉਦੀਨ ਦੇ ਗਠਜੋੜ ਨੂੰ ਜਾਰੀ ਰੱਖਣ ਲਈ ਇਸਮਾਈਲ ਦੀ ਨਿਯੁਕਤੀ ਜ਼ਰੂਰੀ ਸੀ। ਇਸਮਾਈਲ ਦੇ ਪ੍ਰਧਾਨ ਮੰਤਰੀ ਨਿਯੁਕਤ ਹੋਣ ਤੋਂ ਬਾਅਦ ਦੇਸ਼ ‘ਚ ਯੂਨਾਈਟੇਡ ਮਲਯਜ ਨੈਸ਼ਨਲ ਆਰਗੇਨਾਈਜ਼ੇਸ਼ਨ ਫਿਰ ਤੋਂ ਸੱਤਾ ‘ਚ ਪਰਤ ਆਇਆ ਹੈ। ਮਲੇਸ਼ੀਆ ‘ਚ ਸੁਲਤਾਨ ਦੀ ਭੂਮਿਕਾ ਕਾਫੀ ਰਸਮੀ ਹੁੰਦੀ ਹੈ ਪਰ ਉਹ ਉਸ ਵਿਅਕਤੀ ਨੂੰ ਨਿਯੁਕਤ ਕਰਦਾ ਹੈ ਜਿਸ ਨੂੰ ਉਹ ਮੰਣਦਾ ਹੈ ਕਿ ਸੰਸਦ ‘ਚ ਉਸ ਨੂੰ ਪੀਐੱਮ ਦੇ ਰੂਪ ‘ਚ ਬਹੁਮਤ ਦਾ ਸਮਰਥਨ ਹਾਸਲ ਹੈ।

Related posts

ਆਲੀਆ ਭੱਟ ਦੀ ਆਗਾਮੀ ਫ਼ਿਲਮ ‘ਜਿਗਰਾ’ ਦਾ ਟੀਜ਼ਰ ਰਿਲੀਜ਼

On Punjab

500 ਕਰੋੜ ਦੇ ਧੋਖਾਧੜੀ ਮਾਮਲੇ ‘ਚ ਫਸੇ ਐਲਵਿਸ਼ ਯਾਦਵ, ਦਿੱਲੀ ਪੁਲਿਸ ਨੇ ਕਾਮੇਡੀਅਨ ਭਾਰਤੀ ਸਿੰਘ ਸਮੇਤ 5 ਨੂੰ ਭੇਜਿਆ ਸੰਮਨ ਦਿੱਲੀ ਪੁਲਿਸ ਨੇ 500 ਕਰੋੜ ਰੁਪਏ ਦੀ ਧੋਖਾਧੜੀ ਵਾਲੇ ਐਪ ਅਧਾਰਤ ਘੁਟਾਲੇ ਦੇ ਸਬੰਧ ਵਿੱਚ ਯੂਟਿਊਬਰ ਐਲਵੀਸ਼ ਯਾਦਵ ਅਤੇ ਕਾਮੇਡੀਅਨ ਭਾਰਤੀ ਸਿੰਘ ਸਮੇਤ ਪੰਜ ਲੋਕਾਂ ਨੂੰ ਸੰਮਨ ਕੀਤਾ ਹੈ। ਪੁਲਿਸ ਨੂੰ 500 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਕਈ ਸੋਸ਼ਲ ਮੀਡੀਆ ਪ੍ਰਭਾਵਕ ਅਤੇ ਯੂਟਿਊਬਰਾਂ ਨੇ ਆਪਣੇ ਪੰਨਿਆਂ ‘ਤੇ HIBOX ਮੋਬਾਈਲ ਐਪਲੀਕੇਸ਼ਨ ਦਾ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਐਪ ਰਾਹੀਂ ਨਿਵੇਸ਼ ਕਰਨ ਦਾ ਲਾਲਚ ਦਿੱਤਾ।

On Punjab

ਚੀਨ ਨੇ ਦਿੱਤੀ ਚੇਤਾਵਨੀ- ਭਾਰਤ ਨਾ ਬਣੇ ਅਮਰੀਕਾ ਨਾਲ ਜਾਰੀ ਕੋਲਡ ਵਾਰ ਦਾ ਹਿੱਸਾ

On Punjab