prabh gill birthday special : ਪੰਜਾਬੀ ਮਸ਼ਹੂਰ ਗਾਇਕ ਪ੍ਰਭ ਗਿੱਲ ਨੇ ਵੱਖਰੇ-ਵੱਖਰੇ ਗੀਤਾਂ ਨਾਲ ਦੇਸ਼ਾਂ-ਵਿਦੇਸ਼ਾਂ ‘ਚ ਖਾਸੀ ਪ੍ਰਸਿੱਧੀ ਖੱਟੀ ਹੈ। ਅੱਜ ਉਹ ਆਪਣਾ 35ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 23 ਦਸੰਬਰ 1984 ਨੂੰ ਲੁਧਿਆਣਾ ਪੰਜਾਬ ‘ਚ ਹੋਇਆ ਸੀ। ਪ੍ਰਭ ਗਿੱਲ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ 12 ਸਾਲ ਦੀ ਉਮਰ ‘ਚ ਕੀਤੀ ਸੀ। ਜਦੋਂ ਪੰਜਾਬੀ ਸੰਗੀਤ ਦੀ ਗੱਲ ਆਉਂਦੀ ਹੈ ਤਾਂ ਅਸੀਂ ਕਈ ਤਰ੍ਹਾਂ ਦੇ ਗਾਇਕਾਂ ਦੀਆਂ ਕਿਸਮਾਂ ਨੂੰ ਦੇਖਦੇ ਹਾਂ। ਇਸ ‘ਚ ਕੋਈ ਸ਼ੱਕ ਨਹੀਂ ਪ੍ਰਭ ਗਿੱਲ ਵਧੀਆ ਸੰਗੀਤਕਾਰਾਂ ‘ਚੋਂ ਇਕ ਹੈ।
ਪ੍ਰਭ ਗਿੱਲ ਨੂੰ ਸੰਗੀਤ ਦੇ ਖੇਤਰ ‘ਚ ਸਖਤ ਮਿਹਨਤ ਕਰਨੀ ਪਈ ਸੀ। ਉਨ੍ਹਾਂ ਨੇ ਖੇਤਾਂ ‘ਚ ਦਿਨ-ਰਾਤ ਇਕ ਕਰਕੇ ਕੰਮ ਕੀਤਾ। ਉਨ੍ਹਾਂ ਨੇ ਸੰਗੀਤ ‘ਚ ਆਪਣਾ ਕਰੀਅਰ ਬਣਾਉਣ ਦਾ ਪੱਕਾ ਇਰਾਦਾ ਕਰ ਲਿਆ।ਪ੍ਰਭ ਗਿੱਲ ਸ਼ੁਰੂ ਤੋਂ ਹੀ ਨੁਸਰਤ ਫਤੇਹ ਅਲੀ ਖਾਨ, ਕੁਲਦੀਪ ਮਾਣਕ ਅਤੇ ਮੁਹਮੰਦ ਰਫੀ ਵਰਗੇ ਕਲਾਕਾਰਾਂ ਵਾਂਗ ਬਣਨਾ ਚਾਹੁੰਦੇ ਸਨ। ਪ੍ਰਭ ਗਿੱਲ ਦਾ ਸਟਾਈਲ ਇਕ ਆਲ ਰਾਊਂਡਰ ਦੇ ਤੌਰ ‘ਤੇ ਹੈ।
ਉਨ੍ਹਾਂ ਵੱਲੋਂ ‘ਹਾਂ ਕਰਦੇ’ ਅਤੇ ‘ਹੋਸਟਲ 1’ ਵਰਗੇ ਗੀਤ ਗਾਏ ਗਏ, ਜਿਹੜੇ ਕਿ ਕਾਲਜਾਂ, ਹੋਸਟਲਾਂ ਅਤੇ ਕੱਲਬਾਂ ‘ਚ ਨਵੀਂ ਪੀੜੀ ਵੱਲੋਂ ਸੁਣੇ ਜਾਂਦੇ ਹਨ।21 ਅਕਤੂਬਰ 2009 ਨੂੰ ਉਨ੍ਹਾਂ ਵੱਲੋਂ ਪਹਿਲਾਂ ਗੀਤ ‘ਤੇਰੇ ਬਿਨਾਂ’ ਇੰਟਰਨੈਟ ‘ਤੇ ਪਬਲਿਸ਼ ਕੀਤਾ ਗਿਆ ਸੀ। ਇਕ ਹੀ ਦਿਨ ‘ਚ 1500 ਡਾਊਨਲੋਡ ਹੋਏ ਸਨ। ਚੰਗਾ ਹੁੰਗਾਰਾ ਮਿਲਣ ਤੋਂ ਬਾਅਦ ਪ੍ਰਭ ਗਿੱਲ ਪੂਰੇ ਸੰਸਾਰ ‘ਚ ਪ੍ਰਸਿੱਧ ਹੋ ਗਿਆ। ਸਾਲ 2011 ਦੇ ਆਖਿਰ ‘ਚ ਉਨ੍ਹਾਂ ਨੇ ‘ਮੇਰਾ ਨਾਂ’ ਵਰਗੇ ਗੀਤ ਨੂੰ ਰਿਲੀਜ਼ ਕੀਤਾ ਸੀ।
ਨਸ਼ਾਂ ਵਿਰੋਧ ਮੁੰਹਿਮ ਲਈ ਵੀ ਗਾਣਾ ਗਾਇਆ ਸੀ, ਜਿਹੜਾ ਕਿ ਲੋਕਾਂ ‘ਚ ਕਾਫੀ ਪ੍ਰਸਿੱਧ ਹੋਇਆ ਸੀ। ਅਜਿਹਾ ਗੀਤ ਗਾਉਣਾ ਇਕ ਨੇਕ ਕੰਮ ਦੇ ਬਰਾਬਰ ਹੈ।ਪ੍ਰਭ ਗਿੱਲ ਦਾ ਨਾਂ ਉਨ੍ਹਾਂ ਗਾਇਕਾਂ ‘ਚ ਸ਼ਾਮਲ ਹੈ, ਜਿਨ੍ਹਾਂ ਨੇ ਨਸ਼ਾਂ ਵਿਰੋਧ ਮੁੰਹਿਮ ‘ਚ ਗਾਇਕੀ ਨਾਲ ਯੋਗਦਾਨ ਦਿੱਤਾ ਸੀ। ਪ੍ਰਭ ਗਿੱਲ ਨੇ ਹੁਣ ਤੱਕ ‘ਪਿਆਰ ਤੇਰੇ ਦਾ ਅਸਰ’, ‘ਨੈਣਾਂ’, ‘ਪਹਿਲੀ ਵਾਰ’, ‘ਜਿਊਣ ਦੀ ਗੱਲ’, ‘ਸ਼ੁੱਕਰ ਦਾਤਿਆ’, ‘ਤੇਰੇ ਬਿਨਾਂ’,’ਇਕ ਰੀਝ’, ‘ਜਾਨ’, ‘ਜ਼ਮਾਨਾ’, ‘ਦੁੱਖ ਯਾਰ ਦੇ’, ‘ਰੂਹ ਦੇ ਦੁੱਖ’,’ਤਾਰਿਆਂ ਦੇ ਦੇਸ’ ਆਦਿ ਹੋਰ ਵੀ ਕਈ ਗੀਤ ਗਾਏ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਹੈ।