ਚੀਨ ਦੀ ਮਸ਼ਹੂਰ ਟੈਨਿਸ ਖਿਡਾਰੀ ਪੇਂਗ ਸ਼ੁਆਈ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸ਼ੇਅਰ ਕਰਕੇ ਪੂਰੇ ਦੇਸ਼ ’ਚ ਭੂਚਾਲ ਲਿਆ ਦਿੱਤਾ ਹੈ। ਵਰਲਡ ਨੰਬਰ-1 ਟੈਨਿਸ ਡਬਲਜ਼ ਪਲੇਅਰ ਦਾ ਖ਼ਿਤਾਬ ਜਿੱਤਣ ਵਾਲੀ ਸ਼ੁਆਈ ਨੇ ਚੀਨ ਦੇ ਇਕ ਸਾਬਕਾ ਉਪ ਪ੍ਰਧਾਨ ਮੰਤਰੀ ’ਤੇ ਸਰੀਰਕ ਸਬੰਧ ਬਣਾਉਣ ਦਾ ਦੋਸ਼ ਲਗਾਇਆ ਹੈ। ਹਾਲਾਂਕਿ, ਖਿਡਾਰੀ ਨੇ ਅੱਧੇ ਘੰਟੇ ਅੰਦਰ ਆਪਣੀ ਪੋਸਟ ਡਿਲੀਟ ਕਰ ਦਿੱਤੀ, ਪਰ ਕਈ ਲੋਕਾਂ ਨੇ ਇਸ ਪੋਸਟ ਨੂੰ ਰੀ-ਪੋਸਟ ਕਰ ਦਿੱਤਾ, ਜਿਸ ਨਾਲ ਪੋਸਟ ਤੇਜ਼ੀ ਨਾਲ ਵਾਇਰਲ ਹੋ ਗਿਆ।
ਮੀਡੀਆ ਰਿਪੋਰਟ ਅਨੁਸਾਰ ਪੇਂਗ ਸ਼ੁਆਈ ਨੇ ਕਿਹਾ ਕਿ ਪੋਲਿਤ ਬਿਊਰੋ ਸਥਾਈ ਕਮੇਟੀ ਦੇ ਸਾਬਕਾ ਮੈਂਬਰ ਝਾਂਗ ਗਾਓਲੀ ਨੇ ਉਸ ਨਾਲ ਜਬਰ-ਜਨਾਹ ਕੀਤਾ ਸੀ। ਹਾਲਾਂਕਿ ਉਸਨੇ ਇਹ ਵੀ ਕਿਹਾ ਕਿ ਬਾਅਦ ’ਚ ਦੋਵਾਂ ਵਿਚਕਾਰ ਸਹਿਮਤੀ ਨਾਲ ਸਬੰਧ ਬਣ ਗਏ ਸਨ। ਇਸ ਖ਼ੁਲਾਸੇ ਤੋਂ ਬਾਅਦ ਤੋਂ ਇੰਟਰਨੈੱਟ ’ਤੇ ਪੇਂਗ ਦਾ ਨਾਮ ਤੇਜ਼ੀ ਨਾਲ ਸਰਚ ਕੀਤਾ ਜਾ ਰਿਹਾ ਹੈ। ਪੋਲਿਤ ਬਿਊਰੋ ਚੀਨ ਦੀ ਉੱਚ ਫ਼ੈਸਲਾ ਲੈਣ ਵਾਲੀ ਸੰਸਥਾ ਹੈ। ਉਥੇ ਹੀ ਪੇਂਗ ਸ਼ੁਆਈ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ।
ਉਥੇ ਹੀ, ਪੇਂਗ ਨੇ ਪੋਸਟ ’ਚ ਕਿਹਾ ਸੀ ਕਿ ਉਹ ਆਪਣੇ ਦੋਸ਼ਾਂ ਦਾ ਸਮਰਥਨ ਕਰਨ ਲਈ ਕੋਈ ਸਬੂਤ ਨਹੀਂ ਦੇ ਸਕਦੀ ਹੈ। ਇਧਰ ਉੱਪ ਪ੍ਰਧਾਨ ਮੰਤਰੀ ਦੇ ਆਫਿਸ ਅਤੇ ਵਿਦੇਸ਼ ਮੰਤਰਾਲੇ ਨੇ ਵੀ ਇਸ ਸਬੰਧੀ ਕੋਈ ਜਵਾਬ ਨਹੀਂ ਦਿੱਤਾ। ਵਿਦੇਸ਼ ਮੰਤਰਾਲੇ ਨੇ ਸਾਫ਼ ਕਹਿ ਦਿੱਤਾ ਕਿ ਇਹ ਮਾਮਲਾ ਇਸ ਨਾਲ ਜੁੜਿਆ ਨਹੀਂ ਹੈ। 2018 ’ਚ #MeToo ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਤਕ ਚੀਨ ’ਚ ਜਬਰ-ਜਨਾਹ ਦੇ ਮਾਮਲੇ ਘੱਟ ਆ ਰਹੇ ਸਨ, ਪਰ ਹੁਣ ਹੌਲੀ-ਹੌਲੀ ਮਾਮਲੇ ਵੱਧਦੇ ਜਾ ਰਹੇ ਹਨ।