PreetNama
ਖਾਸ-ਖਬਰਾਂ/Important News

ਮਸ਼ਹੂਰ ਪਾਕਿਸਤਾਨੀ ਲੋਕ ਗਾਇਕ ਸ਼ੌਕਤ ਅਲੀ ਦੀ ਤਬੀਅਤ ਵਿਗੜੀ, ਪੁੱਤਰ ਨੇ ਕਿਹਾ- ਦੁਆ ਕਰੋ

ਪਾਕਿਸਤਾਨ ’ਚ ਵੱਸਦੇ ਪੰਜਾਬੀ ਲੋਕ ਗਾਇਕ ਸ਼ੌਕਲ ਅਲੀ ਦੀ ਤਬੀਅਤ ਕਾਫੀ ਵਿਗੜ ਗਈ ਹੈ। ਇਸ ਦੀ ਜਾਣਕਾਰੀ ਉਨ੍ਹਾਂ ਦੇ ਪੁੱਤਰ ਅਮੀਰ ਸ਼ੌਕਤ ਅਲੀ ਨੇ ਵੀਰਵਾਰ ਨੂੰ ਇਕ ਵੀਡੀਓ ਰਿਲੀਜ਼ ਕਰਕੇ ਦਿੱਤੀ। ਪ੍ਰਸਿੱਧ ਗਾਇਕ ਸ਼ੌਕਤ ਅਲੀ ਦੇ ਬੇਟੇ ਅਮੀਰ ਸ਼ੌਕਤ ਨੇ ਵੀਡੀਓ ਸੁਨੇਹੇ ਵਿਚ ਕਿਹਾ ਕਿ ਪਿਤਾ ਸ਼ੌਕਤ ਅਲੀ ਲਾਹੌਰ ਦੇ ਕੰਬਾਇਨਡ ਮਿਲਟਰੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਉਨ੍ਹਾਂ ਨੂੰ ਤੁਹਾਡੀ ਸਾਰਿਆਂ ਦੀ ਦੁਆ ਦੀ ਲੋੜ ਹੈ। ਉਸ ਨੇ ਪਿਤਾ ਦੀ ਸਿਹਤਯਾਬੀ ਲਈ ਸੁਮੱਚੀ ਕੌਮ ਅਤੇ ਪ੍ਰਸ਼ੰਸਕਾਂ ਨੂੰ ਅਰਦਾਸ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਾਲਤ ਜ਼ਿਆਦਾ ਨਾਜ਼ੁਕ ਹੈ। ਹੁਣ ਤੁਹਾਡੀ ਦੁਆਵਾਂ ਹੀ ਉਨ੍ਹਾਂ ਨੂੰ ਸਿਹਤਯਾਬੀ ਬਖ਼ਸ਼ ਸਕਦੀਆਂ ਹਨ।
ਅਲੀ ਨੇ ਪਿਤਾ ਦੇ ਇਲਾਜ ਲਈ ਵਧੀਆ ਪ੍ਰਬੰਧਾਂ ਦਾ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਪੀਆਰਓ ਜਨਰਲ ਮੇਜਰ ਬਾਬਰ ਇਫਤਿਖਾਰ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ।
ਦੱਸਣਯੋਗ ਹੈ ਕਿ ਸੰਗੀਤ ਜਗਤ ਦੇ ਦੇਸ਼ ਵਿਦੇਸ਼ ’ਚ ਆਪਣੀ ਵਿਲੱਖਣ ਪਛਾਣ ਰੱਖਣ ਵਾਲੇ ਮਸ਼ਹੂਰ ਗਜ਼ਲਗੋ ਸ਼ੌਕਤ ਅਲੀ ਦੀ ਗਾਇਕ ਦਾ ਕਰੀਅਰ 6 ਦਹਾਕਿਆਂ ਦਾ ਹੈ। ਉਨ੍ਹਾਂ ਨੇ 1960 ਵਿਚ ਗ਼ਜ਼ਲਾਂ ਅਤੇ ਲੋਕ ਗੀਤ ਗਾਣੇ ਸ਼ੁਰੂ ਕੀਤੇ। ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿਚ ਉਨ੍ਹਾਂ ਨੇ ਆਪਣੀ ਗਾਇਕੀ ਦਾ ਲੋਹਾ ਮੰਨਵਾਇਆ। ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਲਹਿੰਦੇ ਪੰਜਾਬ ਦੇ ਨਾਲ ਨਾਲ ਚੜਦੇ ਪੰਜਾਬ ਵਿਚ ਵੱਡੀ ਗਿਣਤੀ ਹੈ।
ਸ਼ੌਕਤ ਅਲੀ ਨੂੰ 1976 ਵਿਚ ਵਾਇਸ ਆਫ ਪੰਜਾਬ ਦੇ ਐਵਾਰਡ ਨਾਲ ਸਨਮਾਨਿਆ ਗਿਆ। ਜੁਲਾਈ 2013 ਵਿਚ ਉਨ੍ਹਾਂ ਨੂੰ ਪ੍ਰਾਇਡ ਆਫ ਪੰਜਾਬ ਦਾ ਐਵਾਰਡ ਮਿਲਿਆ। ਸ਼ੌਕਤ ਅਲੀ ਨੇ 1982 ਵਿਚ ਨਵੀਂ ਦਿੱਲੀ ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚ ਲਾਈਵ ਪਰਫਾਰਮੈਂਸ ਦਿੱਤੀ ਸੀ। 1990 ਵਿਚ ਉਨ੍ਹਾਂ ਨੂੰ ਸਰਵਉੱਚ ਪਾਕਿਸਤਾਨੀ ਨਾਗਰਿਕ ਰਾਸ਼ਟਰਪਤੀ ਐਵਾਰਡ ‘ਪ੍ਰਾਈਡ ਆਫ ਪ੍ਰਫਾਰਮੈਂਸ’ ਨਾਲ ਸਨਮਾਨਿਤ ਕੀਤਾ ਗਿਆ।
ਸ਼ੌਕਤ ਅਲੀ ਦਾ ਗਾਣਾ ‘ਕਦੇ ਤੇ ਹੱਸ ਬੋਲ ਵੇ’ ਦੀ ਵਰਤੋਂ 2009 ਵਿਚ ਭਾਰਤੀ ਫਿਲਮ ‘ਲਵ ਆਜ ਕਲ’ ਵਿਚ ਕੀਤੀ ਗਈ।

ਉਨ੍ਹਾਂ ਦੇ ਤਿੰਨੋਂ ਪੁੱਤਰ ਇਮਰਾਨ ਸ਼ੌਕਤ ਅਲੀ, ਅਮੀਰ ਸ਼ੌਕਤ ਅਲੀ ਅਤੇ ਮੋਹਸਿਨ ਸ਼ੌਕਤ ਅਲੀ ਵੀ ਨਾਮੀ ਗਾਇਕ ਹਨ।

Related posts

ਯੂਪੀ ਦੇ ਬਾਗ਼ਪਤ ’ਚ ਸਮਾਗਮ ਦੌਰਾਨ ਸਟੇਜ ਡਿੱਗੀ, 7 ਹਲਾਕ 60 ਜ਼ਖ਼ਮੀ

On Punjab

Ukraine Russia War: ਪੁਤਿਨ ਨੇ ਕੀਤਾ ਪਰਮਾਣੂ ਅਭਿਆਸ ਦਾ ਐਲਾਨ, ਬਾਈਡੇਨ ਦੀ ਚੇਤਾਵਨੀ- ਪ੍ਰਮਾਣੂ ਹਥਿਆਰਾਂ ਦੀ ਵਰਤੋਂ ਵੱਡੀ ਗਲਤੀ ਸਾਬਤ ਹੋਵੇਗੀ

On Punjab

ਅਮਰੀਕੀ ਸੰਸਦ ‘ਤੇ ਹਮਲੇ ਦੇ ਛੇ ਮਹੀਨੇ ਪੂਰੇ, ਹਮਲਾਵਰਾਂ ਦੀ ਤਲਾਸ਼ ਅਧੂਰੀ

On Punjab