Guru Randhawa set this example: ਪੰਜਾਬ ਦੇ ਗੁਰੂ ਰੰਧਾਵਾ ਨੂੰ ਕੌਣ ਨਹੀਂ ਜਾਣਦਾ। ਗੁਰੂ ਹੁਣ ਸਿਰਫ ਪੰਜਾਬ ‘ਚ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਸੁਪਰਸਟਾਰ ਬਣ ਚੁੱਕੇ ਹਨ। ਗੁਰੂ ਨੂੰ ਬਾਲੀਵੁਡ ਤੇ ਹਾਲੀਵੁਡ ‘ਚ ਵੀ ਕਾਫੀ ਪ੍ਰਸਿੱਧੀ ਮਿਲੀ ਹੈ। ਗੁਰੂ ਰੰਧਾਵਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ।
ਹਾਲ ਹੀ ‘ਚ ਗੁਰੂ ਰੰਧਾਵਾ ਨੇ ਇਕ ਮਿਸਾਲ ਪੇਸ਼ ਕੀਤੀ ਹੈ, ਜਿਸ ਦਾ ਚਰਚਾ ਹਰ ਪਾਸੇ ਹੋ ਰਹੀ ਹੈ। ਦਰਅਸਲ, ਗੁਰੂ ਰੰਧਾਵਾ ਆਪਣੇ ਪਿੰਡ ਧਾਰੋਵਾਲੀ ਵਿਖੇ ਕਬੱਡੀ ਟੂਰਨਾਮੈਂਟ ਕਰਵਾਉਣ ਜਾ ਰਹੇ ਹਨ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਟਵਿਟਰ ‘ਤੇ ਦਿੱਤੀ ਹੈ। ਗੁਰੂ ਰੰਧਾਵਾ ਨੇ ਟਵਿਟਰ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਰਾਹੀਂ ਉਨ੍ਹਾਂ ਫੈਨਜ਼ ਨੂੰ ਟੂਰਨਾਮੈਂਟ ‘ਤੇ ਪਿੰਡ ਆਉਣ ਦਾ ਸੱਦਾ ਦਿੱਤਾ। ਗੁਰੂ ਰੰਧਾਵਾ 10 ਫਰਵਰੀ ਨੂੰ ਇਹ ਕੱਬਡੀ ਟੂਰਨਾਮੈਂਟ ਆਪਣੇ ਪਿੰਡ ਕਰਵਾ ਰਹੇ ਹਨ, ਜਿਸ ਰਾਹੀਂ ਉਹ ਸਮਾਜ ‘ਚ ਇਕ ਚੰਗਾ ਸੁਨੇਹਾ ਭੇਜ ਰਹੇ ਹਨ।
ਉਨ੍ਹਾ ਦੇ ਇਸ ਕਦਮ ਲਈ ਹਰ ਕੋਈ ਤਰੀਫਾਂ ਕਰ ਰਿਹਾ ਹੈ।ਜੇ ਗੱਲ ਕੀਤੀ ਜਾਏ ਵਰਕਫਰੰਟ ਦੀ ਤਾਂ ਗੁਰੂ ਰੰਧਾਵਾ ਦਾ ਹਾਲ ਹੀ ‘ਚ ਬਲੈਕ ਗੀਤ ਰਿਲੀਜ਼ ਹੋਇਆ ਸੀ।ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਸੇ ਸਾਲ ਉਨ੍ਹਾਂ ਨੇ ਪੰਜਾਬੀ ਫ਼ਿਲਮ ‘ਤਾਰਾ ਮੀਰਾ’ ਨੂੰ ਵੀ ਪ੍ਰੋਡਿਊਸ ਕੀਤਾ ਸੀ। ਇਸ ਫ਼ਿਲਮ ਨੇ ਬਾਕਸ ਆਫ਼ਿਸ ਉੱਤੇ ਚੰਗਾ ਪ੍ਰਦਰਸ਼ਨ ਕੀਤਾ ਹੈ। ਗੁਰੂ ਰੰਧਾਵਾ ਦੀ ਗਾਇਕੀ ਦੇ ਲੋਕ ਕਾਇਲ ਹਨ। ਤੁਹਾਨੂੰ ਦਸ ਦੇਈਏ ਕਿ ਗੁਰੂ ਨੇ ਹਾਲੀਵੁਡ ‘ਚ ਵੀ ਕਈ ਗੀਤ ਗਾਏ ਹਨ।
ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ।ਹਾਲ ਹੀ ‘ਚ ਬਾਲੀਵੁੱਡ ਫ਼ਿਲਮ ‘ਉਜੜੇ ਚਮਨ’ ‘ਚ ਉਨ੍ਹਾਂ ਦਾ ਆਉਟ ਫਿੱਟ ਤੇਰੀ ਮੁਟਿਆਰੇ ਗੀਤ ਸੁਣਨ ਨੂੰ ਮਿਲ ਰਿਹਾ ਹੈ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਬਿਨਾ ਕਈ ਹੋਰ ਵੀ ਗੁਰੂ ਰੰਧਵਾ ਦੇ ਗਾਣੇ ਸੁਪਰਹਿੱਟ ਰਹੇ ਹਨ ਜਿਵੇਂ ਕਿ ਲਾਹੌਰ, ਇਸ਼ਕ ਤੇਰਾ,ਹਾਈ ਰੇਟਡ ਗੱਬਰੂ ਡਾਊਨਟਾਊਨ ਆਦਿ ਸੁਪਰਹਿੱਟ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਗੁਰੂ ਰੰਧਾਵਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਪਣਾ ਵਧੀਆ ਨਾਮ ਬਣਾ ਚੁੱਕੇ ਹਨ।