PreetNama
ਫਿਲਮ-ਸੰਸਾਰ/Filmy

ਮਸ਼ਹੂਰ ਮਾਡਲ ਸੋਫੀਆ ਦੀ ਮੌਤ, ਖਤਰਨਾਕ ਸੈਲਫੀ ਲੈਣ ਦੀ ਕੋਸ਼ਿਸ਼ ‘ਚ ਗਵਾਈ ਜਾਨ

ਸੈਲਫੀ ਲੈਣ ਦੇ ਚੱਕਰ ‘ਚ ਸੁਧ-ਬੁਧ ਖੋਹ ਦੇਣਾ ਕਿੰਨਾ ਖਤਰਨਾਕ ਹੋ ਸਕਦਾ ਹੈ ਇਸ ਗੱਲ ਦਾ ਅੰਦਾਜ਼ਾ ਮਸ਼ਹੂਰ ਮਾਡਲ ਸੋਫੀਆ ਦੀ ਮੌਤ ਤੋਂ ਲਾਇਆ ਜਾ ਸਕਦਾ ਹੈ। 32 ਸਾਲ ਦੀ ਸੋਫੀਆ ਚੇਓਗ ਨੂੰ ਸੋਸ਼ਲ ਮੀਡੀਆ ‘ਤੇ ਆਪਣੇ ਫਾਲੋਅਰਜ਼ ਨੂੰ ਹੈਰਾਨ ਕਰਨ ਦੀ ਕੋਸ਼ਿਸ਼ ‘ਚ ਜਾਨ ਤੋਂ ਹੱਥ ਧੋਣੇ ਪਏ ਹਨ। ਦੱਸਿਆ ਜਾ ਰਿਹਾ ਹੈ ਕਿ ਸੋਫੀਆ ਐਡਵੇਂਚਰਜ਼ ਸੈਲਫੀ ਲੈਣ ਦੌਰਾਨ ਉਚਾਈ ਤੋਂ ਹੇਠਾਂ ਡਿੱਗ ਗਈ ਤੇ ਉਨ੍ਹਾਂ ਦੀ ਮੌਤ ਹੋ ਗਈ। ਸੋਫੀਆ ਚੇਓਗ ਬੀਤੇ ਸ਼ਨੀਵਾਰ ਨੂੰ ਆਪਣੇ ਦੋਸਤਾਂ ਨਾਲ ਹਾਂਗਕਾਂਗ ਦੇ ਹਾ ਪਾਰਕ ਨਵੀਂ ਨੇਚਰ ਪਾਰਕ ਘੁੰਮਣ ਗਈ ਸੀ। ਇਸ ਦੌਰਾਨ ਇਹ ਹਾਦਸਾ ਵਾਪਰਿਆ ਹੈ। ਸੋਫੀਆ ਨੂੰ ਹਾਦਸੇ ਤੋਂ ਬਾਅਦ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸੋਫੀਆ ਵਾਟਰਫਾਲ ਦੇ ਉਪਰੀ ਹਿੱਸੇ ‘ਤੇ ਪਹੁੰਚ ਕੇ ਸੈਲਫੀ ਪੋਜ਼ ਬਣਾ ਰਹੀ ਸੀ ਉਦੋਂ ਹੀ ਉਸ ਦਾ ਬੈਲੇਂਸ ਵਿਗੜ ਗਿਆ ਹੈ ਤੇ ਉਹ ਹੇਠਾਂ ਡਿੱਗ ਗਈ। ਸੋਫੀਆ ਦੀ ਮੌਤ ਦੀ ਖਬਰ ਸੁਣ ਕੇ ਉਨ੍ਹਾਂ ਦੇ ਫੈਨਜ਼ ਕਾਫੀ ਦੁਖੀ ਹਨ।

Related posts

ਨੀਰੂ ਨਾਲ ‘ਪਾਣੀ ‘ਚ ਮਧਾਣੀ’ ਪਾਉਣ ਮਗਰੋਂ ਗਿੱਪੀ ਨੇ ਲੰਡਨ ‘ਚ ਖਿੱਚੀ ਅਗਲੀ ਤਿਆਰੀ

On Punjab

ਸ਼੍ਰੀਦੇਵੀ ਦੀ ਧੀ ਜਾਨ੍ਹਵੀ ਨੇ ਕਰਵਾਇਆ ਬੇਹੱਦ ਖੂਬਸੂਰਤ ਫੋਟੋਸ਼ੂਟ,ਵਾਇਰਲ ਤਸਵੀਰਾਂ

On Punjab

ਇਸ ਵੀਡੀਓ ਨੂੰ ਦੇਖ ਫੁੱਟ-ਫੁੱਟ ਰੋਣ ਲੱਗੇ ਧਰਮਿੰਦਰ

On Punjab