53.65 F
New York, US
April 24, 2025
PreetNama
ਖਬਰਾਂ/News

ਮਸਕਟ ਤੋਂ ਆਈ ਔਰਤ ਨੇ ਕੀਤੇ ਦਿਲ ਦਹਿਲਾਉਣ ਵਾਲੇ ਖ਼ੁਲਾਸੇ, ਜਬਰੀ ਬਣਾਏ ਜਾਂਦੇ ਸੀ ਸਰੀਰਿਕ ਸਬੰਧ, ਪੰਜਾਬ ਦੀਆਂ ਕਈ ਕੁੜੀਆਂ ਅਜੇ ਹੀ ਹਨ ਬੰਧਕ

ਮੋਗਾ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ ਜਿਸ ਵਿੱਚ ਲੁਧਿਆਣਾ ਆ ਕੇ ਇੱਕ ਮਹਿਲਾ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਸ਼ਹਿਰ ਵਿੱਚ ਇੰਟਰਨੈਸ਼ਨਲ ਮਹਿਲਾ ਸਪਲਾਈ ਕਰਨ ਦਾ ਗੈਂਗ ਇੱਕ ਮਹਿਲਾ ਵੱਸੋਂ ਚਲਾਇਆ ਜਾ ਰਿਹਾ ਹੈ। ਇਸ ਬਾਬਤ ਪੀੜਤ ਮਹਿਲਾ ਨੇ ਦੱਸਿਆ ਕਿ ਅਰੋਪੀ ਮਹਿਲਾ ਨੇ ਉਸ ਨੂੰ ਮਸਕਟ ਵਿੱਚ ਪਾਕਿਸਤਾਨੀਆਂ ਨੂੰ 3 ਲੱਖ ਰੁਪਏ ਵਿੱਚ ਵੇਚ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਸੋਸ਼ਲ ਮੀਡੀਆ ਉੱਤੇ ਪੰਜਾਬ ਵਿੱਚ ਐਨਜੀਓ ਚਲਾ ਰਹੇ ਸਿਕੰਦਰ ਢਿੱਲੋਂ ਤੇ ਜਗਦੀਸ਼ ਨਾਲ ਸੰਪਰਕ ਸਾਂਝਾ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਨੇ ਮੋਗਾ ਵਿੱਚ ਰਹਿਣ ਵਾਲੀ ਅਰੋਪੀ ਮਹਿਲਾ ਨੂੰ ਉਸ ਦੇ ਘਰ ਵਿੱਚ ਜਾ ਕੇ ਦਬੋਚਿਆ।

ਪੰਜਾਬ ਦੀਆਂ ਕਈ ਹੋਰ ਕੁੜੀਆਂ ਨਜ਼ਰਬੰਦ

ਇਸ ਤੋਂ ਬਾਅਦ ਜਦੋਂ ਦੋਸ਼ੀ ਮਹਿਲਾਂ ਉੱਤੇ ਦਬਾਅ ਬਣਾਇਆ ਗਿਆ ਤਾਂ ਉਸ ਨੇ ਮਸਕਟ ਵਿੱਚ ਆਪਣੇ ਸਾਥੀਆਂ ਨਾਲ ਰਾਬਤਾ ਕਰਕੇ ਉਸ ਦੀ ਵਾਪਸੀ ਦੀ ਟਿਕਟ ਕਰਵਾਈ।ਮਹਿਲਾ ਨੇ ਵਾਪਸ ਆ ਕੇ ਦੱਸਿਆ ਕਿ ਉਹ ਤਕਰੀਬਨ 1 ਮਹੀਨਾਂ ਪਾਕਿਸਤਾਨੀਆਂਦੇ ਵਿਚਾਲੇ ਰਹੀ। ਇਸ ਦੌਰਾਨ ਉਸ ਨੇ ਖ਼ੁਲਾਸਾ ਕੀਤਾ ਕਿ ਉਸ ਨਾਲ ਉੱਥੇ 5 ਲੜਕੀਆਂ ਪੰਜਾਬ ਦੀਆਂ ਸਨ ਜੋ ਕਿ ਤਰਨਤਾਰਨ, ਫ਼ਰੀਦਕੋਟ ਤੇ ਅੰਮ੍ਰਿਤਸਰ ਦੀਆਂ ਸਨ। ਪੀੜਤ ਨੇ ਦੱਸਿਆ ਕਿ ਉਸ ਨੂੰ ਉਨ੍ਹਾਂ ਕੁੜੀਆਂ ਨਾਲ ਮਿਲਣ ਵੀ ਨਹੀਂ ਦਿੱਤਾ ਗਿਆ ਤੇ ਜਾਣ ਮੌਕੇ ਹੀ ਉਸ ਦਾ ਪਾਸਪੋਰਟ ਖੋਹ ਲਿਆ ਗਿਆ।

ਕਿਵੇਂ ਮੰਗੀ ਮਦਦ

ਇਸ ਮੌਕੇ ਮਹਿਲਾ ਨੇ ਦੱਸਿਆ ਕਿ ਉਸ ਨੂੰ ਸਿਮ ਨਹੀਂ ਲੈਣ ਦਿੱਤਾ ਗਿਆ ਉਸ ਨੇ ਜਿਵੇਂ-ਕਿਵੇਂ ਕਰ ਕੇ ਘਰ ਵਿੱਚ ਲੱਗੇ ਵਾਈਫਾਈ ਨੂੰ ਹੈਕ ਕੀਤਾ ਤੇ ਸੋਸ਼ਲ ਮੀਡੀਆ ਉੱਤੇ ਮਦਦ ਮੰਗੀ। ਉਸ ਨੂੰ ਹਰ ਰੋਜ਼ ਨਵੇਂ ਨਵੇਂ ਲੋਕ ਮਿਲਣ ਆਉਂਦੇ ਸੀ ਜਿੰਨ੍ਹਾਂ ਦਾ ਵਿਰੋਧ ਕਰਦੀ ਤੇ ਬਾਅਦ ਵਿੱਚ ਉਸ ਉੱਤੇ ਜੁਲਮ ਕੀਤਾ ਜਾਂਦਾ ਸੀ।

ਲਾਲਚ ਦੇ ਕੇ ਭੇਜਿਆ ਗਿਆ ਸੀ ਬਾਹਰ

ਮਹਿਲਾ ਨੇ ਦੱਸਿਆਕਿ ਉਸ ਨੂੰ ਲਾਲਚ ਦੇ ਕੇ ਭੇਜਿਆ ਗਿਆ ਸੀ ਕਿ ਉੱਥੇ ਉਸ ਨੂੰ ਚੰਗੀ ਨੌਕਰੀ ਮਿਲੇਗੀ ਜਿਸ ਨਾਲ ਉਹ ਆਪਣੇ ਬੱਚਿਆਂ ਦਾ ਭਵਿੱਖ ਸਵਾਰ ਸਕੇਗੀ। ਪਰ ਉੱਥੇ ਪਹੁੰਚਣ ਤੋਂ ਬਾਅਦ ਉਸ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਜਦੋਂ ਉਹ ਉਨ੍ਹਾਂ ਦੀ ਗੱਲ ਨਹੀਂ ਮੰਨਦੀ ਸੀ ਤਾਂ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਉਸ ਨਾਲ ਜਬਰੀ ਸਰੀਰਿਕ ਸਬੰਧ ਬਣਾਏ ਜਾਂਦੇ ਸੀ।

Related posts

Supreme Court ਵੱਲੋਂ 1967 ਦਾ ਫੈਸਲਾ ਰੱਦ, Aligarh Muslim University ਨੂੰ ਘੱਟ ਗਿਣਤੀ ਸੰਸਥਾ ਘੋਸ਼ਿਤ ਕਰਨ ਦਾ ਰਾਹ ਪੱਧਰਾ

On Punjab

ਨੌਜਵਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਛੇੜਛਾੜ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

Pritpal Kaur

‘ਭਾਜਪਾ ਹਮੇਸ਼ਾ ਸੱਤਾ ‘ਚ ਨਹੀਂ ਰਹੇਗੀ…’, ਰਾਹੁਲ ਗਾਂਧੀ ਨੇ ਫਿਰ ਪੀਐਮ ਮੋਦੀ ‘ਤੇ ਨਿਸ਼ਾਨਾ ਸਾਧਿਆ, ਦੱਸਿਆ ਕਿਉਂ UPA ਫੇਲ ਹੋਇਆ

On Punjab