39.04 F
New York, US
November 22, 2024
PreetNama
ਰਾਜਨੀਤੀ/Politics

ਮਸਲੇ ਹੱਲ ਨਾ ਹੋਣ ‘ਤੇ ਸਰਕਾਰ ਨੂੰ ਵੋਟਾਂ ਨਾ ਪਾਉਣ ਦੀ ਦਿੱਤੀ ਚੇਤਾਵਨੀ

:ਪੰਜਾਬ-ਯੂ.ਟੀ ਮੁਲਾਜ਼ਮ-ਪੈਨਸ਼ਨਰ ਸਾਂਝਾ ਫਰੰਟ ਵੱਲੋੋ ਸੂਬੇੇ ਦੇ ਵਿੱਤ ਮੰਤਰੀ ਮਨਪ੍ਰਰੀਤ ਸਿੰਘ ਬਾਦਲ ਦੇ ਹਲਕਾ ਬਠਿੰਡਾ ਵਿਖੇ ਜ਼ੋਨਲ ਰੈਲੀ ਵਿੱਚ ਸਰਕਾਰ ਵੱਲੋ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨਾ ਮੰਨਣ ਤੇ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਵੋਟਾਂ ਨਾ ਦੇਣ ਦਾ ਐਲਾਨ ਕਰ ਦਿੱਤਾ ਹੈ। ਇਥੇ ਇਕੱਤਰ ਹੋਏ ਛੇ ਜ਼ਿਲਿ੍ਹਆਂ ੰਲਾਜ਼ਮ, ਪੈਨਸ਼ਨਰ ਆਦਿ ਨੇ ਆਪਣਾ ਰੋਸ ਪ੍ਰਦਰਸ਼ਨ ਜਤਾਇਆ ਅਤੇ ਤਿੱਖੇ ਹਮਲੇ ਕਾਂਗਰਸ ਸਰਕਾਰ ‘ਤੇ ਕੀਤੇ। ਰੈਲੀ ਵਿੱਚ ਫਰੰਟ ਦੇ ਕਨਵੀਨਰ ਮੇਘ ਸਿੰਘ ਸਿੱਧੂ, ਸੁਖਚੈਨ ਸਿੰਘ ਖਹਿਰਾ, ਸਤੀਸ਼ ਰਾਣਾ, ਠਾਕੁਰ ਸਿੰਘ, ਚੰਡੀਗੜ੍ਹ ਦੇ ਡਾਇਰੈਕਟੋਰੇਟਜ਼ ਤੋਂ ਸੈਮੂਅਲ ਮਸੀਹ, ਜਗਦੀਸ਼ ਚਾਹਲ ਸੂਬਾ ਜਨਰਲ ਸਕੱਤਰ (ਸੱਜਣ ਗਰੁੱਪ) ਵੱਲੋਂ ਸਿੱਧੇ ਤੌਰ ਤੇ ਵਿੱਤ ਮੰਤਰੀ ਨੂੰ ਆਉਣ ਵਾਲੀਆਂ ਚੋਣਾਂ ਵਿਚ ਸਬਕ ਸਿਖਾਉਣ ਦੀਆਂ ਚੇਤਾਵਨੀਆਂ ਦੇ ਦਿੱਤੀਆਂ ਹਨ। ਆਗੂਆ ਨੇ ਕਿਹਾ ਕਿ ਕਾਗਰਸ ਸਰਕਾਰ ਨੇ ਈਸਟ ਇੰਡੀਆਂ ਕੰਪਨੀ ਦੀ ਤਰਜ਼ ‘ਤੇ ਮੁਲਾਜ਼ਮਾਂ ਦੀ ਕੱਚੀ ਭਰਤੀ ਕਰਕੇ ਨੌਜਵਾਨਾਂ ਦਾ ਸ਼ੋਸ਼ਣ ਕਰ ਰਹੀ ਹੈ ਅਤੇ ਨਕੰਮੀ ਕਾਂਗਰਸ ਸਰਕਾਰ ਵੱਲੋ ਪੰਜਾਬ ਦੀ ਅਵਾਮ ਨੂੰ ਸਰਕਾਰੀ ਇੱਕ ਲੱਖ ਨੌਕਰੀਆਂ ਦਾ ਝਾਂਸਾ ਦੇ ਕੇ ਦਰਜਨਾਂ ਹੀ ਵਿਭਾਗਾਂ ਦੀਆਂ ਪੋਸਟਾਂ ਰੀਸਟਕਚਰਿੰਗ ਦੇ ਨਾਮ ਤੇ ਖਤਮ ਕਰ ਦਿੱਤੀਆਂ ਹਨ। ਇਸ ਰੈਲੀ ਵਿੱਚ ਕਿਸਾਨ ਜੱਥੇਬੰਦੀਆਂ ਵੱਲੋ ਵੀ ਮੁਲਾਜ਼ਮਾਂ ਦੀਆਂ ਮੰਗਾਂ ਦਾ ਸਮਰਥਨ ਕੀਤਾ ਗਿਆ। ਰੈਲੀ ਵਿੱਚ ਵਿਸੇ.ਸ਼ ਤੌਰ ‘ਤੇ ਬਲਦੇਵ ਸਿੰਘ ਸੰਦੋਹਾ ਜਿਲ੍ਹਾ ਪ੍ਰਧਾਨ ਅਤੇ ਕੁਲਵੰਤ ਰਾਏ ਸ਼ਰਮਾਂ ਉਗਰਾਹਾਂ ਗਰੁੱਪ ਨੇ ਵੀ ਸਮੂਲੀਅਤ ਕੀਤੀ ਗਈ। ਇਸ ਮੌਕੇ ਖਹਿਰਾ ਨੇ ਦੱਸਿਆ ਕਿ ਮੁਲਾਜ਼ਮਾਂ ਅਤੇ ਪੈਨਸ਼ਨਰ ਹੁਣ ਬਠਿੰਡਾ ਤੱਕ ਹੀ ਸੀਮਤ ਨਹੀਂ ਹਨ, ਬਲਕਿ ਕਾਂਗਰਸ ਸਰਕਾਰ ਦੀਆਂ ਘਟੀਆਂ ਨੀਤੀਆਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਅਗਲੀਆਂ ਜੋਨਲ ਰੈਲੀ ਪਟਿਆਲਾ ਅਤੇ ਜਲੰਧਰ ਵਿਖੇ ਵੀ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਪੀ.ਐਸ.ਐਮ.ਐਸ.ਯੂ. ਦੇ ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ, ਸੂਬਾ ਜਨਰਲ ਸਕੱਤਰ ਮਨਦੀਪ ਸਿੰਘ ਸਿੱਧੂ, ਸੂਬਾ ਮੁੱਖ ਬੁਲਾਰਾ ਗੁਰਨਾਮ ਸਿੰਘ ਵਿਰਕ, ਤਰਸੇਮ ਭੱਠਲ, ਮਨੋਹਰ ਲਾਲ ਸੀਨੀਅਰ ਮੀਤ ਪ੍ਰਧਾਨ, ਅਮਰੀਕ ਸਿੰਘ ਸੰਧੂ ਮੁੱਖ ਜੱਥੇਬੰਦੀ ਸਕੱਤਰ ਵੱਲੋਂ ਖੁੱਲੇ ਸ਼ਬਦਾਂ ਵਿੱਚ ਸਰਕਾਰ ਨੂੰ ਇਹ ਵੀ ਚੇਤਾਵਨੀ ਦੇ ਦਿੱਤੀ ਕਿ ਜੇਕਰ ਸਰਕਾਰ ਨੇ ਇਹੀ ਅੜੀਅਲ ਰਵੱਈਆ ਰੱਖਿਆ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਤੰਤਰ ਪੂਰੀ ਤਰਾਂ੍ਹ ਜਾਮ ਕਰ ਦਿੱਤਾ ਜਾਵੇਗਾ। ਇੱਥੇ ਹੀ ਬੱਸ ਨਹੀਂ ਬਲਕਿ ਜਸਵੰਤ ਸਿੰਘ ਮੌਜੋ ਦੀ ਪ੍ਰਧਾਨਗੀ ਹੇਠ ਜਿਲ੍ਹਾ ਮਾਨਸਾ ਦੇ ਡੀ.ਸੀ. ਦਫਤਰ ਦੇ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਕੀਤੀ। ਰੈਲੀ ਵਿੱਚ ਵੱਖ-ਵੱਖ ਜਥਬੰਦੀਆਂ ਦੇ ਆਗੂ ਸਹਿਬਾਨ ਜਸਦੀਪ ਸਿੰਘ ਚਾਹਲ ਮੀਤ ਪ੍ਰਧਾਨ ਪੀ.ਐਸ.ਐਮ.ਐਸ.ਯੂ. ਪਿੱਪਲ ਸਿੰਘ ਜੋਨਲ ਸਕੱਤਰ, ਸੁਰਜੀਤ ਸਿੰਘ ਜਿਲ੍ਹਾ ਜਨਰਲ ਸਕੱਤਰ ਪੀ.ਐਸ.ਐਮ.ਐਸ.ਯੂ. ਰਵਿੰਦਰ ਪਾਲ ਸਿੰਘ, ਮਾਨਸਾ, ਖੁਸ਼ਕਰਨਜੀਤ ਸਿੰਘ ਸ਼੍ਰੀ ਮੁਕਤਸਰ ਸਾਹਿਬ, ਦੀਦਾਰ ਸਿੰਘ ਬਰਾੜ ਸੂਬਾ ਪ੍ਰਧਾਨ ਭੂਮੀ ਰੱਖਿਆ ਵਿਭਾਗ, ਗੁਰਪ੍ਰਰੀਤ ਸਿੰਘ ਬਰਾੜ ਸੂਬਾ ਪ੍ਰਧਾਨ ਸਹਿਕਾਰਤਾ ਵਿਭਾਗ, ਅਮਰੀਕ ਸਿੰਘ ਪੂਨੀਆ ਸੂਬਾ ਪ੍ਰਧਾਨ ਸਮਾਜਿਕ ਸੁਰੱਖਿਆ ਵਿਭਾਗ, ਹਰਗੋਬਿੰਦ ਕੌਰ ਕੌਮੀ ਪ੍ਰਧਾਨ ਆਗਣਵਾੜੀ ਯੂਨੀਅਨ ਪੰਜਾਬ, ਰਣਜੀਤ ਸਿੰਘ ਰਾਣਵਾਂ, ਮੱਖਣ ਸਿੰਘ ਫਡਰੇਸ਼ਨ ਆਗੂ, ਪੋ੍ਰੇਮ ਚਾਵਲਾ ਆਗੂ ਟੀਚਰ ਯੂਨੀਅਨ, ਜਜਿੰਦਰ ਸਿੰਘ ਚੰਡੀਗੜ੍ਹ ਤੋ, ਕਿਸੋਰ ਚੰਦ ਗਾਜ ਪੰਜਾਬ ਫੈਡਰੇਸ਼ਨ (ਰਾਣਾ ਗਰੁੱਪ), ਮਨਜੀਤ ਸਿੰਘ ਪੰਜੂ ਜਿਲ੍ਹਾ ਪ੍ਰਧਾਨ ਦੀ ਕਲਾਸ ਫੋਰ ਯੂਨੀਅਨ ਬਠਿੰਡਾ, ਦਰਸਨ ਸਿੰਘ ਮੌੜ ਜਿਲ੍ਹਾ ਪ੍ਰਧਾਨ ਪੈਨਸਨਰ ਅੋਸੋਸੀਏਸਨ, ਅਮਰਦੀਪ ਕੌਰ, ਗੁਰਸੇਵਕ ਸਿੰਘ ਸੰਧੂ ਪ੍ਰਧਾਨ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਇੰਮਪਲਾਈਜ ਬਠਿੰਡਾ, ਰਣਜੀਤ ਸਿੰਘ ਪੰਜਾਬ ਪੈਨਸਨਰ ਅੋਸੋੋਸੀਏਸਨ, ਨਾਇਬ ਸਿੰਘ ਮੀਤ ਪ੍ਰਧਾਨ ਪੈਨਸਨਰ ਅੋਸੋਸੀਏਸਨ ਬਠਿੰਡਾ, ਗੁਰਦੀਪ ਸਿੰਘ ਪ੍ਰਧਾਨ ਅਤੇ ਅਮਰਜੀਤ ਸਿੰਘ ਜਨਰਲ ਸਕੱਤਰ ਪੰਜਾਬ ਹੋਮਗਾਰਡ, ਜਤਿੰਦਰ ਕ੍ਰਿਸਨ ਪੈਨਸਨਰ ਅੋਸੋਸੀਏਸਨ ਪੀ.ਸੀ.ਪੀ.ਐਲ, ਮਹਿੰਦਰ ਪਾਲ ਸਿੰਘ ਪੀ.ਸੀ.ਪੀ.ਸੀ.ਐਲ, ਮੱਖਣ ਸਿੰਘ ਖਣਗਵਾਲ, ਬਲਦੇਵ ਸਿੰਘ ਜਿਲ੍ਹਾ ਪ੍ਰਧਾਨ ਜਲ ਸਰੋਤ ਵਿਭਾਗ ਬਠਿੰਡਾ, ਕੈਲਾਸ਼ ਸ਼ਰਮਾਂ ਨਗਰ ਨਿਗਮ ਬਠਿੰਡਾ, ਭੋਲਾ ਸਿੰਘ ਬਰਾੜ, ਸੂਬਾ ਜਨਰਲ ਸਕੱਤਰ ਲੋਕਲ ਬਾਡੀ ਵਿਭਾਗ ਪੰਜਾਬ, ਆਦਿ ਹਾਜਰ ਸਨ। ਰਾਜਵੀਰ ਸਿੰਘ ਮਾਨ ਜਿਲ੍ਹਾ ਪ੍ਰਧਾਨ ਪੀ.ਐਸ.ਐਮ.ਐਸ.ਯੂ. ਨੇ ਆਪਣੇ ਬਿਆਨ ਵਿੱਚ ਪੰਜਾਬ ਸਰਕਾਾਰ ਦੀ ਵਾਹਦਾ ਖਿਲਾਫੀ ਦੀ ਨਿੰਦਿਆ ਕਰਦਿਆਂ ਕਿਹਾ ਕਿ ਤਨਖਾਹ ਕਮਿਸ਼ਨ, ਡੀ.ਏ. ਦੀਆਂ ਕਿਸ਼ਤਾਂ ਸਮੇਤ ਏਰੀਅਰ, ਪੁਰਾਣੀ ਪੈਨਸ਼ਨ ਬਾਹਲੀ, ਜਜੀਆ ਟੈਕਸ, ਪਰਖਕਾਲ ਸਮਾਂ ਘਟਾਉਣਾ ਅਤੇ ਇਸ ਦੌਰਾਨ ਪੂਰੀ ਤਨਖਾਹ ਦੇਣਾ, ਕੱਚੇ ਮੁਲਾਜ਼ਮ ਪੱਕੇ ਕਰਨ ਸਬੰਧੀ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ, ਦਰਜਨਾ ਵਿਭਾਗਾਂ ਦੀ ਤਾਨਾਸ਼ਾਹ ਤਰੀਕੇ ਨਾਲ ਕੀਤੀ ਰੀਸਟਕਚਰਿੰਗ ਨੂੰ ਰੀਵਿਓ ਕਰਨਾ, ਨਵੀਂ ਭਰਤੀ ਤੇ ਲਾਗੂ ਕੇਂਦਰੀ ਤਨਖਾਹ ਸਕੇਲ ਤੁਰੰਤ ਵਾਪਿਸ ਲਏ ਜਾਣ ਅਤੇ ਇਸ ਤੋ ਇਲਾਵਾ ਆਗੂਆ ਵੱਲੋ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਨੇ ਮੁਲਾਜ਼ਮਾ ਅਤੇ ਪੈਨਸ਼ਨਰਾਂ ਨਾਲ ਹਮੇਸ਼ਾਂ ਧੋਖਾ ਹੀ ਕੀਤਾ ਹੈ, ਜਿਵੇਂ ਕਿ ਆਖਰੀ ਮੀਟਿੰਗ 7-10-2020 ਨੂੰ ਕੀਤੀ ਸ. ਉਸ ਮੀਟਿੰਗ ਦੋਰਾਨ ਵੀ ਮਨਪ੍ਰਰੀਤ ਸਿੰਘ ਬਾਦਲ ਵਿੱਤ ਮੰਤਰੀ ਵੱਲੋ 6ਵੇੇ. ਤਨਖਾਹ ਕਮਿਸਨ ਦੀ ਰਿਪੋਰਟ 31-12-2020 ਤੱਕ ਹਰ ਹਾਲਤ ਵਿੱਚ ਲਾਗੂ ਕਰਨ ਦਾ ਭਰੋਸਾ ਦਿੱਤਾ ਸੀ,ਅਤੇ ਡੀ.ਏ ਦੀ ਕਿਸਤ ਜੀ.ਐਸ.ਟੀ ਦੀ ਕੇਂਦਰ ਤੋ ਕਿਸਤ ਮਿਲਣ ਉਪਰੰਤ ਜਾਰੀ ਕਰਨ ਦਾ ਭਰੋੋਸਾ ਦਿੱਤਾ ਗਿਆ ਸ. ,ਕੇਂਦਰ ਤੋ ਕਿਸਤ ਮਿਲਣ ਉ?ਪਰੰਤ ਵੀ ਡੀ.ਏ ਜਾਰੀ ਨਹੀਂ ਕੀਤਾ ਗਿਆ, ਸਗੌਂ ਵਿੱਤ ਮੰਤਰੀ ਨੇ ਪੱਤਰ ਜਾਰੀ ਕਰਕੇ ਪੇ ਕਮਿਸਨ ਨੂੰ ਰਬੜ ਦੀ ਤਰਾਂ ਵਧਾਉਦੇ ਹੋਏ ਜੁਲਾਈ 2021 ਤੱਕ ਕਰ ਦਿੱਤਾ ਗਿਆ ਹੈ।ਜਿਸ ਨਾਲ ਪੇਨਸ਼ਨਰ ਅਤੇ ਮੁਲਾਜਮ ਵਰਗ ਵਿੱਚ ਨਿਰਾਸਾ ਤੇ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ।

Related posts

ਕੀ ਕੋਰੋਨਾ ਦੀ ਚੇਨ ਤੋੜਨ ਲਈ ਪੂਰੇ ਦੇਸ਼ ‘ਚ ਲੱਗੇਗਾ ਲਾਕਡਾਊਨ? ਜਾਣੋ ਕੇਂਦਰ ਸਰਕਾਰ ਨੇ ਕੀ ਦਿੱਤਾ ਜਵਾਬ

On Punjab

ਸਾਊਦੀ ਅਰਬ ‘ਚ ਔਰਤਾਂ ਦੀ ਆਜ਼ਾਦੀ ਲਈ ਵੱਡਾ ਕਦਮ, ਧਾਰਮਿਕ ਸੰਸਥਾਵਾਂ ‘ਚ ਤਾਇਨਾਤ ਹੋਣਗੀਆਂ 10 ਔਰਤਾਂ

On Punjab

ਰਾਮ ਮੰਦਰ ‘ਤੇ ਪਾਕਿਸਤਾਨ ਦਾ ਵੱਡਾ ਦਾਅਵਾ, ਮੰਤਰੀ ਬੋਲੇ ਭਾਰਤ ਹੁਣ ਸ਼੍ਰੀਰਾਮ ਦੇ ਹਿੰਦੂਤਵ ‘ਚ ਤਬਦੀਲ

On Punjab