36.63 F
New York, US
February 23, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

’ਮਹਾਂਕੁੰਭ ‘ਮ੍ਰਿਤਯੂ ਕੁੰਭ’ ਵਿਚ ਤਬਦੀਲ ਹੋਇਆ: ਮਮਤਾ ਬੈਨਰਜੀ

ਕੋਲਕਾਤਾ-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ Mamata Banerjee ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਹਾਲ ਹੀ ਵਿੱਚ ਹੋਈਆਂ ਭਗਦੜ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਮਹਾਂਕੁੰਭ ​​‘ਮ੍ਰਿਤਯੂ ਕੁੰਭ’ ਵਿੱਚ ਬਦਲ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਧਾਰਮਿਕ ਆਸਥਾ ਦੇ ਇਸ ਵਿਸ਼ਾਲ ਇਕੱਠ ਦੌਰਾਨ ਭਗਦੜ ਕਰਕੇ ਮਰਨ ਵਾਲਿਆਂ ਦੀ ਅਸਲ ਗਿਣਤੀ ਨੂੰ ਦਬਾ ਦਿੱਤਾ ਗਿਆ ਹੈ।

ਚੇਤੇ ਰਹੇ ਕਿ ਪਿਛਲੇ ਮਹੀਨੇ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਭਗਦੜ ਵਿੱਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਸੀ ਅਤੇ 60 ਜ਼ਖਮੀ ਹੋ ਗਏ ਸਨ ਜਦੋਂ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਪਿਛਲੇ ਦਿਨੀਂ ਮਚੀ ਭਗਦੜ ਵਿੱਚ 18 ਲੋਕਾਂ ਦੀ ਜਾਨ ਜਾਂਦੀ ਰਹੀ ਸੀ।

ਬੈਨਰਜੀ ਨੇ ਬੰਗਾਲ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ, ‘‘ਮਹਾਂਕੁੰਭ ‘ਮ੍ਰਿਤਯੂ ਕੁੰਭ’ ਵਿਚ ਬਦਲ ਗਿਆ ਹੈ। ਉਨ੍ਹਾਂ (ਭਾਜਪਾ ਸਰਕਾਰ) ਨੇ ਗਿਣਤੀ ਘਟਾਉਣ ਲਈ ਸੈਂਕੜੇ ਲਾਸ਼ਾਂ ਲੁਕਾਈਆਂ ਹਨ।’’

ਉਨ੍ਹਾਂ ਭਗਵਾ ਪਾਰਟੀ ਦੇ ਵਿਧਾਇਕਾਂ ਨੂੰ ਨਿਸ਼ਾਨਾ ਬਣਾਉਂਦਿਆਂ ਦਾਅਵਾ ਕੀਤਾ ਕਿ, ‘‘ਭਾਜਪਾ ਵਿਧਾਇਕ ਮੇਰਾ ਸਾਹਮਣਾ ਕਰਨ ਤੋਂ ਡਰਦੇ ਹਨ ਅਤੇ ਇਸੇ ਲਈ ਜਦੋਂ ਵੀ ਮੈਂ ਬੋਲਦੀ ਹਾਂ ਤਾਂ ਉਹ ਸਦਨ ਦਾ ਬਾਈਕਾਟ ਕਰਦੇ ਹਨ।’’

ਬੈਨਰਜੀ ਨੇ ਮੁਸਲਿਮ ਲੀਗ ਨਾਲ ਆਪਣੇ ਆਪ ਨੂੰ ਜੋੜਨ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਅਜਿਹੀਆਂ ਟਿੱਪਣੀਆਂ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ, ‘‘ਮੇਰੇ ਉੱਤੇ ਮੁਸਲਿਮ ਲੀਗ ਦੀ ਮੈਂਬਰ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਮੈਂ ਇਨ੍ਹਾਂ ਬੇਬੁਨਿਆਦ ਦੋਸ਼ਾਂ ਦੀ ਸਖ਼ਤ ਨਿੰਦਾ ਕਰਦੀ ਹਾਂ।’’

ਮੁੱਖ ਮੰਤਰੀ ਨੇ ਧਰਮ ਨਿਰਪੱਖਤਾ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ ਕਿਹਾ, ‘‘ਮੈਂ ਧਰਮ ਨਿਰਪੱਖਤਾ, ਸਹਿ-ਹੋਂਦ ਅਤੇ ਸਾਰੇ ਭਾਈਚਾਰਿਆਂ ਦੇ ਵਿਕਾਸ ਵਿੱਚ ਵਿਸ਼ਵਾਸ ਰੱਖਦੀ ਹਾਂ।”

ਬੰਗਲਾਦੇਸ਼ੀ ਕੱਟੜਪੰਥੀਆਂ ਨਾਲ ਸਬੰਧਾਂ ਦੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਬੈਨਰਜੀ ਨੇ ਭਾਜਪਾ ਨੂੰ ਸਬੂਤ ਦੇਣ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ, ‘‘ਜੇ ਭਾਜਪਾ ਇਹ ਸਾਬਤ ਕਰ ਦਿੰਦੀ ਹੈ ਕਿ ਮੇਰਾ ਬੰਗਲਾਦੇਸ਼ ਦੇ ਦਹਿਸ਼ਤਗਰਦਾਂ ਜਾਂ ਕੱਟੜਪੰਥੀਆਂ ਨਾਲ ਕੋਈ ਸਬੰਧ ਹੈ, ਤਾਂ ਮੈਂ ਅਸਤੀਫਾ ਦੇ ਦੇਵਾਂਗੀ।”

ਬੈਨਰਜੀ ਨੇ ਗੁਆਂਢੀ ਬੰਗਲਾਦੇਸ਼ ਵਿੱਚ ਅਸ਼ਾਂਤੀ ਦੇ ਬਾਵਜੂਦ ਬੰਗਾਲ ਵਿੱਚ ਸ਼ਾਂਤੀ ਬਣਾਈ ਰੱਖਣ ਦਾ ਸਿਹਰਾ ਆਪਣੀ ਸਰਕਾਰ ਸਿਰ ਬੰਨ੍ਹਿਆ। ਉਨ੍ਹਾਂ ਕਿਹਾ, ‘‘ਬੰਗਲਾਦੇਸ਼ ਵਿੱਚ ਗੜਬੜ ਦੇ ਬਾਵਜੂਦ ਬੰਗਾਲ ਵਿੱਚ ਸ਼ਾਂਤੀ ਅਤੇ ਸਦਭਾਵਨਾ ਦਾ ਬਣੇ ਰਹਿਣਾ ਸਾਡੀ ਸਰਕਾਰ ਕਰਕੇ ਹੀ ਸੰਭਵ ਹੋਇਆ ਹੈ।

Related posts

ਕਬੱਡੀ ਕੱਪ ਜਟਾਣਾ

Pritpal Kaur

ਪੁਲਵਾਮਾ ਹਮਲੇ ਮਗਰੋਂ ਦੇਸ਼ ‘ਚ ਕਸ਼ਮੀਰੀ ਵਿਦਿਆਰਥੀ ਨਿਸ਼ਾਨ ‘ਤੇ, ਕੈਪਟਨ ਨੇ ਜਾਰੀ ਕੀਤੇ ਖਾਸ ਨਿਰਦੇਸ਼

Pritpal Kaur

ਕੌਣ ਹੈ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ Bernard Arnault, ਜਿਸ ਨੇ Elon Musk ਨੂੰ ਛੱਡਿਆ ਪਿੱਛੇ

On Punjab