42.64 F
New York, US
February 4, 2025
PreetNama
ਸਮਾਜ/Social

ਮਹਾਂਰਾਸ਼ਟਰ ਮਾਮਲਾ: ਸੁਪਰੀਮ ਕੋਰਟ ਕੱਲ੍ਹ ਸਵੇਰੇ 10.30 ਵਜੇ ਸੁਣਾਏਗਾ ਫੈਸਲਾ

SC reserves order for Tuesday ਮਹਾਂਰਾਸ਼ਟਰ ਵਿੱਚ ਨਵੀਂ ਬਣੀ ਸਰਕਾਰ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਤਕਰਾਰ ਜਾਰੀ ਹੈ । ਮਹਾਂਰਾਸ਼ਟਰ ਵਿੱਚ ਸ਼ਨੀਵਾਰ ਸਵੇਰੇ ਭਾਰਤੀ ਸਿਆਸਤ ਦਾ ਸਭ ਤੋਂ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਸੀ, ਜਿੱਥੇ ਭਾਜਪਾ ਨੇ NCP ਨਾਲ ਮਿਲ ਕੇ ਸਰਕਾਰ ਬਣਾ ਲਈ। ਇਸ ਮਾਮਲੇ ‘ਤੇ ਐਤਵਾਰ ਯਾਨੀ ਕਿ ਅੱਜ ਜਸਟਿਸ ਐੱਨ.ਵੀ. ਰਮਨਾ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਸੰਜੀਵ ਖੰਨਾ ਦੀ ਬੈਂਚ ਵੱਲੋਂ ਸੁਣਵਾਈ ਕੀਤੀ ਗਈ । ਇਸ ਮਾਮਲੇ ਵਿੱਚ ਸ਼ਿਵ ਸੈਨਾ-ਕਾਂਗਰਸ ਅਤੇ NCP ਵਲੋਂ ਪੇਸ਼ ਹੋਏ ਵਕੀਲ ਕਪਿਲ ਸਿੱਬਲ ਅਤੇ ਅਭਿਸ਼ੇਕ ਮਨੂੰ ਸਿੰਘਵੀ ਵੱਲੋਂ ਜਲਦ ਬਹੁਮਤ ਪਰੀਖਣ ਦੀ ਮੰਗ ਕੀਤੀ ਗਈ ਹੈ । ਉਥੇ ਹੀ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਭਾਜਪਾ ਵਲੋਂ ਆਪਣੀਆਂ ਦਲੀਲਾਂ ਰੱਖੀਆਂ ਗਈਆਂ ।

ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਅਜੀਤ ਪਵਾਰ ਵੱਲੋਂ ਗਵਰਨਰ ਨੂੰ ਦਿੱਤੇ ਪੱਤਰ ‘ਚ 54 ਵਿਧਾਇਕਾਂ ਦੇ ਦਸਤਖ਼ਤ ਸੀ। ਫਲੋਰ ਟੈਸਟ ਸਭ ਤੋਂ ਬਿਹਤਰ ਹਨ, ਪਰ ਕੋਈ ਪਾਰਟੀ ਇਹ ਨਹੀਂ ਕਹਿ ਸਕਦੀ ਕਿ ਇਹ 24 ਘੰਟੇ ‘ਚ ਹੀ ਹੋਵੇ। ਜਸਟਿਸ ਐਨਵੀ ਰਮਨਾ, ਜਸਟਿਸ ਅਸੋਕ ਭੂਸ਼ਨ ਤੇ ਜਸਟਿਸ ਸੰਜੀਵ ਖੰਨਾ ਦੀ ਬੈਂਚ ਮਾਮਲੇ ਦੀ ਸੁਵਾਈ ਕਰ ਰਹੀ ਹੈ। ਜੱਜ ਸੰਜੀਵ ਖੰਨਾ ‘ਚ ਪੁਰਾਣੇ ਫੈਸਲਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਜਿਹੇ ਮਾਮਲਿਆਂ ‘ਚ ਫਲੋਰ ਟੈਸਟ 24 ਘੰਟਿਆਂ ‘ਚ ਹੋਇਆ ਹੈ। ਕੁਝ ਮਾਮਲਿਆਂ ‘ਚ ਫਲੋਰ ਟੈਸਟ ਲਈ 48 ਘੰਟੇ ਦਿੱਤੇ ਗਏ।

Related posts

ਡੌਨਾਲਡ ਟਰੰਪ ਦੀ ਕੋਰੋਨਾ ਰਿਪੋਰਟ ਨੈਗੇਟਿਵ, ਬਿਨਾਂ ਮਾਸਕ ਜਨਤਕ ਰੈਲੀ ‘ਚ ਪਹੁੰਚੇ

On Punjab

Mikey Hothi : ਮਿਕੀ ਹੋਠੀ ਨੇ ਕੈਲੀਫੋਰਨੀਆ ‘ਚ ਰਚਿਆ ਇਤਿਹਾਸ, ਸ਼ਹਿਰ ਦੇ ਪਹਿਲੇ ਸਿੱਖ ਮੇਅਰ ਬਣੇ

On Punjab

ਅਫਗਾਨਿਸਤਾਨ ਦੇ ਕਈ ਇਲਾਕਿਆਂ ‘ਚ ਵਿਸਫੋਟ, 20 ਦੀ ਮੌਤ; 34 ਜ਼ਖ਼ਮੀ

On Punjab