ਪ੍ਰਯਾਗਰਾਜ-ਇੱਥੋਂ ਦੇ ਮਹਾਕੁੰਭ ਮੇਲਾ ਖੇਤਰ ਦੇ ਸੈਕਟਰ 8 ਦੇ ਇੱਕ ਖਾਲੀ ਟੈਂਟ ਵਿੱਚ ਅੱਜ ਅੱਗ ਲੱਗ ਗਈ ਜਿਸ ਕਾਰਨ ਦੋ ਤੰਬੂ ਸੜ ਗਏ। ਇਸ ਮੌਕੇ ਅੱਗ ਬੁਝਾਊ ਗੱਡੀਆਂ ਪੁੱਜੀਆਂ ਤੇ ਅੱਗ ’ਤੇ ਕਾਬੂ ਪਾ ਲਿਆ ਗਿਆ। ਦੱਸਣਾ ਬਣਦਾ ਹੈ ਕਿ 15 ਫਰਵਰੀ ਨੂੰ ਸੈਕਟਰ 19 ਦੇ ਮਹਾਕੁੰਭ ਮੇਲਾ ਖੇਤਰ ਵਿਚ ਅੱਗ ਲੱਗ ਗਈ ਸੀ। ਇਹ ਘਟਨਾ ਸ਼ਾਮ ਵੇਲੇ ਵਾਪਰੀ, ਜਿਸ ਵਿੱਚ ਟੈਂਟ, ਕੰਬਲ ਅਤੇ ਅਨਾਜ ਸਮੇਤ ਸਟੋਰ ਕੀਤੀਆਂ ਚੀਜ਼ਾਂ ਨੁਕਸਾਨੀਆਂ ਗਈਆਂ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਦੱਸਣਾ ਬਣਦਾ ਹੈ ਕਿ ਮਹਾਕੁੰਭ ਵਿਚ ਪਿਛਲੇ ਇਕ ਮਹੀਨੇ ਵਿਚ ਪੰਜ ਵਾਰ ਅੱਗ ਲੱਗੀ ਹੈ। ਇਸ ਤੋਂ ਪਹਿਲਾਂ 19 ਜਨਵਰੀ, 30 ਜਨਵਰੀ, 7 ਫਰਵਰੀ ਤੇ 15 ਫਰਵਰੀ ਨੂੰ ਅੱਗ ਲੱਗੀ ਸੀ।