ਭਾਰਤ ਦੇ ਰਾਸ਼ਟਰ ਪਿਤਾ ਦੇ ਰੂਪ ਵਿਚ ਜਾਣੇ ਜਾਂਦੇ ਮਹਾਤਮਾ ਗਾਂਧੀ ਜੀ ਭਾਵੇਂ ਹੀ ਇਸ ਦੁਨੀਆ ਵਿਚ ਨਹੀਂ ਹਨ ਪਰ ਉਨ੍ਹਾਂ ਦੇ ਵਿਚਾਰ ਅੱਜ ਵੀ ਜ਼ਿੰਦਾ ਹਨ। ਉਥੇ ਇਨ੍ਹਾਂ ਵਿਚਾਰਾਂ ਨੂੰ ਸੰਨ ਲਾਉਂਦੇ ਹੋਏ ਉਨ੍ਹਾਂ ਦੀ ਪੜਪੋਤੀ ਨੇ ਅਜਿਹਾ ਕੰਮ ਕੀਤਾ ਹੈ ਜਿਸ ਨੂੰ ਜਾਨਣ ਤੋਂ ਬਾਅਦ ਵੀ ਕੋਈ ਯਕੀਨ ਨਾ ਕਰ ਸਕੇ। ਦਰਅਸਲ 56 ਸਾਲ ਦੀ ਆਸ਼ੀਸ਼ ਲਤਾ ਰਾਮਗੋਬਿਨ ਨੂੰ ਫਰਜ਼ੀਵਾੜੇ ਦੇ ਦੋਸ਼ ਵਿਚ ਜੇਲ੍ਹ ਭੇਜ ਦਿੱਤਾ ਗਿਆ ਹੈ। ਉਸ ਉਪਰ 60 ਲੱਖ ਰੁਪਏ ਦੀ ਧੋਖਾਧੜੀ ਅਤੇ ਜਾਲਸਾਜ਼ੀ ਦੇ ਦੋਸ਼ ਹਨ। ਇਸ ਸਬੰਧ ਵਿਚ ਉਸ ਨੂੰ ਸੱਤ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।
ਜ਼ਿਕਰਯੋਗ ਹੈ ਕਿ ਦੱਖਣੀ ਅਫ਼ਰੀਕਾ ਵਿਚ ਰਹਿ ਰਹੀ ਮਹਾਤਮਾ ਗਾਂਧੀ ਦੀ ਪੜਪੋਤੀ ਆਸ਼ੀਸ਼ ਲਤਾ ਰਾਮਗੋਬਿਨ ਨੇ ਖੁਦ ਨੂੰ ਕਾਰੋਬਾਰੀ ਦੱਸ ਕੇ ਸਥਾਨਕ ਕਾਰੋਬਾਰੀ ਤੋਂ ਧੋਖੇ ਨਾਲ 62 ਲੱਖ ਰੁਪਏ ਹੜਪ ਲਏ। ਇਸ ਧੋਖਾਧੜੀ ਤੋਂ ਪੀੜਤ ਹੋਏ ਐਸਆਰ ਮਹਾਰਾਜ ਨੇ ਦੱਸਿਆ ਕਿ ਲਤਾ ਉਸ ਨੂੰ ਮੁਨਾਫ਼ਾ ਦੇਣ ਦਾ ਲਾਲਚ ਦੇ ਕੇ ਉਸ ਕੋਲੋਂ ਪੈਸੇ ਲੈ ਗਈ। ਮਹਾਰਾਜ ਨੇ ਲਤਾ ਨੂੰ ਇਕ ਕਨਸਾਈਨਮੈਂਟ ਦੇ ਇਮਪੋਰਟ ਅਤੇ ਕਸਟਮ ਕਲੀਅਰ ਕਰਨ ਲਈ 60 ਲੱਖ ਰੁਪਏ ਦਿੱਤੇ ਸਨ ਅਤੇ ਲਤਾ ਨੇ ਵਾਅਦਾ ਕੀਤਾ ਸੀ ਕਿ ਉਹ ਇਸ ਮੁਨਾਫੇੇ ਦਾ ਹਿੱਸਾ ਐਸਆਰ ਮਹਾਰਾਜ ਨੂੰ ਦੇਵੇਗੀ ਜਦਕਿ ਅਜਿਹਾ ਕੋਈ ਕਨਸਾਈਨਮੈਂਟ ਹੈ ਹੀ ਨਹੀਂ ਸੀ।
ਇਸ ਧੋਖਾਧਡ਼ੀ ਲਈ ਮਹਾਰਾਜ ਨੇ ਲਤਾ ’ਤੇ ਦੋਸ਼ ਲਾ ਦਿੱਤਾ ਅਤੇ ਡਰਬਨ ਦੀ ਇਕ ਅਦਾਲਤ ਨੇ ਲਤਾ ਨੂੰ 60 ਲੱਖ ਰੁਪਏ ਦੀ ਧੋਖਾਧਡ਼ੀ ਅਤੇ ਜਾਲਸਾਜ਼ੀ ਵਿਚ ਸੱਤ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾ ਦਿੱਤੀ। ਸੋਮਵਾਰ ਨੂੰ ਹੋਈ ਸੁਣਵਾਈ ਦੌਰਾਨ ਕੋਰਟ ਨੇ ਦੱਸਿਆ ਕਿ ਲਤਾ ਰਾਮਗੋਬਿਨ ਨੇ ਨਿਊ ਅਫਰੀਕਾ ਅਲਾਇੰਸ ਫੁਟਵੀਅਰ ਡਿਸਟਰੀਬਿਊਟਰਜ਼ ਦੇ ਡਾਇਰੈਕਟਰ ਮਹਾਰਾਜ ਨਾਲ ਅਗਸਤ 2015 ਵਿਚ ਮੁਲਾਕਾਤ ਕੀਤੀ ਸੀ। ਦੱਸ ਦੇਈਏ ਕਿ ਲਤਾ ਮਸ਼ਹੂਰ ਮਨੁੱਖੀ ਅਧਿਕਾਰ ਇਲਾ ਗਾਂਧੀ ਅਤੇ ਦਿੱਗਜ ਮੇਵਾ ਰਾਮਗੋਬਿੰਦ ਦੀ ਬੇਟੀ ਹੈ।