32.97 F
New York, US
February 23, 2025
PreetNama
ਸਮਾਜ/Social

ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਤੋੜਨ ਵਾਲੇ ਕੱਟੜਪੰਥੀ ਸੰਗਠਨ ਟੀਐੱਲਪੀ ਦੇ ਸਖ਼ਸ਼ ਨੂੰ ਪਾਕਿਸਤਾਨ ਦੀ ਅਦਾਲਤ ਨੇ ਦਿੱਤੀ ਜ਼ਮਾਨਤ

 ਪਾਕਿਸਤਾਨ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਲਾਹੌਰ ਫੋਰਟ ’ਚ ਸਿੱਖ ਸ਼ਾਸਕ ਮਹਾਰਾਜ ਰਣਜੀਤ ਸਿੰਘ ਦੀ ਮੂਰਤੀ ਤੋੜਨ ਵਾਲੇ ਦੋਸ਼ੀ ਨੂੰ ਜ਼ਮਾਨਤ ਦੇ ਦਿੱਤੀ ਹੈ।

ਐਕਸਪ੍ਰੈੱਸ ਟ੍ਰਿਬਿਊਨਲ ਦੀ ਰਿਪੋਰਟ ਅਨੁਸਾਰ, ਦੋਸ਼ੀ ਰਿਜਵਾਨ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਪੁਲਿਸ ਨੇ ਜਾਂਚ ਪੂਰੀ ਕਰ ਲਈ ਹੈ ਅਤੇ ਉਸਦੇ ਕੋਲੋਂ ਹਥੌੜਾ ਵੀ ਬਰਾਮਦ ਕਰ ਲਿਆ ਹੈ। ਸਮਾ ਟੀਵੀ ਅਨੁਸਾਰ ਦੋਸ਼ੀ ਨੂੰ ਮੰਗਲਵਾਰ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਸੀ।

ਧਿਆਨ ਰਹੇ ਕਿ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ’ਤੇ 27 ਜੂਨ, 2019 ਨੂੰ ਉਨ੍ਹਾਂ ਦੀ ਕਾਂਸੇ ਦੀ ਪਰਤ ਵਾਲੀ ਨੌ ਫੁੱਟ ਉੱਚੀ ਮੂਰਤੀ ਲਾਹੌਰ ਦੇ ਕਿਲ੍ਹੇ ’ਚ ਸਥਾਪਿਤ ਕੀਤੀ ਗਈ ਸੀ। ਉਸਤੋਂ ਬਾਅਦ ਇਸਨੂੰ ਹਾਲ ਹੀ ’ਚ ਤੋੜਿਆ ਗਿਆ ਹੈ। ਭਾਰਤ ਸਰਕਾਰ ਨੇ ਵੀ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਮਨਜਿੰਦਰ ਸਿੰਘ ਸਿਰਸਾ ਨੇ ਵੀ ਇਸ ਘਟਨਾ ਲਈ ਪਾਕਿਸਤਾਨ ਦੇ ਕੱਟੜਪੰਥੀਆਂ ਦੀ ਸਖ਼ਤ ਅਲੋਚਨਾ ਕੀਤੀ ਹੈ।

ਘਟਨਾ ਦੀ ਡੀਐੱਸਜੀਐੱਮਸੀ ਦੇ ਮੁਖੀ ਨੇ ਕੀਤੀ ਨਿੰਦਾ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦੇ ਮੁਖੀ ਮਨਜਿੰਦਰ ਸਿੰਘ ਸਿਰਸਾ ਨੇ ਵੀ ਇਸ ਘਟਨਾ ਦੀ ਸਖ਼ਤ ਨਿੰਦਾ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਦੇ ਕੱਟੜਪੰਥੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਤੋੜ ਕੇ ਇਕ ਵਾਰ ਫਿਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

ਡੀਐੱਸਜੀਐੱਮਸੀ ਦੇ ਮੁਖੀ ਨੇ ਆਪਣੇ ਟਵਿੱਟਰ ਹੈਂਡਲ ’ਤੇ ਇਕ ਵੀਡੀਓ ਪੋਸਟ ਕਰਕੇ ਕਿਹਾ ਕਿ ਮੈਂ ਇਸ ਘਟਨਾ ਬਾਰੇ ਸੰਯੁਕਤ ਸਕੱਤਰ, ਵਿਦੇਸ਼ੀ ਮੰਤਰੀ (ਪੀਏਆਈ) ਜੇਪੀ ਸਿੰਘ ਨੂੰ ਜਾਣੂ ਕਰਵਾਇਆ ਹੈ। ਜਿਨ੍ਹਾਂ ਨੇ ਮੈਨੂੰ ਭਰੋਸਾ ਦਿਵਾਇਆ ਹੈ ਕਿ ਉਹ ਮਾਮਲੇ ਨੂੰ ਭਾਰਤ ’ਚ ਪਾਕਿਸਤਾਨ ਦੂਤਾਵਾਸ ਦੇ ਨਾਲ ਚੁੱਕਣਗੇ। ਨਾਲ ਹੀ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਾਰਵਾਈ ਕਰਨ ਲਈ ਕਹਿਣਗੇ।

Related posts

ਅੰਜੂ ਤੋਂ ਬਾਅਦ ਪਿਆਰ ਖ਼ਾਤਰ ਚੀਨੀ ਔਰਤ ਪਹੁੰਚੀ ਪਾਕਿਸਤਾਨ, ਸਨੈਪਚੈਟ ਰਾਹੀਂ ਦੋਵਾਂ ਦਾ ਹੋਇਆ ਸੀ ਸੰਪਰਕ

On Punjab

ਕਿਥੇ ਦਰਦ ਛੁਪਾਵਾ ਮੈਂ 

Pritpal Kaur

ਕੈਲੀਫੋਰਨੀਆ ਦੇ ਜੰਗਲਾਂ ’ਚ ਅੱਗ; ਪੰਜ ਮੌਤਾਂ

On Punjab