ਨਵੀਂ ਦਿੱਲੀ: ਮਹਾਰਾਸ਼ਟਰ ਅਤੇ ਹਰਿਆਣਾ ‘ਚ ਵਿਧਾਨ ਸਭਾ ਚੋਣਾਂ 21 ਅਕਤੂਬਰ ਨੂੰ ਹੋਣਗੀਆਂ ਜਿਨ੍ਹਾਂ ਦੀ ਗਿਣਤੀ 24 ਅਕਰੂਬਰ ਨੂੰ ਹੋਵੇਗੀ। ਇਸ ਦੇ ਨਾਲ ਹੀ ਅੱਜ ਚੋਣਾਂ ਦੀ ਨਾਮਜਦਗੀ ਦਾ ਆਖਰੀ ਦਿਨ ਹੈ। ਦੋਵਾਂ ਸੂਬਿਆਂ ‘ਚ ਆਪਣੀ ਸੱਤਾ ਨੂੰ ਬਚਾਉਣ ਦੇ ਲਈ ਬੀਜੇਪੀ ਦਾ ਸਿੱਧਾ ਮੁਕਾਬਲਾ ਕਾਂਗਰਸ ਦੇ ਨਾਲ ਹੈ। ਮਹਾਰਾਸ਼ਟਰ ‘ਚ 288 ਸੀਟਾਂ ‘ਤੇ ਅਤੇ ਹਰਿਆਣਾ ‘ਚ 90 ਸੀਟਾਂ ‘ਤੇ ਚੋਣਾਂ ਹਨ।
ਨਾਮਜਦਗੀ ਪੱਤਰਾਂ ਦੀ ਜਾਂਚ ਪੰਜ ਅਕਤੂਬਰ ਨੂੰ ਹੋਈ ਹੈ ਹੈ ਜਦਕਿ ਸੱਤ ਅਕਤੂਬਰ ਤਕ ਉਮੀਦਵਾਰ ਆਪਣਾ ਨਾਂ ਵਾਪਸ ਲੈ ਸਕਦੇ ਹਨ। ਮਹਾਰਾਸ਼ਟਰ ‘ਚ ਅੱਠ ਕਰੌਵ 95 ਲੱਖ ਮਤਦਾਤਾ 95,473 ਵੋਟਿੰਗ ਸੈਂਟਰਾਂ ‘ਤੇ ਵੋਟਾਂ ਦਾ ਭੁਗਤਾਨ ਕਰਨਗੇ। ਜਦਕਿ ਹਰਿਆਣਾ ‘ਚ ਕਰੀਬ ਇੱਕ ਕਰੋੜ 83 ਲੱਖ ਵੋਟਰ 19,425 ਵੋਟਿੰਗ ਸੈਂਟਰਾਂ ‘ਤੇ ਆਪਣੀ ਵੋਟ ਆਪਣੇ ਪਸੰਦੀਦਾ ਉਮੀਦਵਾਰ ਦੇ ਨਾਂ ਕਰਨਗੇ।
ਜਾਣੋ ਅੱਜ ਕੌਣ-ਕੌਣ ਦਾਖਲ ਕਰ ਰਿਹਾ ਹੈ ਨਾਮਜਦਗੀ
1. ਨਾਗਪੁਰ:- ਮਹਾਰਾਸ਼ਟਰ ਦੇ ਸੀਐਮ ਦੇਵੇਂਦਰ ਫਡਣਵੀਸ ਅੱਜ ਸਾਊਥ ਵੇਸਟ ਨਾਗਪੁਰ ਸੀਟ ਤੋਂ ਚੋਣ ਲੜਣ ਲਈ ਆਪਣਾ ਨਾਮਜਦਗੀ ਦਾਖਲ ਕਰਨਗੇ। ਨਾਗਪੁਰ ‘ਚ 6 ਵਿਧਾਨਸਭਾ ਸੀਟਾਂ ਹਨ।
2. ਰੋਹਤਕ:- ਦੋ ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹਿ ਚੁੱਕੇ ਕਾਂਗਰਸ ਨੇਤਾ ਭੁਪਿੰਦਰ ਸਿੰਘ ਹੁੱਡਾ ਅੱਜ ਸਾਂਪਲਾ ‘ਚ ਆਪਣਾ ਨਾਮਜਦਗੀ ਪੱਤਰ ਦਾਖਲ ਕਰਨਗੇ। ਜਿਸ ਤੋਂ ਬਾਅਦ ਉਹ ਇੱਕ ਜਨ ਸਭਾ ਨੂੰ ਸੰਬੋਧਿਤ ਕਰਨਗੇ।
3. ਅੰਬਾਲਾ:- ਉਧਰ ਹਰਿਆਣਾ ਸਰਕਾਰ ਦੇ ਮੰਤਰੀ ਅਨਿਲ ਵਿਜ ਅੱਜ ਅੰਬਾਲਾ ਕੈਂਟ ਤੋਂ ਆਪਣੀ ਨਾਮਜਦਗੀ ਦਾਖਲ ਕਰ ਰਹੇ ਹਨ।
4. ਸੋਨੀਪਤ:- ਬਦੋਰਾ ਤੋਂ ਬੀਜੇਪੀ ਉਮੀਦਵਾਰ ਪਹਿਲਵਾਨ ਯੋਗੇਸ਼ਵਰ ਦੱਤ ਗੋਹਾਨਾ ਅੇਸਡੀਐਮ ਦਫਤਰ ‘ਚ ਆਪਣਾ ਨਾਮਜਦਗੀ ਦਾਖਲ ਕਰ ਰਹੇ ਹਨ।
5. ਕੁੂਰੁਕਸ਼ੇਤਰ:- ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਅੱਜ ਪਿਹੋਵਾ ਸੀਟ ਤੋਂ ਨਾਮਜਦਗੀ ਪੱਤਰ ਭਰ ਰਹੇ ਹਨ।
6. ਕਰਨਾਲ: ਬੀਐਸਐਫ ਤੋਂ ਬਰਖਾਸਤ ਸਿਪਾਹੀ ਤੇਜ਼ ਬਾਹਰੁਦ ਯਾਦਵ ਵੀ ਅੱਕ ਕਰਨਾਲ ਸੀਟ ਤੋਂ ਆਪਣਾ ਨਾਮਜਦਗੀ ਪੱਤਰ ਦਾਖਲ ਕਰ ਰਹੇ ਹਨ।