ਮਹਾਰਾਸ਼ਟਰ-ਅਧਿਕਾਰੀਆਂ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਜਿਲ੍ਹਾ ਭੰਡਾਰਾ ਦੇ ਜਵਾਹਰ ਨਗਰ ਸਥਿਤ ਅਸਲਾ ਫੈਕਟਰੀ (ordnance factory) ‘ਚ ਸ਼ੁੱਕਰਵਾਰ ਸਵੇਰੇ ਧਮਾਕਾ ਹੋਇਆ।
ਕੇਂਦਰੀ ਮੰਤਰੀ ਨੀਤਿਨ ਗਡਕਰੀ ਨੇ ਕਿਹਾ ਕਿ ਮੁਢਲੀ ਜਾਣਕਾਰੀ ਅਨੁਸਾਰ ਹਾਦਸੇ ਵਿਚ 8 ਵਿਅਕਤੀ ਮਾਰੇ ਗਏ ਹਨ ਅਤੇ 7 ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਘਟਨਾ ਸਥਾਨ ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
ਭੰਡਾਰਾ ਦੇ ਕਲੈਕਟਰ ਸੰਜੇ ਕੋਲਟੇ ਦੇ ਅਨੁਸਾਰ ਧਮਾਕੇ ਕਾਰਨ ਛੱਤ ਡਿੱਗ ਗਈ, ਹਾਦਸੇ ਉਪਰੰਤ ਮਲਬੇ ਨੂੰ ਹਟਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਧਮਾਕਾ ਸਵੇਰੇ ਕਰੀਬ 10.30 ਵਜੇ ਹੋਇਆ।
ਉਨ੍ਹਾਂ ਦੱਸਿਆ ਕਿ ਛੱਤ ਡਿੱਗਣ ਕਾਰਨ 13-14 ਲੋਕ ਅੰਦ ਫਸ ਗਏ ਸਨ, ਜਿਨ੍ਹਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਫੈਕਟਰੀ ‘ਚ ਧਮਾਕੇ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਫਾਈਟਰਜ਼ ਅਤੇ ਐਂਬੂਲੈਂਸਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਬਚਾਅ ਅਤੇ ਮੈਡੀਕਲ ਟੀਮਾਂ ਜ਼ਿੰਦਾ ਬਚੇ ਲੋਕਾਂ ਲਈ ਤਾਇਨਾਤ ਹਨ ਅਤੇ ਬਚਾਅ ਕਾਰਜ ਜਾਰੀ ਹਨ।