PreetNama
ਰਾਜਨੀਤੀ/Politics

ਮਹਿਬੂਬਾ ਦੀ ਕੇਂਦਰ ਨੂੰ ਧਮਕੀ, ਨਾ ਲਓ ਸਬਰ ਦਾ ਇਮਤਿਹਾਨ, ਮਿਟ ਜਾਓਗੇ

ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਮੁਖੀ ਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਇਕ ਵਾਰ ਮੁੜ ਤਾਲਿਬਾਨ ਦੀ ਓਟ ‘ਚ ਕੇਂਦਰ ‘ਤੇ ਨਿਸ਼ਾਨਾ ਲਾਇਆ। ਉਨ੍ਹਾਂ ਕਿਹਾ ਕਿ ਸਾਡੇ ਸਬਰ ਦਾ ਇਮਤਿਹਾਨ ਨਾ ਲਓ। ਸਾਡੇ ਕੋਲ ਅਫ਼ਗਾਨਿਸਤਾਨ ਦੀ ਮਿਸਾਲ ਹੈ, ਜਦੋਂ ਤਕ ਤੁਸੀਂ ਲੋਕਾਂ ਦੇ ਦਿਲੋ ਦਿਮਾਗ਼ ਨੂੰ ਨਹੀਂ ਜਿੱਤੋਗੇ, ਫ਼ੌਜ ਕੰਮ ਨਹੀਂ ਆਵੇਗੀ। ਤਾਲਿਬਾਨ ਨੇ ਆਖਰ ਅਮਰੀਕਾ ਨੂੰ ਅਫ਼ਗਾਨਿਸਤਾਨ ਤੋਂ ਭੱਜਣ ਲਈ ਮਜਬੂਰ ਕਰ ਦਿੱਤਾ। ਮਹਿਬੂਬਾ ਦੇ ਵਿਗੜੇ ਬੋਲ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਕਸ਼ਮੀਰ ਤੇ ਅਫ਼ਗਾਨਿਸਤਾਨ ਦੇ ਹਾਲਾਤ ਦੀ ਤੁਲਨਾ ਕਰਦਿਆਂ ਕਿਹਾ ਕਿ ਜਿਸ ਵੇਲੇ ਇਹ ਸਬਰ ਦਾ ਬੰਨ੍ਹ ਟੁੱਟ ਜਾਵੇਗਾ, ਉਦੋਂ ਤੁਸੀਂ ਨਹੀਂ ਰਹੋਗੇ, ਮਿਟ ਜਾਓਗੇ। ਗੁਆਂਢ (ਅਫ਼ਗਾਨਿਸਤਾਨ) ਵਿਚ ਦੇਖੋ ਕੀ ਹੋ ਰਿਹਾ ਹੈ। ਉਨ੍ਹਾਂ ਨੂੰ ਵੀ ਉੱਥੋ ਬੋਰੀਆ ਬਿਸਤਰ ਲੈ ਕੇ ਵਾਪਸ ਜਾਣਾ ਪਿਆ। ਤੁਹਾਡੇ ਲਈ ਅਜੇ ਵੀ ਮੌਕਾ ਹੈ, ਜਿਸ ਤਰ੍ਹਾਂ ਵਾਜਪਾਈ ਜੀ ਨੇ ਗੱਲਬਾਤ ਸ਼ੁਰੂ ਕੀਤੀ ਸੀ ਕਸ਼ਮੀਰ ਵਿਚ ਵੀ ਤੇ ਬਾਹਰ ਵੀ (ਪਾਕਿਸਤਾਨ ਨਾਲ) ਉਸੇ ਤਰ੍ਹਾਂ ਤੁਸੀਂ ਵੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੋ। ਕੁਲਗਾਮ ਵਿਚ ਪਾਰਟੀ ਵਰਕਰਾਂ ਦੀ ਇਕ ਮੀਟਿੰਗ ਤੋਂ ਬਾਅਦ ਮਹਿਬੂਬਾ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਤਾਲਿਬਾਨ ਨੂੰ ਦੇਖ ਰਹੀ ਹੈ। ਮੈਂ ਤਾਲਿਬਾਨ ਨੂੰ ਬੇਨਤੀ ਕਰਦੀ ਹਾਂ ਕਿ ਉਹ ਇਸਲਾਮ ਦੇ ਨਾਂ ‘ਤੇ ਕੋਈ ਜ਼ੁਲਮ ਨਾ ਕਰਨ। ਜੇ ਉਹ ਹਿੰਸਾ ਦਾ ਰਵਾਈਆ ਅਪਣਾਉਂਦਾ ਹੈ, ਜ਼ੋਰ-ਜ਼ਬਰਦਸਤੀ ਕਰਦਾ ਹੈ ਤਏ ਪੂਰੀ ਦੁਨੀਆ ਉਸ ਵਿਰੁੱਧ ਹੋਵੇਗੀ। ਹੁਣ ਤਾਲਿਬਾਨ ਵਿਚ ਬੰਦੂਕ ਦੀ ਭੂਮਿਕਾ ਖ਼ਤਮ ਹੋ ਗਈ ਹੈ ਤੇ ਵਿਸ਼ਵ ਭਾਈਚਾਰਾ ਇਹ ਦੇਖ ਰਿਹਾ ਹੈ ਕਿ ਆਮ ਲੋਕਾਂ ਨਾਲ ਉਸ ਦਾ ਵਿਹਾਰ ਕਿਸ ਤਰ੍ਹਾਂ ਦਾ ਹੋਵੇਗਾ।

Related posts

NRIs ਦੀ ਸਹੂਲਤ ਲਈ ਭਗਵੰਤ ਮਾਨ ਸਰਕਾਰ ਨੇ ਲਿਆ ਅਹਿਮ ਫ਼ੈਸਲਾ, ਚਾਰ ਜ਼ਿਲ੍ਹਿਆਂ ‘ਚ ਸਥਾਪਿਤ ਕੀਤੀਆਂ ਜਾਣਗੀਆਂ ਸਪੈਸ਼ਲ ਅਦਾਲਤਾਂ

On Punjab

ਮੋਦੀ ਸਰਕਾਰ ਦਾ ਫੌਜੀਆਂ ਲਈ ਵੱਡਾ ਐਲਾਨ

On Punjab

ਸਰਕਾਰ ਨੇ ਬਿਨਾਂ ਯੋਜਨਾਵਾਂ ਦੇ ਕੀਤੀ ਤਾਲਾਬੰਦੀ, ਹਰ ਕੋਈ ਹੋ ਰਿਹਾ ਪਰੇਸ਼ਾਨ : ਕਾਂਗਰਸ

On Punjab