62.22 F
New York, US
April 19, 2025
PreetNama
ਸਮਾਜ/Social

ਮਹਿਲਾ ਦਿਵਸ ਮੌਕੇ PM ਮੋਦੀ ਦੇ ਟਵਿੱਟਰ ਹੈਂਡਲ ਤੋਂ ਸਭ ਤੋਂ ਪਹਿਲਾਂ ਟਵੀਟ ਕਰਨ ਵਾਲੀ ਮਹਿਲਾ ਬਣੀ ਸਨੇਹਾ

International Women’s Day: ਨਵੀਂ ਦਿੱਲੀ: ਦੁਨੀਆ ਭਰ ਚ ਅੱਜ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਦੇ ਐਲਾਨ ਮੁਤਾਬਕ ਅੱਜ ਕੌਮਾਂਤਰੀ ਮਹਿਲਾ ਦਿਵਸ ਮੌਕੇ ਤੇ ਆਪਣਾ ਸੋਸ਼ਲ ਮੀਡੀਆ ਅਕਾਊਂਟ ਔਰਤਾਂ ਦੇ ਜ਼ਿੰਮੇ ਕਰ ਦਿੱਤਾ ਹੈ । ਟਵਿੱਟਰ ‘ਤੇ @narendramodi ਹੈਂਡਲ ਤੋਂ ਸਭ ਤੋਂ ਪਹਿਲਾਂ ਸਨੇਹਾ ਮੋਹਨ ਦਾਸ ਨਾਂ ਦੀ ਮਹਿਲਾ ਨੇ ਟਵੀਟ ਕੀਤਾ ਹੈ । ਉਨ੍ਹਾਂ ਵੱਲੋਂ ਬਕਾਇਦਾ ਇੱਕ ਵੀਡੀਓ ਵੀ ਟਵੀਟ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਖੁਦ ਨੂੰ ਫੂਡ ਬੈਂਕ ਦੀ ਸੰਸਥਾਪਕ ਦੱਸਿਆ ਹੈ । ਟਵੀਟ ਕਰਦੇ ਹੋਏ ਸਨੇਹਾ ਨੇ ਦੱਸਿਆ ਕਿ ਉਨ੍ਹਾਂ ਨੇ 2015 ਵਿੱਚ ਚੇੱਨਈ ਵਿੱਚ ਹੜ੍ਹ ਆਉਣ ਤੋਂ ਪਹਿਲਾਂ ਫੂਡ ਬੈਂਕ ਦੀ ਸਥਾਪਨਾ ਕੀਤੀ ਸੀ । ਇਸ ਦਾ ਮੁੱਖ ਮਕਸਦ ਭੁੱਖ ਨਾਲ ਲੜਨਾ ਅਤੇ ਭਾਰਤ ਨੂੰ ਇਕ ਅਜਿਹਾ ਦੇਸ਼ ਬਣਾਉਣਾ ਹੈ, ਜਿੱਥੇ ਕੋਈ ਭੁੱਖਾ ਨਾ ਰਹੇ ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਫੂਡ ਬੈਂਕ ਖੋਲ੍ਹਣ ਦੀ ਪ੍ਰੇਰਣਾ ਕਿੱਥੋਂ ਲਈ ਹੈ । ਉਨ੍ਹਾਂ ਕਿਹਾ ਕਿ ਦਾਦਾ ਜੀ ਦੇ ਜਨਮ ਦਿਨ ਅਤੇ ਵਿਸ਼ੇਸ਼ ਮੌਕਿਆਂ ‘ਤੇ ਉਨ੍ਹਾਂ ਦੀ ਮਾਂ ਬੱਚਿਆਂ ਨੂੰ ਘਰ ਬੁਲਾ ਕੇ ਖਾਣਾ ਵੰਡਦੀ ਸੀ । ਸਨੇਹਾ ਨੇ ਵੀਡੀਓ ਵਿੱਚ ਦੱਸਿਆ ਕਿ ਉਹ ਫੇਸਬੁੱਕ ‘ਤੇ ਲੋਕਾਂ ਨਾਲ ਜੁੜ ਕੇ ਫੂਡ ਬੈਂਕ ਲਈ ਕੰਮ ਕਰਦੀ ਹੈ । ਉਨ੍ਹਾਂ ਨੇ ਫੂਡ ਬੈਂਕ ਚੇੱਨਈ ਨਾਂ ਤੋਂ ਇੱਕ ਫੇਸਬੁੱਕ ਪੇਜ ਬਣਾਇਆ ਅਤੇ ਲੋਕਾਂ ਨਾਲ ਆਪਣੇ-ਆਪਣੇ ਸੂਬਿਆਂ, ਸ਼ਹਿਰਾਂ ਦੇ ਨਾਮ ਤੋਂ ਫੇਸਬੁੱਕ ਪੇਜ ਬਣਾਉਣ ਦੀ ਅਪੀਲ ਕੀਤੀ । ਉਨ੍ਹਾਂ ਦੀ ਇਸ ਅਪੀਲ ‘ਤੇ ਭਾਰਤ ਵਿੱਚ ਇਸ ਤਰ੍ਹਾਂ ਦੇ 18 ਥਾਵਾਂ ‘ਤੇ ਫੂਡ ਬੈਂਕ ਖੋਲ੍ਹੇ ਗਏ ਹਨ ।

Related posts

ਮਾਖਿਉ ਜਿਹੀ ਮਿੱਠੀ ਤੇ ਸੁਰਾਤਮਕ ਬੋਲੀ — ਪੰਜਾਬੀ ਬੋਲੀ

Pritpal Kaur

ਮਸ਼ਹੂਰ ਰੈਪਰ ਯੋ ਯੋ ਹਨੀ ਸਿੰਘ ’ਤੇ ਅਧਾਰਤ ਫਿਲਮ 20 ਦਸੰਬਰ ਨੂੰ OTT ‘ਤੇ ਹੋਵੇਗੀ ਸਟ੍ਰੀਮ

On Punjab

ਪਾਕਿਸਤਾਨ ‘ਚ ਉਮਰ ਕੈਦ ਕੱਟ ਰਹੇ ਹਤਿਆਰੇ ਨੂੰ ਪ੍ਰੀਖਿਆ ’ਚ ਟਾਪ ਕਰਨ ’ਤੇ ਮਾਂ ਨੂੰ ਮਿਲਣ ਦਾ ਤੋਹਫ਼ਾ

On Punjab