american lady swallowed ring dream ਸੁਪਨੇ ‘ਚ ਕਈ ਵਾਰ ਅਸੀਂ ਬੁਰੀਆਂ ਚੀਜਾਂ ਦੇਖਦੇ ਹਾਂ, ਜੋ ਸੱਚ ਲਗਦੀਆਂ ਨੇ ਪਰ ਕਈ ਵਾਰ ਤੁਸੀਂ ਨੀਂਦ ‘ਚ ਅਜਿਹਾ ਕੰਮ ਕਰ ਜਾਂਦੇ ਹਾਂ ਜਿਸ ਬਾਰੇ ਜਾਣ ਕੇ ਤੁਹਾਡੇ ਹੋਸ਼ ਉੱਡ ਜਾਂਦੇ ਨੇ,,ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਕ ਅਮਰੀਕੀ ਮਹਿਲਾ ਨੈ ਨੀਂਦ ‘ਚ ਇੱਕ ਭੈੜੇ ਸੁਫ਼ਨੇ ਕਾਰਨ ਆਪਣੀ ਮੰਗਣੀ ਦੀ ਮੁੰਦਰੀ ਨਿਗਲ ਲਈ,,,ਇਸ ਤੋਂ ਬਾਅਦ ਮਹਿਲਾ ਨੂੰ ਅਪ੍ਰੇਸ਼ਨ ਕਰਵਾਉਣ ਲਈ ਹਸਪਤਾਲ ਵੀ ਜਾਣਾ ਪਿਆ।ਮਹਿਲਾ ਮੁਤਾਬਿਕ ਉਸ ਨੂੰ ਸੁਪਨਾ ਆਇਆ ਕਿ ਉਹ ਤੇ ਉਸਦਾ ਪਤੀ ਬੜੀ ਤੇਜ਼ੀ ਨਾਲ ਚਲ ਰਹੀ ਟਰੇਨ ‘ਚ ਸਫ਼ਰ ਕਰ ਰਹੇ ਸੀ ਤੇ ਚੋਰ ਤੋਂ ਆਪਣੀ ਮੁੰਦਰੀ ਬਚਾਉਣ ਲਈ ਉਸ ਨੈ ਮੁੰਦਰੀ ਨਿਗਲ ਲਈ।ਹੈਰਾਨੀ ਦੀ ਗੱਲ ਇਹ ਹੋਈ ਕਿ ਮਹਿਲਾ ਨੇ ਸੁਪਨੇ ‘ਚ ਨਹੀਂ ਬਲਕਿ ਹਕੀਕਤ ‘ਚ ਮੁੰਦਰੀ ਨੂੰ ਨਿਗਲ ਲਿਆ ਸੀ।ਜਾਣਕਾਰੀ ਮੁਤਾਬਿਕ ਕੈਲੀਫੋਰਨੀਆ ਦਾ ਰਹਿਣ ਵਾਲੀ 29 ਸਾਲਾਂ ਦੀ ਜੇਨਾ ਇਨਵਾਸ ਜਦੋਂ ਇਹ ਸੁਪਨਾ ਦੇਖਣ ਤੋਂ ਬਾਅਦ ਜਾਗੀ ਤਾਂ ਉਸਦੀ ਹੀਰਿਆਂ ਦੀ ਮੁੰਦਰੀ ਨਹੀਂ ਸੀ। ਮਹਿਲਾ ਨੇ ਇਸ ਘਟਨਾ ਬਾਰੇ ਆਪਣੇ ਪਤੀ ਨੂੰ ਦੱਸਿਆ । ਦੋਨੋ ਉਸੇ ਸਮੇ ਹਸਪਤਾਲ ਪਹੁੰਚ ਗਏ। ਜਿੱਥੇ ਉਸਦੀ ਸਰਜਰੀ ਹੋ ਗਈ। ਇਨਵਾਸ ਦੇ ਢਿੱਡ ‘ਚ 2.4 ਕਿਰਤ ਦੀ ਮੁੰਦਰੀ ਹੋਣ ਦੀ ਪੁਸ਼ਟੀ ਕੀਤੀ । ਫਿਰ ਅਪ੍ਰੇਸ਼ਨ ਕਰ ਕੇ ਉਸ ਦੇ ਢਿੱਡ ‘ਚੋਂ ਮੁੰਦਰੀ ਕੱਢੀ ਗਈ ।
previous post
next post