ਪਟਿਆਲਾ ਦੇ ਰਾਸ਼ਟਰੀ ਖੇਡ ਸੰਸਥਾਨ (ਐੱਨਆਈਐੱਸ) ‘ਚ ਚੱਲ ਰਹੇ ਰਾਸ਼ਟਰੀ ਕੈਂਪ ਵਿਚ ਹਿੱਸਾ ਲੈ ਰਹੀ ਇਕ ਮਹਿਲਾ ਵੇਟਲਿਫਟਰ ਨੂੰ ਪਾਬੰਦੀਸ਼ੁਦਾ ਪਦਾਰਥ ਲਈ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਵੇਟਲਿਫਟਰ ਰਾਸ਼ਟਰੀ ਰਿਕਾਰਡ ਹਾਸਲ ਹੈ ਤੇ ਰਾਸ਼ਟਰਮੰਡਲ ਖੇਡਾਂ ਦੀ ਗੋਲਡ ਮੈਡਲ ਜੇਤੂ ਵੀ ਰਹੀ ਹੈ। ਇਸ ਵੇਟਲਿਫਟਰ ਦਾ 16 ਤੋਂ 25 ਅਪ੍ਰੈਲ ਤਕ ਉਜ਼ਬੇਕਿਸਤਾਨ ਦੇ ਤਾਸ਼ਕੰਦ ਵਿਚ ਹੋਣ ਵਾਲੀ ਏਸ਼ਿਆਈ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਦਾ ਹਿੱਸਾ ਹੋਣਾ ਵੀ ਲਗਭਗ ਤੈਅ ਸੀ। ਭਾਰਤੀ ਵੇਟਲਿਫਟਿੰਗ ਮਹਾਸੰਘ (ਆਈਡਬਲਯੂਐੱਲਐੱਫ) ਦੇ ਇਕ ਸੂਤਰ ਨੇ ਇਸ ਦੀ ਪੁਸ਼ਟੀ ਕੀਤੀ। ਇਸ ਦਾ ਨਤੀਜਾ 10 ਤੋਂ 15 ਦਿਨ ਪਹਿਲਾਂ ਆਇਆ ਸੀ। ਨਿਯਮਾਂ ਮੁਤਾਬਕ ਇਸ ਵੇਟਲਿਫਟਰ ਦੇ ਨਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਜੇ ਉਸ ਦਾ ਬੀ ਨਮੂਨਾ ਵੀ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਅਗਲੀ ਕਾਰਵਾਈ ਕੀਤੀ ਜਾਵੇਗੀ।
previous post