PreetNama
ਖੇਡ-ਜਗਤ/Sports News

ਮਹਿਲਾ T20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ, ਰਿਚਾ ਘੋਸ਼ ਨੂੰ ਮਿਲਿਆ ਮੌਕਾ

Women ICC T20 World Cup: ਆਸਟ੍ਰੇਲੀਆ ਵਿੱਚ ਹੋਣ ਵਾਲੇ ICC ਮਹਿਲਾ ਟੀ-20 ਵਿਸ਼ਵ ਕੱਪ 2020 ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਵੱਲੋਂ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ ਗਿਆ ਹੈ । ਟੀ-20 ਵਿਸ਼ਵ ਕੱਪ ਲਈ ਭਾਰਤੀ ਮਹਿਲਾ ਟੀਮ ਦੀ ਕਮਾਨ ਹਰਮਨਪ੍ਰੀਤ ਕੌਰ ਨੂੰ ਸੌਂਪੀ ਗਈ ਹੈ । ਇਸ ਟੂਰਨਾਮੈਂਟ ਵਿੱਚ ਭਾਰਤ ਆਪਣਾ ਪਹਿਲਾ ਮੈਚ 21 ਫਰਵਰੀ ਨੂੰ ਸਿਡਨੀ ਵਿੱਚ ਆਸਟ੍ਰੇਲੀਆ ਖਿਲਾਫ਼ ਖੇਡਿਆ ਜਾਵੇਗਾ । ਇਸ ਵਾਰ ਟੀਮ ਵਿੱਚ ਬੰਗਾਲ ਦੀ ਬੱਲੇਬਾਜ਼ ਰਿਚਾ ਘੋਸ਼ ਇਕਲੌਤਾ ਨਵਾਂ ਚਿਹਰਾ ਹੈ । ਇਸ ਤੋਂ ਇਲਾਵਾ ਹਰਿਆਣਾ ਦੀ 15 ਸਾਲਾਂ ਸ਼ੈਫਾਲੀ ਵਰਮਾ ਪਹਿਲੀ ਵਾਰ ਵਿਸ਼ਵ ਕੱਪ ਖੇਡਣ ਜਾ ਰਹੀ ਹੈ । ਸ਼ੇਫਾਲੀ ਨੇ ਹੁਣ ਤੱਕ 9 ਅੰਤਰਰਾਸ਼ਟਰੀ ਟੀ-20 ਮੈਚ ਖੇਡੇ ਹਨ. ਇਸ ਵਿੱਚ ਉਸ ਨੇ 142.30 ਦੀ ਸਟ੍ਰਾਈਕ ਰੇਟ ਤੋਂ 222 ਦੌੜਾਂ ਬਣਾਈਆਂ ।

ਚੋਣ ਕਮੇਟੀ ਵੱਲੋਂ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਵਿੱਚ ਹੋਣ ਵਾਲੀ ਤਿਕੋਣੀ ਸੀਰੀਜ਼ ਲਈ ਵੀ 16 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ । ਦੱਸ ਦਾਯਿਏਕਿ ਮੇਜ਼ਬਾਨ ਆਸਟ੍ਰੇਲੀਆ ਤੋਂ ਇਲਾਵਾ ਇੰਗਲੈਂਡ ਅਤੇ ਭਾਰਤ ਇਸ ਸੀਰੀਜ਼ ਦਾ ਹਿੱਸਾ ਹੋਣਗੇ । ਇਸ ਸੀਰੀਜ਼ ਵਿੱਚ ਭਾਰਤ ਦਾ ਪਹਿਲਾ ਮੈਚ 31 ਜਨਵਰੀ ਨੂੰ ਇੰਗਲੈਂਡ ਖਿਲਾਫ਼ ਕੈਨਬਰਾ ਵਿੱਚ ਖੇਡਿਆ ਜਾਵੇਗਾ । ਇਸ ਦੇ ਨਾਲ ਹੀ ਟੂਰਨਾਮੈਂਟ ਦਾ ਫਾਈਨਲ ਮੈਚ 12 ਫਰਵਰੀ ਨੂੰ ਮੈਲਬਰਨ ਵਿੱਚ ਖੇਡਿਆ ਜਾਵੇਗਾ ।

ਉਥੇ ਹੀ ਟੀਮ ਦੀ ਚੋਣ ਬਾਰੇ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦੀ ਤਾਕਤ ਸਪਿਨ ਗੇਂਦਬਾਜ਼ੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਵੱਲੋਂ ਟੀਮ ਦੀ ਚੋਣ ਵਿੱਚ ਇਸ ‘ਤੇ ਜ਼ੋਰ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਉਹ ਟੀ-20 ਵਿਸ਼ਵ ਕੱਪ ਵਿੱਚ ਇਸਦੇ ਨਾਲ ਹੀ ਅੱਗੇ ਵਧਣਗੇ । ਕਪਤਾਨ ਨੇ ਕਿਹਾ ਕਿ ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਵਿੱਚ ਤਿਕੋਣੀ ਸੀਰੀਜ਼ ਬਹੁਤ ਮਦਦਗਾਰ ਹੋਵੇਗੀ । ਜਿਸ ਵਿੱਚ ਪੂਰੀ ਟੀਮ ਆਪਣਾ 100 ਪ੍ਰਤੀਸ਼ਤ ਦਵੇਗੀ ।

ਦਰਅਸਲ, ਮਹਿਲਾ ਟੀ-20 ਵਿਸ਼ਵ ਕੱਪ 21 ਫਰਵਰੀ ਤੋਂ 8 ਮਾਰਚ 2020 ਤੱਕ ਆਸਟ੍ਰੇਲੀਆ ਵਿੱਚ ਖੇਡਿਆ ਜਾਵੇਗਾ । ਇਸ ਟੂਰਨਾਮੈਂਟ ਵਿੱਚ ਭਾਰਤੀ ਮਹਿਲਾ ਟੀਮ ਟੀ-20 ਵਿਸ਼ਵ ਕੱਪ ਦੇ ਗਰੁੱਪ-ਏ ਵਿੱਚ ਸ਼ਾਮਿਲ ਹੈ । ਭਾਰਤ ਦੇ ਨਾਲ ਗਰੁੱਪ ਵਿੱਚ ਮੇਜ਼ਬਾਨ ਆਸਟ੍ਰੇਲੀਆ, ਬੰਗਲਾਦੇਸ਼, ਨਿਊਜ਼ੀਲੈਂਡ ਅਤੇ ਸ਼੍ਰੀਲੰਕਾ ਸ਼ਾਮਿਲ ਹਨ । ਭਾਰਤੀ ਮਹਿਲਾ ਟੀਮ ਵਿਸ਼ਵ ਕੱਪ ਵਿੱਚ ਆਪਣਾ ਪਹਿਲਾ ਮੈਚ 21 ਫਰਵਰੀ ਨੂੰ ਸਿਡਨੀ ਵਿੱਚ ਮੇਜ਼ਬਾਨ ਆਸਟ੍ਰੇਲੀਆ ਵਿਰੁੱਧ ਖੇਡੇਗੀ ।

Related posts

ਖੇਡਾਂ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ: ਅਨੁਰਾਗ

On Punjab

. ਭਾਰਤ ਨੇ ਨਿਊਜ਼ੀਲੈਂਡ ਨੂੰ ਆਕਲੈਂਡ ਵਿੱਚ 6 ਵਿਕਟਾਂ ਨਾਲ ਹਰਾਇਆ

On Punjab

ਸਟੀਵ ਸਮਿਥ ਨੇ ਕਿਹਾ ਭਾਰਤ ਦੇ ਇਹ ਦੋ ਖਿਡਾਰੀ IPL ‘ਚ ਕਰ ਸਕਦੇ ਨੇ ਕਮਾਲ

On Punjab