ਡਿਜੀਟਲ ਡੈਸਕ, ਨਵੀਂ ਦਿੱਲੀ : ਬਿਹਾਰ ਦੇ ਮੁਜ਼ੱਫਰਪੁਰ ਦੇ ਇਕ ਵਿਦਿਆਰਥੀ ਦੇ ਐਡਮਿਟ ਕਾਰਡ ਦੀ ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਫੋਟੋ ’ਚ ਬੀਏ ਦੀ ਪ੍ਰੀਖਿਆ ਦਾ ਐਡਮਿਟ ਕਾਰਡ ਦੇਖਿਆ ਜਾ ਸਕਦਾ ਹੈ। ਐਡਮਿਟ ਕਾਰਡ ‘ਤੇ ਉਮੀਦਵਾਰ ਦਾ ਨਾਂ ਕੁੰਦਨ ਕੁਮਾਰ ਹੈ। ਹਾਲਾਂਕਿ ਉਸ ‘ਚ ਮਾਪਿਆਂ ਦੇ ਨਾਂ ਪੜ੍ਹ ਕੇ ਹਰ ਕੋਈ ਹੈਰਾਨ ਹੈ। ਦਰਅਸਲ ਕਾਰਡ ਵਿਚ ਕੁੰਦਨ ਦੇ ਪਿਤਾ ਦਾ ਨਾਂ ਇਮਰਾਨ ਹਾਸ਼ਮੀ (Emraan Hashmi) ਤੇ ਮਾਂ ਦਾ ਨਾਮ ਸੰਨੀ ਲਿਓਨ (sunny leone) ਹੈ। ਗੌਰਤਲਬ ਹੈ ਕਿ ਐਡਮਿਟ ਕਾਰਡ ਵਿਚ ਇਮਰਾਨ ਹਾਸ਼ਮੀ ਦੇ ਸਪੈਲਿੰਗ ਵੀ ਗ਼ਲਤ ਹਨ।
ਬੀਏ ਆਨਰਜ਼ ਦਾ ਵਿਦਿਆਰਥੀ ਹੈ ਕੁੰਦਨ
ਕਾਰਡ ਵਿਚ ਦਰਜ ਜਾਣਕਾਰੀ ਅਨੁਸਾਰ ਕੁੰਦਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਯੂਨੀਵਰਸਿਟੀ, ਮੁਜ਼ੱਫਰਪੁਰ ਤੋਂ ਬੀਏ ਆਨਰਜ਼ ਦੀ ਪੜ੍ਹਾਈ ਕਰ ਰਿਹਾ ਹੈ। 2017-20 ਦੇ ਬੈਚ ਦਾ ਇਹ ਵਿਦਿਆਰਥੀ ਦੂਜੇ ਸਾਲ ਦੀ ਪ੍ਰੀਖਿਆ ਦੇ ਰਿਹਾ ਹੈ। ਹਾਲਾਂਕਿ ਜਾਗਰਣ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਐਡਮਿਟ ਕਾਰਡ ਅਸਲੀ ਹੈ ਜਾਂ ਨਕਲੀ।
ਯੂਜ਼ਰਜ਼ ਨੇ ਕੀਤੇ ਦਿਲਚਸਪ ਕੁਮੈਂਟ-ਐਡਮਿਟ ਕਾਰਡ ਦੀ ਤਸਵੀਰ ਸੋਸ਼ਲ ਮੀਡੀਆ ਪਲੇਟਫਾਰਮ indianraraimages ਹੈਂਡਲ ‘ਤੇ ਪੋਸਟ ਕੀਤੀ ਗਈ ਹੈ। ਇਸ ਪੋਸਟ ‘ਤੇ ਯੂਜ਼ਰਜ਼ ਨੇ ਦਿਲਚਸਪ ਟਿੱਪਣੀਆਂ ਵੀ ਕੀਤੀਆਂ ਹਨ। ਇਕ ਯੂਜ਼ਰ ਨੇ ਲਿਖਿਆ ਕਿ ਬਾਈ ਪ੍ਰੀਖਿਆ ਫਾਰਮ ਕਿਸ ਨੇ ਭਰਿਆ ਹੈ। ਉੱਥੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ, ‘ਬਿਹਾਰ ਵਿੱਚ ਕੁਝ ਵੀ ਸੰਭਵ ਹੈ।
ਬਿਹਾਰ ’ਚ ਜਦੋਂ ਮੁੰਡਾ ਬਣਿਆ ਫ਼ਰਜ਼ੀ ਆਈਪੀਐੱਸ-ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਬਿਹਾਰ ਵਿਚ ਇਕ ਲੜਕੇ ਨੂੰ ਝੂਠਾ ਆਈਪੀਐਸ ਅਫ਼ਸਰ ਬਣਾ ਕੇ 2 ਲੱਖ 30 ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ ਸੀ। ਮਿਥਿਲੇਸ਼ ਮਾਂਝੀ ਨੇ ਖਹਿਰਾ ਥਾਣਾ ਖੇਤਰ ਦੇ ਕਿਸੇ ਮਨੋਜ ਸਿੰਘ ਨਾਂ ਦੇ ਵਿਅਕਤੀ ‘ਤੇ ਦੋਸ਼ ਲਗਾਇਆ ਸੀ ਤੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ 2 ਲੱਖ 30 ਹਜ਼ਾਰ ਰੁਪਏ ਲੈ ਕੇ ਉਸ ਨੂੰ ਆਈਪੀਐੱਸ ਬਣਾਇਆ ਗਿਆ।