PreetNama
ਸਿਹਤ/Health

ਮਾਂ ਦੀ ਮਮਤਾ : 82 ਸਾਲਾ ਮਾਂ ਨੇ ਗੁਰਦਾ ਦੇ ਕੇ ਬਚਾਈ ਪੁੱਤਰ ਦੀ ਜਾਨ

ਮਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ। ਇੱਕ ਮਾਂ ਹਮੇਸ਼ਾ ਆਪਣੀ ਔਲਾਦ ਦੀ ਸੁੱਖ ਹੀ ਨਹੀਂ ਮੰਗਦੀ ਸਗੋਂ ਆਪਾ ਵੀ ਨਿਛਾਵਰ ਕਰਦੀ ਹੈ। ਅਜਿਹਾ ਹੀ ਇਕ ਮਾਮਲਾ ਉੱਤਰੀ ਇਟਲੀ ਦੇ ਸ਼ਹਿਰ ਤੌਰੀਨੋ ਵਿਚ ਦੇਖਣ ਨੂੰ ਮਿਲਿਆ ਜਿੱਥੇ 82 ਸਾਲਾ ਔਰਤ ਨੇ ਆਪਣੇ 53 ਸਾਲਾ ਬੇਟੇ ਨੂੰ ਗੁਰਦਾ ਦੇ ਕੇ ਉਸ ਦੀ ਕੀਮਤੀ ਜਾਨ ਬਚਾਈ। ਗੁਰਦੇ ਦਾ ਟਰਾਂਸਪਲਾਂਟ ਇਟਲੀ ਦੇ ਸ਼ਹਿਰ ਤੌਰੀਨੋ ਦੇ ਮੌਲੀਨੇਤੇ ਵਿਚ ਕੀਤਾ ਗਿਆ।
53 ਸਾਲਾ ਵਿਅਕਤੀ ਜੋਕਿ ਗਲੋਮੇਰੂਲੋਨੇਫ੍ਰਾਈਟਸ ਨਾਮ ਦੀ ਬਿਮਾਰੀ ਤੋਂ ਪੀਡ਼ਤ ਸੀ। ਇਹ ਬਿਮਾਰੀ ਗੁਰਦੇ ਨੂੰ ਨੁਕਸਾਨ ਪਹੁੰਚਾ ਰਹੀ ਸੀ। ਨਵੇਂ ਗੁਰਦੇ ਨੇ ਉਸ ਨੂੰ ਡਾਇਲਸਿਸ ਤੋਂ ਬਚਣ ਦੇ ਯੋਗ ਬਣਾ ਦਿੱਤਾ। ਮੌਲੀਨੇਤੇ ਨੈਫਰੋਲੋਜੀ ਦੇ ਮੁਖੀ ਲੁਈਜੀ ਬਿਆਨਕੋਨੇ ਨੇ ਇਸ ਮੌਕੇ ਕਿਹਾ ਕਿ ਇਟਲੀ ਵਿਚ ਦਾਨੀਆਂ ਨਾਲ ਟਰਾਂਸਪਲਾਂਟ ਵੱਧ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਦਾਨ ਕਰਨ ਵਾਲੇ ਦੀ ਕੋਈ ਸੀਮਾ ਨਹੀਂ ਹੈ ਪਰ ਉਮਰ ਦਾ ਭਾਰ ਕਲੀਨਿਕਲ, ਰੂਪ ਵਿਗਿਆਨਕ ਅਤੇ ਕਾਰਜਸ਼ੀਲ ਅੰਕਡ਼ਿਆਂ ਦੇ ਨਾਲ ਜੋਡ਼ ਕੇ ਹੋਣਾ ਚਾਹੀਦਾ ਹੈ ਜੋ ਇਕ ਘੱਟ ਜੀਵ-ਵਿਗਿਆਨ ਦੀ ਉਮਰ ਦਾ ਸੰਕੇਤ ਦੇ ਸਕਦਾ ਹੈ। ਇਕ ਬਜ਼ੁਰਗ ਮਾਂ ਵੱਲੋ ਆਪਣੀ ਔਲਾਦ ਲਈ ਅਜਿਹਾ ਸਾਹਸੀ ਕਾਰਜ ਕਰਨ ਡਾਕਟਰ ਵੀ ਇਸ ਮਾਂ ਨੂੰ ਵਧਾਈ ਦਿੰਦੇ ਹੋਏ ਸਲਾਮ ਵੀ ਕਰ ਰਹੇ ਹਨ। ਇਟਲੀ ’ਚ ਇਕ ਵਡੇਰੀ ਉਮਰ ਦੀ ਮਾਂ ਵੱਲੋਂ ਅਜਿਹਾ ਦਾਨ ਕਰਨ ਦਾ ਇਹ ਪਹਿਲਾ ਮਾਮਲਾ ਹੈ।

Related posts

ਸਿਹਤ ਮੰਤਰੀ ਵੱਲੋਂ ਆਮ ਆਦਮੀ ਕਲੀਨਿਕ ਦਾ ਨਿਰੀਖਣ

On Punjab

ਮੋਟੇ ਪੁਲਸੀਆਂ ਦੀ ਸ਼ਾਮਤ, ਥਾਈ ਸਰਕਾਰ ਲਾ ਰਹੀ ਵਿਸ਼ੇਸ਼ ਕੈਂਪ

On Punjab

Shaheed Diwas : 23 ਮਾਰਚ ਨੂੰ ਮਨਾਇਆ ਜਾਵੇਗਾ ਸ਼ਹੀਦ ਦਿਵਸ, ਇਸ ਲਈ ਖਾਸ ਹੈ ਇਹ ਦਿਨ

On Punjab